ਏਸ਼ੀਆਈ ਚੈਂਪੀਅਨਸ਼ਿਪ ''ਚ 20 ਤਮਗਿਆ ਨਾਲ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ

Monday, Feb 24, 2020 - 11:22 AM (IST)

ਏਸ਼ੀਆਈ ਚੈਂਪੀਅਨਸ਼ਿਪ ''ਚ 20 ਤਮਗਿਆ ਨਾਲ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ

ਸਪੋਰਟਸ ਡੈਸਕ— ਭਾਰਤ ਨੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਹੁਣ ਤਕ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਭਾਰਤ ਨੇ ਚੈਂਪੀਅਨਸ਼ਿਪ ਵਿਚ 5 ਸੋਨ, 6 ਚਾਂਦੀ ਤੇ 9 ਕਾਂਸੀ ਸਮੇਤ 20 ਤਮਗੇ ਜਿੱਤੇ। ਗ੍ਰੀਕੋ ਰੋਮਨ ਸ਼ੈਲੀ ਵਿਚ 1 ਸੋਨ ਤੇ 4 ਕਾਂਸੀ ਸਮੇਤ ਕੁਲ 5 ਤਮਗੇ ਅਤੇ ਮਹਿਲਾ ਪਹਿਲਵਾਨਾਂ ਨੇ 3 ਸੋਨ, 2 ਚਾਂਦੀ ਤੇ 3 ਕਾਂਸੀ ਸਮੇਤ 8 ਤਮਗੇ ਜਿੱਤੇ ਅਤੇ ਫ੍ਰੀ ਸਟਾਈਲ ਪਹਿਲਵਾਨਾਂ ਨੇ 1 ਸੋਨ, 4 ਚਾਂਦੀ ਤੇ 2 ਕਾਂਸੀ ਤਮਗੇ ਜਿੱਤੇ। ਭਾਰਤ ਨੇ 2017 ਵਿਚ ਇਸ ਚੈਂਪੀਅਨਸ਼ਿਪ ਦੀ ਦਿੱਲੀ ਵਿਚ ਮੇਜ਼ਬਾਨੀ ਕੀਤੀ ਸੀ ਤੇ ਤਦ 1 ਸੋਨ, 5 ਚਾਂਦੀ ਤੇ 4 ਕਾਂਸੀ ਸਮੇਤ ਕੁਲ 10 ਤਮਗੇ ਜਿੱਤੇ ਸਨ ਪਰ ਇਸ ਵਾਰ ਭਾਰਤ ਨੇ ਚੈਂਪੀਅਨਸਿਪ ਦੇ ਇਤਿਹਾਸ ਦਾ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਚੀਨ ਵਿਚ 2019 ਵਿਚ ਹੋਈ ਪਿਛਲੀ ਚੈਂਪੀਅਨਸ਼ਿਪ ਵਿਚ ਭਾਰਤ ਨੇ ਇਕ ਸੋਨ, 6 ਚਾਂਦੀ ਤੇ 9 ਕਾਂਸੀ ਸਮੇਤ ਕੁਲ 16 ਤਮਗੇ ਜਿੱਤੇ ਸਨ।


Related News