ਭਾਰਤ ਦੇ ਆਰੀਅਨ ਚੋਪੜਾ ਬਣੇ ਸਰਬੀਆ ਮਾਸਟਰਜ਼ ਸ਼ਤਰੰਜ ਦੇ ਉਪ-ਜੇਤੂ
Friday, Jul 08, 2022 - 06:35 PM (IST)
ਨੋਵੀ ਸਾਦ (ਸਰਬੀਆ), (ਨਿਕਲੇਸ਼ ਜੈਨ)- ਭਾਰਤ ਦੇ ਯੁਵਾ ਗ੍ਰੈਂਡ ਮਾਸਟਰ ਆਰੀਅਨ ਚੋਪੜਾ ਨੇ ਸਰਬੀਆ ਮਾਸਟਰਜ਼ ਟੂਰਨਾਮੈਂਟ ਦੇ ਅੰਤਿਮ ਰਾਊਂਡ ’ਚ ਤੁਰਕੀ ਦੇ ਗ੍ਰੈਂਡ ਮਾਸਟਰ ਏਮਰੇ ਕਾਨ ਨੂੰ ਹਰਾ ਕੇ 7.5 ਅੰਕ ਬਣਾ ਕੇ ਉਪ-ਜੇਤੂ ਦਾ ਸਥਾਨ ਹਾਸਲ ਕੀਤਾ, ਜਦੋਂਕਿ ਗ੍ਰੀਸ ਦੇ ਏਵੇਗੇਨੀਓਸ ਇਓਨਿਡਸ 8 ਅੰਕ ਬਣਾ ਕੇ ਜੇਤੂ ਬਣਨ ’ਚ ਕਾਮਯਾਬ ਰਹੇ।
ਇਹ ਵੀ ਪੜ੍ਹੋ : ਲੁਧਿਆਣਾ ਦੀ ਮਾਨਿਆ ਸ਼ਰਮਾ ਨੇ 263 ਰਨ ਨਾਟ ਆਊਟ ਪਾਰੀ ਖੇਡਦਿਆਂ ਵਿਸ਼ਵ ਰਿਕਾਰਡ ਬਣਾਇਆ
ਇਜ਼ਰਾਈਲ ਦੇ ਏਵਗੇਨਯ ਜਨਨ 7 ਅੰਕ ਬਣਾ ਕੇ ਤੀਜੇ ਸਥਾਨ ’ਤੇ ਰਹੇ। ਦੁਨੀਆ ਭਰ ਦੇ 39 ਦੇਸ਼ਾਂ ਦੇ ਕੁਲ 266 ਖਿਡਾਰੀਆਂ ਨੇ 9 ਰਾਊਂਡ ਦੀ ਇਸ ਸਵਿਸ ਮੁਕਾਬਲੇਬਾਜ਼ੀ ’ਚ ਹਿੱਸਾ ਲਿਆ। ਆਰੀਅਨ ਚੋਪੜਾ ਨੇ ਪੂਰੀ ਮੁਕਾਬਲੇਬਾਜ਼ੀ ’ਚ ਅਜੇਤੂ ਰਹਿੰਦੇ ਹੋਏ 6 ਜਿੱਤਾਂ ਅਤੇ 3 ਡਰਾਅ ਦੇ ਨਤੀਜੇ ਹਾਸਲ ਕਰਦੇ ਹੋਏ 2730 ਰੇਟਿੰਗ ਦੇ ਪੱਧਰ ਦਾ ਪ੍ਰਦਰਸ਼ਨ ਕੀਤਾ।
ਭਾਰਤ ਦੇ ਅਧਿਬਨ ਭਾਸਕਰਨ 6.5 ਅੰਕ ਬਣਾ ਕੇ ਟਾਈਬ੍ਰੇਕ ’ਚ 6ਵੇਂ ਤਾਂ ਆਦਿਤਿਅ ਮਿੱਤਲ 7ਵੇਂ ਸਥਾਨ ’ਤੇ ਰਹੇ। ਨਾਲ ਹੀ ਆਦਿਤਿਅ ਨੇ ਆਪਣਾ ਤੀਜਾ ਅਤੇ ਅੰਤਿਮ ਗ੍ਰੈਂਡ ਮਾਸਟਰ ਨਾਰਮ ਪੂਰਾ ਕਰ ਲਿਆ। ਹੋਰ ਭਾਰਤੀ ਖਿਡਾਰੀਆਂ ’ਚ 6.5 ਅੰਕ ਬਣਾ ਕੇ ਹਰਸ਼ਾ ਭਾਰਤਕੋਠੀ 9ਵੇਂ ਸਥਾਨ ’ਤੇ ਰਹੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।