ਭਾਰਤ ਦੀ ‘ਪਹਿਲੀ ਕ੍ਰਿਕਟ ਪੇਂਟਿੰਗ’ ਦੀ ਹੋਵੇਗੀ ਨਿਲਾਮੀ
Saturday, Dec 07, 2024 - 04:29 PM (IST)
ਨਵੀਂ ਦਿੱਲੀ- ਭਾਰਤ ਵਿਚ ਕ੍ਰਿਕਟ ਮੈਚ ਨਾਲ ਜੁੜੀ ਦੁਰਲੱਭ ਤੈਲੀਆ ਪੇਂਟਿੰਗ ਨਿਲਾਮੀ ਘਰ ‘ਐਸਟਾਗਰੂ’ ਦੀ ਆਗਾਮੀ ਨਿਲਾਮੀ ਦਾ ਹਿੱਸਾ ਬਣਨ ਵਾਲੀਆਂ ਕਲਾਕ੍ਰਿਤੀਆਂ ਵਿਚੋਂ ਇਕ ਹੋਵੇਗੀ। ਬ੍ਰਿਟਿਸ਼ ਚਿੱਤਰਕਾਰ ਥਾਮਸ ਡੇਨੀਅਲ ਵੱਲੋਂ ਕੈਨਵਾਸ ’ਤੇ ਉਕੇਰੀ ਗਈ ਇਸ ਚਿੱਤਰਕਾਰੀ ਨੂੰ ਭਾਰਤ ਵਿਚ ਕ੍ਰਿਕਟ ਨਾਲ ਜੁੜੀ ਪਹਿਲੀ ਪੇਂਟਿੰਗ ਮੰਨਿਆ ਜਾਂਦਾ ਹੈ।
‘ਐਸਟਾਗੁਰੂ’ ਨਿਲਾਮੀ ਘਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮਝਿਆ ਜਾਂਦਾ ਹੈ ਕਿ ਡੇਨੀਅਲ ਨੇ 1792-93 ਵਿਚਾਲੇ ਆਪਣੀ ਮਦਰਾਸ (ਚੇਨਈ) ਯਾਤਰਾ ਦੌਰਾਨ ਇਸ ਪੇਂਟਿੰਗ ’ਤੇ ਕੰਮ ਕੀਤਾ ਸੀ। ‘ਭਾਰਤ ਵਿਚ ਕ੍ਰਿਕਟ ਮੈਚ’ ਸਿਰਲੇਖ ਵਾਲੀ ਪੇਂਟਿੰਗ ਆਧੁਨਿਕ ਭਾਰਤ ਦੇ ਧਾਕੜ ਕਲਾਕਾਰਾਂ ਨੂੰ ਚਿੱਤਰਕਾਰੀ ਦੇ ਨਾਲ 14-16 ਦਸੰਬਰ ਨੂੰ ‘ਐਸਟਾਗੁਰੂ’ ਦੀ ‘ਇਤਿਹਾਸਕ ਮਾਸਟਰਪੀਸ’ ਨਿਲਾਮੀ ਦਾ ਹਿੱਸਾ ਹੋਵੇਗੀ।