ਭਾਰਤ ਦੀ ਅੰਡਰ 19 ਟੀਮ ਦਾ ਸਾਹਮਣਾ ਰੂਸ ਨਾਲ

Monday, Jun 03, 2019 - 05:25 PM (IST)

ਭਾਰਤ ਦੀ ਅੰਡਰ 19 ਟੀਮ ਦਾ ਸਾਹਮਣਾ ਰੂਸ ਨਾਲ

ਨਵੀਂ ਦਿੱਲੀ— ਭਾਰਤ ਦੀ ਅੰਡਰ 19 ਫੁੱਟਬਾਲ ਟੀਮ ਪੀਟਰਸਬਰਗ 'ਚ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਗ੍ਰਾਨਾਤਕਿਨ ਯਾਦਗਾਰੀ ਟੂਰਨਾਮੈਂਟ 'ਚ ਮੇਜ਼ਬਾਨ ਰੂਸ ਨਾਲ ਪਹਿਲਾ ਮੈਚ ਖੇਡੇਗੀ। ਟੂਰਨਾਮੈਂਟ ਫੀਫਾ ਦੇ ਪਹਿਲੇ ਉਪ ਪ੍ਰਧਾਨ ਵੈਲੇਂਟਾਈਨ ਗ੍ਰਾਨਾਤਕਿਨ ਦੀ ਯਾਦ 'ਚ ਆਯੋਜਿਤ ਕਾਤ ਗਿਆ ਹੈ ਜਿਸ 'ਚ ਅਰਜਨਟੀਨਾ, ਆਰਮੇਨੀਆ, ਤੁਰਕੀ, ਯੂਨਾਨ, ਈਰਾਨ, ਕਿਰਗੀਸਤਾਨ, ਤਜਾਕਿਸਤਾਨ ਵੀ ਹਿੱਸਾ ਲੈਣਗੇ। ਭਾਰਤ ਨੂੰ ਰੂਸ, ਬੁਲਗਾਰੀਆ, ਮੋਲਦੋਵਾ ਦੇ ਨਾਲ ਗਰੁੱਪ ਏ 'ਚ ਰਖਿਆ ਗਿਆ ਹੈ। ਮੁੱਖ ਕੋਚ ਫਲਾਇਡ ਪਿੰਟੋ ਨੇ ਕਿਹਾ ਕਿ ਉਹ ਹਰ ਮੈਂਬਰ ਨੂੰ ਪੂਰਾ ਮੌਕਾ ਦੇਣ ਲਈ ਇਸ ਟੂਰਨਾਮੈਂਟ ਦਾ ਇਸਤੇਮਾਲ ਕਰਨਗੇ। ਉਨ੍ਹਾਂ ਕਿਹਾ, ''ਅਸੀਂ 18 ਮੈਂਬਰੀ ਟੀਮ ਦੇ ਨਾਲ ਆਏ ਹਾਂ। ਸਾਡਾ ਟੀਚਾ ਹਰ ਮੈਂਬਰ ਨੂੰ ਪੂਰਾ ਮੌਕਾ ਦੇਣਾ ਹੈ।'' ਭਾਰਤ ਗਰੁੱਪ ਪੜਾਅ 'ਚ ਤਿੰਨ ਮੈਚ ਖੇਡੇਗਾ ਜਿਸ ਤੋਂ ਬਾਅਦ ਦੋ ਪਲੇਆਫ ਮੈਚ ਖੇਡੇ ਜਾਣੇ ਹਨ।


author

Tarsem Singh

Content Editor

Related News