ਭਾਰਤ ਦੀ ਚੁਣੌਤੀ ਮੁਸ਼ਕਲ ਹੋਵੇਗੀ : ਨਿਊਜ਼ੀਲੈਂਡ ਕੋਚ
Wednesday, Jun 06, 2018 - 05:26 PM (IST)
ਮੁੰਬਈ— ਨਿਊਜ਼ੀਲੈਂਡ ਦੇ ਕੋਚ ਫ੍ਰਿਟਜ਼ ਸ਼ਮਿਡ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੇ ਖਿਡਾਰੀਆਂ ਨੂੰ ਫਾਈਨਲ 'ਚ ਪ੍ਰ੍ਰਵੇਸ਼ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਦੇ ਲਈ ਭਾਰਤ ਤੋਂ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ। ਸ਼ਮਿਡ ਨੇ ਚੀਨੀ ਤਾਈਪੈ ਨੂੰ ਇੰਟਰਕਾਂਟੀਨੈਂਟਲ ਕੱਪ ' 1-0 ਨਾਲ ਹਰਾਉਣ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ, ''ਸਾਨੂੰ ਇਸ ਮੈਚ ਨੂੰ ਭੁਲਾ ਕੇ ਅਗਲੇ ਮੈਚ 'ਤੇ ਫੋਕਸ ਕਰਨਾ ਹੋਵੇਗਾ।
ਸਾਨੂੰ ਆਖਰੀ ਦਿਨ ਮੇਜ਼ਬਾਨ ਦਾ ਸਾਹਮਣਾ ਕਰਨਾ ਹੈ ਜੋ ਮੁਸ਼ਕਲ ਹੈ। ਪਹਿਲੇ ਦੋ ਮੈਚਾਂ 'ਚ ਭਾਰਤ ਦੇ ਪ੍ਰਦਰਸ਼ਨ ਨੂੰ ਦੇਖਣ ਦੇ ਬਾਅਦ ਇਹ ਤੈਅ ਹੈ ਕਿ ਉਨ੍ਹਾਂ ਦੀ ਚੁਣੌਤਾ ਕਾਫੀ ਮੁਸ਼ਕਲ ਹੋਵੇਗੀ।'' ਨਿਊਜ਼ੀਲੈਂਡ ਲਈ ਕਲ ਮਾਏਰ ਬੇਵਨ ਨੇ 36ਵੇਂ ਮਿੰਟ 'ਚ ਗੋਲ ਦਾਗਿਆ ਹੈ। ਚੀਨੀ ਤਾਈਪੈ ਦੇ ਕੋਚ ਗੈਰੀ ਵ੍ਹਾਈਟ ਨੇ ਕਿਹਾ, ''ਮੇਰੇ ਖਿਡਾਰੀਆਂ ਨੇ ਸੰਘਰਸ਼ ਨਹੀਂ ਛੱਡਿਆ ਅਤੇ ਖੁਸ਼ੀ ਹੈ ਕਿ ਇਸ ਯੁਵਾ ਟੀਮ ਦਾ ਭਵਿੱਖ ਸ਼ਾਨਦਾਰ ਹੈ। ਇਕ ਵਿਵਾਦਤ ਪੈਨਲਟੀ 'ਤੇ ਮੈਚ ਹਾਰਨਾ ਕਾਫੀ ਦੁੱਖ ਦੀ ਗੱਲ ਹੈ।''
