CWC 2019, IND vs NZ : ਜਾਣੋ ਅੱਜ ਕਿਸ ਦਾ ਸਾਥ ਦੇਵੇਗੀ ਪਿੱਚ?

07/09/2019 11:48:06 AM

ਨਵੀਂ ਦਿੱਲੀ— ਅੱਜ ਵਰਲਡ ਕੱਪ 2019 ਦਾ ਪਹਿਲਾ ਸੈਮੀਫਾਈਨਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਖੇਡਿਆ ਜਾਵੇਗਾ। ਇਸ ਮੁਕਾਬਲੇ ਵਾਲੇ ਦਿਨ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਦਾ ਅਸਰ ਪਿੱਚ 'ਤੇ ਪਵੇਗਾ। ਖਿਡਾਰੀਆਂ ਦੇ ਪ੍ਰਦਰਸ਼ਨ ਦੇ ਨਾਲ ਪਿੱਚ ਵੀ ਇਸ ਮੈਚ ਦੇ ਨਤੀਜੇ 'ਚ ਪ੍ਰਭਾਵ ਪਾ ਸਕਦੀ ਹੈ ਅਤੇ ਦੋਵੇਂ ਟੀਮਾਂ ਦੇ ਕਪਤਾਨ ਵੀ ਪਿੱਚ ਦੇ ਆਧਾਰ 'ਤੇ ਹੀ ਪਲੇਇੰਗ ਇਲੈਵਨ ਅਤੇ ਟਾਸ ਦੇ ਬਾਅਦ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਦੀ ਚੋਣ ਕਰਨਗੇ। ਅਜਿਹੇ 'ਚ ਜਾਣਦੇ ਹਾਂ ਆਖ਼ਰ ਮੈਨਚੈਸਟਰ ਦੀ ਪਿੱਚ ਕਿਸ ਦਾ ਸਾਥ ਦੇਵੇਗੀ...
PunjabKesari
ਦਰਅਸਲ ਦਿਨ ਭਰ ਆਸਮਾਨ 'ਤੇ ਬੱਦਲ ਛਾਏ ਰਹਿਣ ਦਾ ਅਨੁਮਾਨ ਹੈ ਅਤੇ ਮੈਚ ਵਿਚਾਲੇ ਮੀਂਹ ਵੀ ਪੈ ਸਕਦਾ ਹੈ। ਮੈਚ ਤੋਂ ਪਹਿਲਾਂ ਤੁਹਾਨੂੰ ਦਸ ਦਈਏ ਕਿ ਇਸ ਟੂਰਨਾਮੈਂਟ 'ਚ ਓਲਡ ਟ੍ਰੈਫਰਡ ਦੇ ਮੈਦਾਨ 'ਤੇ ਖੇਡੇ ਗਏ ਪੰਜੋ ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਹੈ। ਜਦਕਿ ਮੰਨਿਆ ਜਾ ਰਿਹਾ ਹੈ ਕਿ ਮੈਚ ਵਿਚਾਲੇ ਮੀਂਹ ਅੜਿੱਕਾ ਪਾ ਸਕਦਾ ਹੈ, ਅਜਿਹੇ 'ਚ ਦੋਵੇਂ ਟੀਮਾਂ ਦੇ ਕਪਤਾਨ ਪਿਛਲੇ ਰਿਕਾਰਡ ਦੇ ਮੱਦੇਨਜ਼ਰ ਮੌਜੂਦਾ ਪਿੱਚ ਹਾਲਾਤ ਨੂੰ ਦੇਖ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨਗੇ।
PunjabKesari
ਇਸ ਵਰਲਡ ਕੱਪ 'ਚ ਪਹਿਲੇ ਪੜਾਅ 'ਚ ਪਿੱਚ ਤੇਜ਼ ਸੀ ਪਰ ਦੂਜੇ ਪੜਾਅ 'ਚ ਪਿੱਚ ਸੁੱਕੀ ਅਤੇ ਸਲੋਅ ਹੁੰਦੀ ਗਈ, ਜਿਸ ਦੀ ਵਜ੍ਹਾ ਨਾਲ ਬਾਅਦ 'ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਟਾਰਗੇਟ ਚੇਜ਼ ਕਰਨ 'ਚ ਦਿੱਕਤ ਪੇਸ਼ ਹੋਣ ਲੱਗੀ। ਜਦਕਿ ਮੰਨਿਆ ਜਾ ਰਿਹਾ ਹੈ ਕਿ ਸੈਮੀਫਾਈਨਲ ਲਈ ਨਵੀਂ ਪਿੱਚ ਤਿਆਰ ਕੀਤੀ ਜਾ ਰਹੀ ਹੈ, ਜੋ ਦੋਵੇਂ ਟੀਮਾਂ ਦੇ ਗੇਂਦਬਾਜ਼ਾਂ ਨੂੰ ਮਦਦ ਕਰ ਸਕਦੀ ਹੈ। ਜੇਕਰ ਭਾਰਤੀ ਗੇਂਦਬਾਜ਼ ਸਵਿੰਗ ਕਰਾ ਪਾਉਂਦੇ ਹਨ ਤਾਂ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਲਈ ਦਿੱਕਤ ਖੜ੍ਹੀ ਹੋ ਸਕਦੀ ਹੈ।


Tarsem Singh

Content Editor

Related News