ਭਾਰਤ ਦਾ ਮਿਆਂਮਾਰ ਨਾਲ ਕਰੋ ਜਾਂ ਮਰੋ ਦਾ ਮੁਕਾਬਲਾ

Sunday, Apr 07, 2019 - 04:55 PM (IST)

ਮੈਂਡਲੇ— ਭਾਰਤੀ ਮਹਿਲਾ ਸੀਨੀਅਰ ਰਾਸ਼ਟਰੀ ਫੁੱਟਬਾਲ ਟੀਮ 9 ਅਪ੍ਰੈਲ ਨੂੰ ਮਿਆਂਮਾਰ ਖਿਲਾਫ ਗਰੁੱਪ ਗੇੜ ਦੇ ਆਖਰੀ ਲੀਗ ਮੈਚ 'ਚ 'ਕਰੋ ਜਾਂ ਮਰੋ' ਦੀ ਸਥਿਤੀ 'ਚ ਉਤਰੇਗੀ। ਮਿਆਂਮਾਰ ਦੇ ਨਾਲ ਫੈਸਲਾਕੁੰਨ ਮੁਕਾਬਲੇ ਨੂੰ ਲੈ ਕੇ ਕਪਤਾਨ ਆਸ਼ਾਲਤਾ ਨੇ ਮੰਨਿਆ ਕਿ ਟੀਮ ਲਈ ਸਥਿਤੀ ਮੁਸ਼ਕਲ ਹੈ। ਉਨ੍ਹਾਂ ਕਿਹਾ, ''ਮੇਜ਼ਬਾਨ ਟੀਮ ਦੇ ਖਿਲਾਫ ਖੇਡਣਾ ਹਮੇਸ਼ਾ ਮੁਸ਼ਕਲ ਹੁੰਦਾ ਹੈ। 

ਜਦੋਂ ਤੁਸੀਂ ਇਹ ਸੋਚ ਕੇ ਖੇਡਦੇ ਹੋ ਕਿ ਫੈਸਲਾਕੁੰਨ ਮੁਕਾਬਲਾ ਹੈ ਤਾਂ ਸਥਿਤੀ ਹੋਰ ਵੀ ਚਿੰਤਾਜਨਕ ਹੋ ਜਾਂਦੀ ਹੈ ਪਰ ਅਸੀਂ ਮੁਕਾਬਲੇ ਲਈ ਕਾਫੀ ਲੰਬੇ ਸਮੇਂ ਤਕ ਇੰਤਜ਼ਾਰ ਕੀਤਾ ਹੈ। ਅਸੀਂ ਮੁਕਾਬਲੇ 'ਚ ਸਖਤ ਚੁਣੌਤੀ ਪੇਸ਼ ਕਰਾਂਗੇ। ਟੀਮ ਹਾਂ ਪੱਖੀ ਹੈ। ਮੈਚ ਮੁਸ਼ਕਲ ਹੋਵੇਗਾ ਪਰ ਸੌਖਾ ਹੋਣ ਦਾ ਕੋਈ ਬਦਲ ਨਹੀਂ ਹੈ।'' ਉਨ੍ਹਾਂ ਕਿਹਾ ਕਿ ਮਿਆਂਮਾਰ ਏਸ਼ੀਆ ਦੀਆਂ ਸਭ ਤੋਂ ਬਿਹਤਰੀਨ ਟੀਮਾਂ 'ਚੋਂ ਇਕ ਹੈ ਪਰ ਹਰ ਟੀਮ ਦੀ ਤਰ੍ਹਾਂ ਉਨ੍ਹਾਂ ਦੀ ਵੀ ਤਾਕਤ ਅਤੇ ਚੁਣੌਤੀ  ਹੈ। ਅਸੀਂ ਇਸ ਮੈਚ 'ਚ ਆਪਣੀ ਤਾਕਤ ਅਤੇ ਉਨ੍ਹਾਂ ਦੀ ਕਮਜ਼ੋਰੀ ਦੇ ਨਾਲ ਖੇਡਾਂਗੇ। ਜ਼ਿਕਰਯੋਗ ਹੈ ਕਿ ਭਾਰਤ ਮਿਆਂਮਾਰ ਦੇ ਹੱਥੋਂ ਆਪਣੇ ਪਿਛਲੇ ਦੋਵੇਂ ਮੈਚ ਹਾਰ ਚੁੱਕਾ ਹੈ।


Tarsem Singh

Content Editor

Related News