ਭਾਰਤ 31 ਮਾਰਚ ਨੂੰ ਤਾਜ਼ਿਕਿਸਤਾਨ ਖਿਲਾਫ ਫੀਫਾ ਦੋਸਤਾਨਾ ਮੈਚ ਖੇਡੇਗਾ

2/28/2020 2:07:50 PM

ਨਵੀਂ ਦਿੱਲੀ— ਭਾਰਤ ਇਸ ਸਾਲ 31 ਮਾਰਚ ਨੂੰ ਤਾਜ਼ਿਕਿਸਤਾਨ ਦੇ ਖਿਲਾਫ ਉਸ ਦੀ ਸਰਜ਼ਮੀਂ ’ਤੇ ਫੀਫਾ ਕੌਮਾਂਤਰੀ ਦੋਸਤਾਨਾ ਮੈਚ ਖੇਡੇਗਾ। ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੇ ਇਹ ਜਾਣਕਾਰੀ ਦਿੱਤੀ ਪਰ ਉਸ ਨੇ ਕਿਹਾ ਕਿ ਇਸ ਮੈਚ ਦੇ ਸਥਾਨ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ। 

ਤਾਜ਼ਾਕਿਸਤਾਨ ਅਜੇ ਫੀਫਾ ਰੈਂਕਿੰਗ ’ਚ 121ਵੇਂ ਸਥਾਨ ’ਤੇ ਹੈ। ਉਹ ਇਗੋਰ ਸਟਿਮਕ ਦੀ ਕੋਚਿੰਗ ਵਾਲੀ ਭਾਰਤੀ ਟੀਮ ਨਾਲ ਹਾਲ ’ਚ ਅਹਿਮਦਾਬਾਦ ’ਚ ਹੀਰੋ ਕੌਮਾਂਤਰੀ ਕੱਪ 2019 ’ਚ ਖੇਡੀ ਸੀ। ਉਸ ਮੈਚ ’ਚ ਭਾਰਤੀ ਟੀਮ ਨੂੰ ਪਹਿਲੇ ਹਾਫ ’ਚ 2-0 ਨਾਲ ਬੜ੍ਹਤ ਹਾਸਲ ਕਰਨ ਦੇ ਬਾਵਜੂਦ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tarsem Singh

Edited By Tarsem Singh