ਭਾਰਤ-ਬੰਗਲਾਦੇਸ਼ ਕ੍ਰਿਕਟ ਮੈਚਾਂ ਦੌਰਾਨ ਹੋ ਸਕਦਾ ਪ੍ਰਸ਼ੰਸਕਾਂ ਦਾ ਮਜ਼ਾ ਕਿਰਕਿਰਾ, ਜਾਣੋ ਕਾਰਨ

10/29/2019 10:43:53 AM

ਢਾਕਾ— ਬੰਗਲਾਦੇਸ਼ ਕ੍ਰਿਕਟ 'ਚ ਇੰਨ੍ਹਾਂ ਦਿਨਾਂ 'ਚ ਸਭ ਕੁਝ ਠੀਕ ਨਹੀਂ ਹੈ। ਭਾਰਤ ਦੇ ਅਹਿਮ ਦੌਰੇ ਤੋਂ ਠੀਕ ਪਹਿਲਾਂ ਟੀਮ ਦੇ ਖਿਡਾਰੀਆਂ ਦਾ ਬੋਰਡ ਖਿਲਾਫ ਹੜਤਾਲ 'ਤੇ ਜਾਣਾ ਇਸੇ ਵੱਲ ਇਸ਼ਾਰਾ ਕਰਦਾ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਭਾਰਤ ਦੌਰੇ ਨੂੰ ਕਾਫੀ ਅਹਿਮ ਮੰਨਦਾ ਹੈ, ਇਸ ਲਈ ਖਿਡਾਰੀਆਂ ਵੱਲੋਂ ਰੱਖੀਆਂ ਗਈਆਂ ਸਾਰੀਆਂ ਮੰਗਾਂ ਨੂੰ ਉਸ ਨੇ ਮੰਨਣ ਦਾ ਫੈਸਲਾ ਕੀਤਾ। ਬੰਗਲਾਦੇਸ਼ ਦੀ ਕ੍ਰਿਕਟ ਟੀਮ ਟੀ-20 ਅਤੇ ਟੈਸਟ ਸੀਰੀਜ਼ ਖੇਡਣ ਲਈ ਬੁੱਧਵਾਰ ਨੂੰ ਭਾਰਤ ਆਵੇਗੀ। ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਆਪਣੇ ਇਕ ਬਿਆਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਨਜਮੁਲ ਹਸਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਭਾਰਤ ਦੌਰੇ ਤੋਂ ਕਈ ਖਿਡਾਰੀ ਨਾਂ ਵਾਪਸ ਲੈ ਸਕਦੇ ਹਨ।
PunjabKesari
ਜ਼ਿਕਰਯੋਗ ਹੈ ਕਿ ਟੀਮ ਦੇ ਓਪਨਰ ਤਮੀਮ ਇਕਬਾਲ ਨੇ ਨਿੱਜੀ ਕਾਰਨਾਂ ਕਰਕੇ ਭਾਰਤ ਦੌਰੇ ਤੋਂ ਨਾਂ ਵਾਪਸ ਲਿਆ ਹੈ। ਨਜਮੁਲ ਹਸਨ ਨੇ ਕਿਹਾ, ''ਤਮੀਮ ਦੇ ਭਾਰਤ ਦੌਰੇ ਤੋਂ ਹਟਣ ਦੇ ਬਾਅਦ ਜੇਕਰ ਕੋਈ ਹੋਰ ਵੀ ਆਪਣਾ ਨਾਂ ਵਾਪਸ ਲੈ ਲੈਂਦਾ ਹੈ ਤਾਂ ਮੈਨੂੰ ਕੋਈ ਹੇਰਾਨੀ ਨਹੀਂ ਹੋਵੇਗੀ। ਜੇਕਰ ਆਖਰੀ ਸਮੇਂ ਕੋਈ ਖਿਡਾਰੀ ਆਪਣਾ ਨਾਂ ਵਾਪਸ ਲੈ ਲੈਂਦਾ ਹੈ ਤਾਂ ਵੀ ਸਾਡੋ ਕੋਲ ਕੋਈ ਬਦਲ ਨਹੀਂ ਬਚੇਗਾ। ਜੇਕਰ ਕਪਤਾਨ ਸ਼ਾਕਿਬ ਵੀ ਨਾਂ ਵਾਪਸ ਲੈ ਲੈਂਦਾ ਹੈ ਤਾਂ ਮੈਂ ਕਪਤਾਨ ਦੀ ਭਾਲ ਕਿੱਥੋਂ ਕਰਾਂਗਾ। ਇਨ੍ਹਾਂ ਖਿਡਾਰੀਆਂ ਨਾਲ ਮੈਂ ਕੀ ਕਰਾਂਗਾ। ਹਸਨ ਨੂੰ ਲਗਦਾ ਹੈ ਕਿ ਉਹ ਖਿਡਾਰੀਆਂ ਦੀ ਚਲਾਕੀ 'ਚ ਆ ਗਿਆ ਹੈ। ਕ੍ਰਿਕਟਰਾਂ ਨੇ ਹੜਤਾਲ ਬਾਰੇ ਕੁਝ ਨਹੀਂ ਦੱਸਿਆ ਸੀ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਮੇਰੇ ਵੱਲੋਂ ਗ਼ਲਤੀ ਹੋਈ ਕਿ ਮੈਂ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ। ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।


Tarsem Singh

Content Editor

Related News