ਐਡੀਲੇਡ ਦੇ ਇਸ ਮੈਦਾਨ ''ਤੇ ਭਾਰਤ ਦੀ ਜਿੱਤ ਕਿਉਂ ਹੈ ਪੱਕੀ!

Sunday, Dec 09, 2018 - 04:54 PM (IST)

ਐਡੀਲੇਡ ਦੇ ਇਸ ਮੈਦਾਨ ''ਤੇ ਭਾਰਤ ਦੀ ਜਿੱਤ ਕਿਉਂ ਹੈ ਪੱਕੀ!

ਐਡੀਲੇਡ— ਆਸਟਰੇਲੀਆ 'ਚ ਟੀ-20 ਸੀਰੀਜ਼ ਜਿੱਤਣ ਦੇ ਬਾਅਦ ਭਾਰਤ ਹੁਣ ਟੈਸਟ ਸੀਰੀਜ਼ 'ਚ ਵੀ ਜਿੱਤ ਨਾਲ ਸ਼ੁਰੂਆਤ ਕਰਨ ਦੇ ਕਰੀਬ ਹੈ। ਭਾਰਤ ਨੇ ਐਡੀਲੇਡ ਟੈਸਟ ਦੇ ਚੌਥੇ ਦਿਨ ਆਸਟਰੇਲੀਆ ਨੂੰ 323 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਵੱਲੋਂ ਦਿੱਤੇ ਗਏ ਟੀਚੇ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤਕ ਚਾਰ ਵਿਕਟਾਂ ਗੁਆ ਕੇ 104 ਦੌੜਾਂ ਬਣਾ ਲਈਆਂ ਹਨ। ਭਾਰਤ ਜਿੱਤ ਤੋਂ ਸਿਰਫ 6 ਵਿਕਟਾਂ ਦੂਰ ਹੈ।

ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਉਹ ਵੀ ਭਾਰਤ ਦੀ ਜਿੱਤ ਵੱਲ ਇਸ਼ਾਰਾ ਕਰਦੇ ਹਨ। ਐਡੀਲੇਡ ਦਾ ਇਹ ਮੈਦਾਨ ਆਸਟਰੇਲੀਆ ਲਈ ਬਹੁਤ ਸਫਲ ਨਹੀਂ ਰਿਹਾ ਹੈ। ਆਸਟਰੇਲੀਆ ਨੇ ਇਸ ਮੈਦਾਨ 'ਤੇ ਪਿਛਲੇ 100 ਸਾਲਾਂ 'ਚ 200 ਤੋਂ ਜ਼ਿਆਦਾ ਦਾ ਸਕੋਰ ਚੇਜ਼ ਕਰਦੇ ਹੋਏ ਕਦੀ ਵੀ ਜਿੱਤ ਹਾਸਲ ਨਹੀਂ ਕੀਤੀ ਹੈ। ਉਸ ਨੇ 6 ਮੈਚਾਂ 'ਚ ਹਾਰ ਝੱਲੀ ਹੈ, ਤਾਂ ਅੱਠ ਮੈਚ ਡਰਾਅ ਰਹੇ। ਹਾਲਾਂਕਿ ਅੰਕੜੇ ਜਿੱਤ ਦੀ ਗਾਰੰਟੀ ਨਹੀਂ ਦਿੰਦੇ ਪਰ ਭਾਰਤੀ ਪ੍ਰਸ਼ੰਸਕ ਜ਼ਰੂਰ ਚਾਹੁਣਗੇ ਕਿ ਇਹ ਰਿਕਾਰਡ ਕਾਇਮ ਰਹੇ।

ਆਸਟਰੇਲੀਆ ਨੇ 2015 'ਚ 187 ਦੌੜਾਂ ਦਾ ਟੀਚਾ ਹਾਸਲ ਕਰਕੇ ਜਿੱਤ ਹਾਸਲ ਕੀਤੀ ਹੈ। ਨਿਊਜ਼ੀਲੈਂਡ ਨੇ ਇਹ ਟੀਚਾ ਦਿੱਤਾ ਸੀ। ਪਰ ਇਸ ਲਈ ਆਸਟਰੇਲੀਆ ਨੂੰ ਪੂਰਾ ਜ਼ੋਰ ਲਗਾਉਣਾ ਪਿਆ। ਆਖ਼ਰਕਾਰ ਉਸ ਨੂੰ ਜਿੱਤ ਮਿਲੀ, ਪਰ 7 ਵਿਕਟਾਂ ਦੀ ਕੁਰਬਾਨੀ ਦੇਕੇ। ਜਦਕਿ ਆਸਟਰੇਲੀਆ ਨੇ ਇਸ ਮੈਦਾਨ 'ਤੇ ਕਰੀਬ 117 ਸਾਲ ਪਹਿਲਾਂ ਆਪਣਾ ਸਭ ਤੋਂ ਵੱਡਾ ਸਕੋਰ ਚੇਜ਼ ਕੀਤਾ ਹੈ। ਜਨਵਰੀ 1902 'ਚ ਉਸ ਨੇ ਇੰਗਲੈਂਡ ਨੂੰ 315/6 ਦੌੜਾਂ ਬਣਾ ਕੇ ਹਰਾਇਆ ਸੀ। ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਐਡੀਲੇਡ 'ਚ ਟੀਮ ਇੰਡੀਆ ਦੀ ਜਿੱਤ ਪੱਕੀ ਲਗ ਰਹੀ ਹੈ।


author

Tarsem Singh

Content Editor

Related News