IND W Vs WI W : ਭਾਰਤ ਦੀ ਸ਼ਾਨਦਾਰ ਜਿੱਤ, ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ

Wednesday, Feb 15, 2023 - 09:45 PM (IST)

IND W Vs WI W : ਭਾਰਤ ਦੀ ਸ਼ਾਨਦਾਰ ਜਿੱਤ, ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ : ਮਹਿਲਾ ਟੀ20 ਵਿਸ਼ਵ ਕੱਪ ਦੇ ਗਰੁੱਪ ਬੀ ਦੇ ਨੌਵੇਂ ਮੈਚ 'ਚ ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਮਾਤ ਦਿੱਤੀ ਹੈ। ਭਾਰਤ ਦੀ ਟੀਮ ਵੱਲੋਂ ਰਿਚਾ ਘੋਸ਼ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਾਬਾਦ 44 ਦੌੜਾਂ ਬਣਾਈਆਂ, ਜਦਕਿ ਕਪਤਾਨ ਹਰਮਨਪ੍ਰੀਤ ਕੌਰ ਨੇ 33 ਦੌੜਾਂ ਬਣਾਈਆਂ। ਰਿਚਾ ਘੋਸ਼ ਤੇ ਕਪਤਾਨ ਹਰਮਨਪ੍ਰੀਤ ਕੌਰ ਵਿਚਾਲੇ ਚੌਥੀ ਵਿਕਟ ਲਈ 72 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ ਦੀ ਟੂਰਨਾਮੈਂਟ ਵਿਚ ਇਹ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਭਾਰਤ ਨੇ ਆਪਣੇ ਸ਼ੁਰੂਆਤੀ ਮੈਚ ਵਿਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਵੈਸਟਇੰਡੀਜ਼ ਦੀ ਟੀਮ ਦੀ ਇਸ ਸਵਰੂਪ ਵਿਚ ਇਹ ਲਗਾਤਾਰ 13ਵੀਂ ਹਾਰ ਹੈ। 

ਦੀਪਤੀ ਨੇ 4 ਓਵਰਾਂ ਵਿਚ 15 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਨਾਲ ਵੈਸਟਇੰਡੀਜ਼ ਦੀ ਟੀਮ 6 ਵਿਕਟਾਂ ’ਤੇ 118 ਦੌੜਾਂ ਹੀ ਬਣਾ ਸਕੀ। ਭਾਰਤ ਨੇ 18.1 ਓਵਰਾਂ ਵਿਚ 4 ਵਿਕਟਾਂ ਗੁਆ ਕੇ ਜਿੱਤ ਦਰਜ ਕਰ ਲਈ। ਹਰਮਨਪ੍ਰੀਤ ਕੌਰ ਨੇ 42 ਗੇਂਦਾਂ ਦੀ ਪਾਰੀ ਵਿਚ 3 ਚੌਕੇ ਲਗਾਏ ਜਦਕਿ ਜੇਤੂ ਚੌਕਾ ਲਾਉਣ ਵਾਲੀ ਰਿਚਾ ਨੇ 32 ਗੇਂਦਾਂ ਦੀ ਆਪਣੀ ਅਜੇਤੂ ਪਾਰੀ ਵਿਚ 5 ਵਾਰ ਗੇਂਦ ਨੂੰ ਬਾਊਂਡਰੀ ਦੇ ਦਰਸ਼ਨ ਕਰਵਾਏ। ਟੀਚੇ ਦਾ ਪਿੱਚਾ ਕਰਦੇ ਹੋਏ ਸ਼ੈਫਾਲੀ ਵਰਮਾ (28) ਤੇ ਸਮ੍ਰਿਤੀ ਮੰਧਾਨਾ (10) ਨੇ ਸ਼ੁਰੂਆਤੀ ਦੋ ਓਵਰਾਂ ਵਿਚ 28 ਦੌੜਾਂ ਜੋੜ ਕੇ ਟੀਮ ਨੂੰ ਹਮਲਵਾਰ ਸ਼ੁਰੂਆਤ ਦਿਵਾਈ।


author

Tarsem Singh

Content Editor

Related News