IND vs ZIM : ਜ਼ਿੰਬਾਬਵੇ ਨੇ ਭਾਰਤ ਨੂੰ ਦਿੱਤਾ 153 ਦੌੜਾਂ ਦਾ ਟੀਚਾ

Saturday, Jul 13, 2024 - 06:21 PM (IST)

ਸਪੋਰਟਸ ਡੈਸਕ— ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਚੱਲ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਚੌਥੇ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਮੇਜ਼ਬਾਨ ਟੀਮ ਨੇ 20 ਓਵਰਾਂ 'ਚ ਸੱਤ ਵਿਕਟਾਂ 'ਤੇ 152 ਦੌੜਾਂ ਬਣਾਈਆਂ। ਜ਼ਿੰਬਾਬਵੇ ਲਈ ਪਹਿਲਾਂ ਬੱਲੇਬਾਜ਼ੀ ਕਰਨ ਆਏ ਮਾਧਵੇਰੇ ਅਤੇ ਮਾਰੂਮਨੀ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਦੋਵਾਂ ਵਿਚਾਲੇ ਪਹਿਲੀ ਵਿਕਟ ਲਈ 63 ਦੌੜਾਂ ਦੀ ਵੱਡੀ ਸਾਂਝੇਦਾਰੀ ਹੋਈ ਜਿਸ ਨੂੰ ਅਭਿਸ਼ੇਕ ਨੇ ਨੌਵੇਂ ਓਵਰ ਵਿੱਚ ਤੋੜ ਦਿੱਤਾ। ਉਸ ਨੇ ਮਾਰੂਮਨੀ ਨੂੰ ਰਿੰਕੂ ਸਿੰਘ ਹੱਥੋਂ ਕੈਚ ਕਰਵਾ ਲਿਆ। ਉਹ 32 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਉਥੇ ਹੀ ਮਾਧਵੇਰੇ 25 ਦੌੜਾਂ ਬਣਾ ਕੇ ਆਊਟ ਹੋ ਗਏ। ਟੀਮ ਨੂੰ ਤੀਜਾ ਝਟਕਾ ਬ੍ਰਾਇਨ ਬੇਨੇਟ ਦੇ ਰੂਪ ਵਿੱਚ ਲੱਗਾ ਜੋ ਸਿਰਫ਼ ਨੌਂ ਦੌੜਾਂ ਹੀ ਬਣਾ ਸਕੇ। ਇਸ ਤੋਂ ਬਾਅਦ ਸਿਕੰਦਰ ਰਜ਼ਾ ਨੇ ਮੋਰਚਾ ਸੰਭਾਲਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਜ਼ਿੰਬਾਬਵੇ ਦੇ ਬੱਲੇਬਾਜ਼ ਜ਼ਿਆਦਾ ਦੇਰ ਵਿਕਟ 'ਤੇ ਟਿਕ ਨਹੀਂ ਸਕੇ। ਕੈਂਪਬੈਲ ਤਿੰਨ ਦੌੜਾਂ ਬਣਾ ਕੇ ਆਊਟ ਹੋ ਗਿਆ।

ਇਸ ਤੋਂ ਬਾਅਦ ਟੀਮ ਨੂੰ ਪੰਜਵਾਂ ਝਟਕਾ ਕਪਤਾਨ ਰਜ਼ਾ ਦੇ ਰੂਪ ਵਿੱਚ ਲੱਗਾ ਜੋ 28 ਗੇਂਦਾਂ ਵਿੱਚ 46 ਦੌੜਾਂ ਬਣਾ ਕੇ ਆਊਟ ਹੋ ਗਏ। ਦਿਲਚਸਪ ਗੱਲ ਇਹ ਹੈ ਕਿ ਇਸ ਮੈਚ 'ਚ ਡੈਬਿਊ ਕਰ ਰਹੇ ਤੁਸ਼ਾਰ ਦੇਸ਼ਪਾਂਡੇ ਨੇ ਉਸ ਨੂੰ ਆਊਟ ਕੀਤਾ। ਰਜ਼ਾ ਦੇ ਰੂਪ 'ਚ ਉਸ ਨੂੰ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਪਹਿਲੀ ਸਫਲਤਾ ਮਿਲੀ। ਇਸ ਮੈਚ ਵਿੱਚ ਮਾਇਰਸ ਨੇ 12 ਦੌੜਾਂ, ਮਦਾਂਡੇ ਨੇ ਸੱਤ ਅਤੇ ਅਕਰਮ ਨੇ ਚਾਰ (ਨਾਬਾਦ) ਦੌੜਾਂ ਬਣਾਈਆਂ। ਭਾਰਤ ਲਈ ਖਲੀਲ ਅਹਿਮਦ ਨੇ ਦੋ ਵਿਕਟਾਂ ਲਈਆਂ ਜਦਕਿ ਦੇਸ਼ਪਾਂਡੇ, ਸੁੰਦਰ, ਅਭਿਸ਼ੇਕ ਅਤੇ ਸ਼ਿਵਮ ਨੂੰ ਇਕ-ਇਕ ਵਿਕਟ ਮਿਲੀ।


Aarti dhillon

Content Editor

Related News