IND v WI : ਵਿੰਡੀਜ਼ ਟੀਮ ਦੇ ਨਾਂ ਜੁੜੇ ਟੀ20 ਦੇ ਇਹ ਖਰਾਬ ਰਿਕਾਰਡ

Monday, Feb 21, 2022 - 08:26 PM (IST)

ਕੋਲਕਾਤਾ- ਵਿੰਡੀਜ਼ ਟੀਮ ਨੇ ਵਨ ਡੇ ਤੋਂ ਬਾਅਦ ਆਖਿਰਕਾਰ ਟੀ-20 ਸੀਰੀਜ਼ ਵੀ ਭਾਰਤੀ ਟੀਮ ਤੋਂ ਗੁਆ ਲਈ। ਈਡਨ ਗਾਰਡਨਸ ਦੇ ਮੈਦਾਨ 'ਤੇ ਖੇਡੇ ਗਏ ਤੀਜੇ ਟੀ-20 ਮੈਚ ਵਿਚ ਭਾਰਤੀ ਟੀਮ ਤੋਂ ਮਿਲੇ 185 ਦੌੜਾਂ ਦੇ ਜਵਾਬ ਵਿਚ ਵਿੰਡੀਜ਼ ਦੀ ਟੀਮ 167 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਵਿੰਡੀਜ਼ ਨੇ ਟੀ-20 ਦੇ ਕੁਝ ਖਰਾਬ ਰਿਕਾਰਡ ਵੀ ਆਪਣੇ ਨਾਂ ਕੀਤੇ ਹਨ। ਦੇਖੋ-

PunjabKesari

ਇਹ ਖ਼ਬਰ ਪੜ੍ਹੋ- ਏਅਰਥਿੰਗਸ ਮਾਸਟਰਸ ਸ਼ਤਰੰਜ ਟੂਰਨਾਮੈਂਟ : ਡਿੰਗ ਲੀਰੇਨ ਦੇ ਨਾਂ ਰਿਹਾ ਪਹਿਲਾ ਦਿਨ
ਟੀ-20 ਵਿਚ ਸਭ ਤੋਂ ਜ਼ਿਆਦਾ ਹਾਰ
83 ਵੈਸਟਇੰਡੀਜ਼
82 ਸ਼੍ਰੀਲੰਕਾ
78 ਬੰਗਲਾਦੇਸ਼
76 ਨਿਊਜ਼ੀਲੈਂਡ

PunjabKesari
ਭਾਰਤ ਤੋਂ 4 ਸੀਰੀਜ਼ ਵਿਚ ਕੀਤਾ ਕਲੀਨ ਸਵੀਪ
2018 (ਭਾਰਤ) : ਭਾਰਤ 3-0 ਨਾਲ ਜਿੱਤਿਆ
2019 (ਵੈਸਟਇੰਡੀਜ਼) : ਭਾਰਤ 3-0 ਨਾਲ ਜਿੱਤਿਆ
2019 (ਭਾਰਤ) : ਭਾਰਤ 2-1 ਨਾਲ ਜਿੱਤਿਆ
2022 (ਭਾਰਤ) : ਭਾਰਤ 3-0 ਨਾਲ ਜਿੱਤਿਆ

PunjabKesari
ਭਾਰਤੀ ਟੀਮ 2018 ਤੋਂ ਬਾਅਦ ਵਿੰਡੀਜ਼ ਟੀਮ ਤੋਂ ਟੀ-20 ਸੀਰੀਜ਼ ਜਿੱਤ ਰਹੀ ਹੈ। ਮੌਜੂਦਾ ਸੀਰੀਜ਼ ਦੇ ਦੌਰਾਨ ਵੀ ਵਿੰਡੀਜ਼ ਵਲੋਂ ਨਿਕੋਲਸ ਪੂਰਨ ਅਤੇ ਪਾਵੇਲ ਹੀ ਬੱਲੇਬਾਜ਼ੀ ਵਿਚ ਕੁਝ ਦਮ ਦਿਖਾ ਰਹੇ ਹਨ। ਜਦਕਿ ਵਿੰਡੀਜ਼ ਦੀ ਗੇਂਦਬਾਜ਼ੀ ਹੋਰ ਵੀ ਖਰਾਬ ਰਹੀ ਹੈ। ਭਾਰਤੀ ਟੀਮ ਦੇ ਵਿਰੁੱਧ ਵਿੰਡੀਜ਼ ਨੇ ਆਖਰੀ 12 ਮੈਚਾਂ ਵਿਚੋਂ 11 ਮੈਚ ਹਾਰੇ ਹਨ। ਇਸ ਦੌਰਾਨ ਭਾਰਤ ਨੇ ਵਿੰਡੀਜ਼ ਨੂੰ ਟੀ-20 ਵਿਚ 3-0 ਨਾਲ ਕਲੀਨ ਸਵੀਪ ਕੀਤਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News