IND vs WI : ਭਾਰਤ ਤੇ ਵਿੰਡੀਜ਼ ਵਿਚਾਲੇ ਮੁਕਾਬਲਾ ਹੋਇਆ ਟਾਈ

Thursday, Oct 25, 2018 - 12:30 AM (IST)

IND vs WI : ਭਾਰਤ ਤੇ ਵਿੰਡੀਜ਼ ਵਿਚਾਲੇ ਮੁਕਾਬਲਾ ਹੋਇਆ ਟਾਈ

ਵਿਸ਼ਾਖਾਪਟਨਮ- ਭਾਰਤੀ ਦੌੜਾਂ ਦੀ ਮਸ਼ੀਨ ਵਿਰਾਟ ਕੋਹਲੀ ਦੇ ਸਭ ਤੋਂ ਤੇਜ਼ 10 ਹਜ਼ਾਰੀ ਬਣਨ ਦੇ ਜਸ਼ਨ ਨੂੰ ਵੈਸਟਇੰਡੀਜ਼ ਦੇ ਸ਼ਾਈ ਹੋਪ ਨੇ ਚੌਕਾ ਮਾਰ ਕੇ ਫਿੱਕਾ ਕਰ ਦਿੱਤਾ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਸਰਾ ਵਨਡੇ ਬੁੱਧਵਾਰ ਨੂੰ ਰੋਮਾਂਚ ਦੀ ਚੋਟੀ 'ਤੇ ਪਹੁੰਚਣ ਤੋਂ ਬਾਅਦ ਟਾਈ ਨਾਲ ਖਤਮ ਹੋਇਆ। ਭਾਰਤ ਨੇ 6 ਵਿਕਟਾਂ 'ਤੇ 321 ਦੌੜਾਂ ਬਣਾਈਆਂ, ਜਦਕਿ ਵੈਸਟਇੰਡੀਜ਼ ਨੇ 7 ਵਿਕਟਾਂ 'ਤੇ 321 ਦੌੜਾਂ ਬਣਾਈਆਂ। ਇਹ ਮੁਕਾਬਲਾ ਸ਼ਾਨਦਾਰ ਉਤਰਾ-ਚੜਾਅ ਨਾਲ ਭਰਪੂਰ ਰਿਹਾ।
ਵੈਸਟਇੰਡੀਜ਼ ਨੂੰ ਆਖਰੀ ਓਵਰ ਵਿਚ ਜਿੱਤ ਲਈ 14 ਦੌੜਾਂ ਦੀ ਲੋੜ ਸੀ ਪਰ ਉਮੇਸ਼ ਯਾਦਵ ਦੇ ਓਵਰ ਵਿਚ ਆਖਰੀ ਗੇਂਦ ਦੇ ਰੋਮਾਂਚ 'ਤੇ ਮੈਚ ਖਤਮ ਹੋ ਗਿਆ। ਵਿੰਡੀਜ਼ ਨੂੰ ਆਖਰੀ ਗੇਂਦ 'ਤੇ ਜਿੱਤ ਲਈ 5 ਦੌੜਾਂ ਚਾਹੀਦੀਆਂ ਸਨ। ਸੈਂਕੜਾਧਾਰੀ ਸ਼ਾਈ ਹੋਪ ਨੇ ਚੌਕਾ ਮਾਰ ਕੇ ਮੈਚ ਟਾਈ ਕਰਵਾ ਦਿੱਤਾ। ਭਾਰਤ ਹੁਣ 5 ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਅੱਗੇ ਹੈ। ਭਾਰਤ ਦਾ ਇਹ 950ਵਾਂ ਵਨਡੇ ਸੀ।

PunjabKesari
ਇਸ ਤੋਂ ਪਹਿਲਾਂ ਕਪਤਾਨ ਇਕ ਹੋਰ ਸੈਂਕੜਾ ਲਾ ਕੇ ਸਭ ਤੋਂ ਤੇਜ਼ 10,000 ਵਨਡੇ ਦੌੜਾਂ ਪੂਰੀਆਂ ਕਰਨ ਵਾਲਾ ਬੱਲੇਬਾਜ਼ ਬਣ ਗਿਆ। ਉਸਦੀ ਪਾਰੀ ਦੀ ਮਦਦ ਨਾਲ ਭਾਰਤ ਨੇ 321 ਦੌੜਾਂ ਬਣਾਈਆਂ। ਕੋਹਲੀ ਨੇ 129 ਗੇਂਦਾਂ ਵਿਚ ਅਜੇਤੂ 157 ਦੌੜਾਂ ਬਣਾਈਆਂ ਜਦਕਿ ਅੰਬਾਤੀ ਰਾਇਡੂ ਨੇ 80 ਗੇਂਦਾਂ ਵਿਚ 73 ਦੌੜਾਂ ਦੀ ਪਾਰੀ ਖੇਡੀ।   ਕੋਹਲੀ ਨੇ ਜਦੋਂ ਮਲੋਰਨ ਸੈਮੁਅਲਸ ਨੂੰ ਚੌਕਾ ਲਾ ਕੇ ਆਪਣਾ 37ਵਾਂ ਵਨਡੇ ਸੈਂਕੜਾ ਪੂਰਾ ਕੀਤਾ ਤਾਂ ਦਰਸ਼ਕਾਂ ਨੇ ਤਾੜੀਆਂ ਨਾਲ ਉਸ ਦਾ ਸਵਾਗਤ ਕੀਤਾ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਓਬੇਦ ਮੈਕਾਏ ਨੂੰ ਛੱਕਾ ਲਾ ਕੇ ਉਸ ਨੇ ਇਸ ਕੈਲੰਡਰ ਸਾਲ ਵਿਚ 1000 ਵਨਡੇ ਦੌੜਾਂ ਪੂਰੀਆਂ ਕੀਤੀਆਂ। ਇਹ ਉਸ ਨੇ ਸਿਰਫ 11 ਪਾਰੀਆਂ ਵਿਚ ਕੀਤਾ, ਜੋ ਇਕ ਰਿਕਾਰਡ ਹੈ।  ਇਸ ਤੋਂ ਬਾਅਦ ਉਸ ਨੇ ਮੈਕਾਏ ਦੀ ਗੇਂਦ  'ਤੇ ਇਕ ਹੋਰ ਛੱਕਾ ਲਾਇਆ ਜਦਕਿ ਅਗਲੇ ਓਵਰ ਵਿਚ ਰੋਚ ਨੂੰ ਛੱਕਾ ਅਤੇ 2 ਚੌਕੇ ਲਾ ਕੇ ਟੀਮ ਨੂੰ 300 ਦੌੜਾਂ ਦੇ ਪਾਰ ਪਹੁੰਚਾਇਆ।


Related News