IND vs WI 2nd Test : ਟੀਮ ਇੰਡੀਆ ਮਜ਼ਬੂਤ ਸਥਿਤੀ ’ਚ
Friday, Aug 30, 2019 - 07:33 PM (IST)

ਕਿੰਗਸਟਨ— ਸਲਾਮੀ ਬੱਲੇਬਾਜ਼ੀ ਮਯੰਕ ਅਗਰਵਾਲ ਦੀ ਮੁਸ਼ਕਿਲ ਹਾਲਾਤ ’ਚ ਖੇਡੀ ਗਈ ਅਰਧ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਦਿਨ ਦੀ ਖੇਡ ਖਤਮ ਹੋਣ ਤਕ 5 ਵਿਕਟਾਂ ਗੁਆ ਕੇ 264 ਦੌੜਾਂ ਬਣਾ ਕੇ ਮਜ਼ਬੂਤ ਸਥਿਤੀ ਹਾਸਲ ਕਰ ਲਈ ਹੈ।
ਭਾਰਤ ਨੇ ਇਸ ਦੌਰਾਨ ਬੱਲੇਬਾਜ਼ਾਂ ਲਈ ਮੁਸ਼ਕਿਲ ਘਾਹ ਵਾਲੀ ਪਿੱਚ ’ਤੇ ਲੋਕੇਸ਼ ਰਾਹੁਲ (13) ਤੇ ਚੇਤੇਸ਼ਵਰ ਪੁਜਾਰਾ (6) ਨੂੰ ਗੁਆਇਆ ਹਾਲਾਂਕਿ ਮਯੰਕ ਅਗਰਵਾਲ ਲੰਚ ਤੋਂ ਬਾਅਦ 127 ਗੇਂਦਾਂ ’ਤੇ 55 ਦੌੜਾਂ ਦੀ ਪਾਰੀ ਖੇਡ ਕੇ ਕਪਤਾਨ ਹੋਲਡਰ ਦਾ ਸ਼ਿਕਾਰ ਹੋ ਗਿਆ। ਮਯੰਕ ਨੇ ਆਪਣੀ ਪਾਰੀ ਵਿਚ 7 ਚੌਕੇ ਲਾਏ। ਉਸ ਤੋਂ ਬਾਅਦ ਕਪਤਾਨ ਕੋਹਲੀ 10 ਚੌਕਿਆਂ ਦੀ ਮਦਦ ਨਾਲ 163 ਗੇਂਦਾਂ ’ਤੇ 76 ਦੌੜਾਂ ਦੀ ਪਾਰੀ ਖੇਡੀ ਜਦਕਿ ਪਿਛਲੇ ਮੈਚ ਦਾ ਹੀਰੋ ਰਿਹਾ ਅਜਿੰਕਯ ਰਹਾਨੇ ਇਸ ਵਾਰ ਕੁਝ ਖਾਸ ਨਹੀਂ ਕਰ ਸਕਿਆ ਤੇ 55 ਗੇਂਦਾਂ ’ਤੇ 24 ਦੌੜਾਂ ਬਣਾ ਕੇ ਰੋਚ ਦਾ ਸ਼ਿਕਾਰ ਹੋ ਗਿਆ। ਦਿਨ ਦੀ ਖੇਡ ਖਤਮ ਹੋਣ ਤਕ ਹਨੁਮਾ ਵਿਹਾਰ (ਅਜੇਤੂ 42) ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (ਅਜੇਤੂ 27) ¬ਕ੍ਰੀਜ਼ ’ਤੇ ਮੌਜੂਦ ਸਨ। ਵੈਸਟਇੰਡੀਜ਼ ਵਲੋਂ ਕਪਤਾਨ ਜੈਸਨ ਹੋਲਡਰ ਨੇ 3 ਵਿਕਟਾਂ ਜਦਕਿ ਕੇਮਰ ਰੋਚ ਤੇ ਰਕਹੀਮ ਕਾਰਨਵਾਲ ਨੇ 1-1 ਵਿਕਟ ਹਾਸਲ ਕੀਤੀ।
ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਕਪਤਾਨ ਜੈਸਨ ਹੋਲਡਰ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਰਾਹੁਲ ਤੇ ਅਗਰਵਾਲ ਨੇ ਮੁਸ਼ਕਿਲ ਪਿੱਚ ’ਤੇ ਪਹਿਲੇ ਅੱਧੇ ਘੰਟਾ ਕੋਈ ਜ਼ੋਖਿਮ ਨਹੀਂ ਲਿਆ। ਵੈਸਟਇੰਡੀਜ਼ ਦੇ ਸ਼ੁਰੂਆਤੀ ਗੇਂਦਬਾਜ਼ਾਂ ਕੇਮਾਰ ਰੋਚ ਤੇ ਸ਼ੈਨੋਨ ਗੈਬ੍ਰੀਏਲ ਪਿੱਚ ਤੋਂ ਵੱਧ ਫਾਇਦਾ ਨਹੀਂ ਚੁੱਕ ਸਕੇ।
ਪਲੇਇੰਗ ਇਲੈਵਨ ਟੀਮਾਂ-
ਵੈਸਟਇੰਡੀਜ਼ : ਜੇਸਨ ਹੋਲਡਰ (ਕਪਤਾਨ), ਕ੍ਰੈਗ ਬ੍ਰੈਥਵੇਟ, ਜੌਹਨ ਕੈਂਪਬੈਲ, ਸ਼ਮਾਰਹ ਬਰੂਕਸ, ਡੈਰੇਨ ਬ੍ਰਾਵੋ, ਰੋਸਟਨ ਚੇਜ਼, ਸ਼ਾਈ ਹੋਪ, ਸ਼ਿਮਰੋਨ ਹੇਟਮਾਇਰ, ਕੀਮੋ ਪਾਲ, ਕੇਮਾਰ ਰੋਚ, ਸ਼ੈਨਨ ਗੈਬਰੀਅਲ।
ਭਾਰਤ : ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਕੇ ਐਲ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਣੇ, ਹਨੂਮਾ ਵਿਹਾਰੀ, ਰਿਸ਼ਭ ਪੰਤ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ।