WI vs IND 2nd ODI : ਵੈਸਟਇੰਡੀਜ਼ ਨੇ ਭਾਰਤ ਨੂੰ ਦਿੱਤਾ 312 ਦੌੜਾਂ ਦਾ ਟੀਚਾ

07/24/2022 11:04:06 PM

ਪੋਰਟ ਆਫ ਸਪੇਨ - ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਤ੍ਰਿਨਿਦਾਦ ਦੇ ਪੋਰਟ ਆਫ ਸਪੇਨ 'ਚ ਖੇਡਿਆ ਜਾ ਰਿਹਾ ਹੈ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਦੀ ਟੀਮ ਨੇ 50 ਓਵਰਾਂ ’ਚ 6 ਵਿਕਟਾਂ ਗੁਆ ਕੇ 311 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 312 ਦੌੜਾਂ ਦਾ ਟੀਚਾ ਦਿੱਤਾ।

ਭਾਰਤੀ ਟੀਮ ਨੇ ਵੈਸਟਇੰਡੀਜ਼ ਨੂੰ ਪਹਿਲੇ ਵਨ ਡੇ ਵਿਚ ਰੋਮਾਂਚਕ ਮੈਚ ਵਿਚ ਤਿੰਨ ਦੌੜਾਂ ਨਾਲ ਹਰਾ ਦਿੱਤਾ ਸੀ। ਹੁਣ ਸ਼ਿਖਰ ਧਵਨ ਦੀ ਅਗਵਾਈ ਵਾਲੀ ਭਾਰਤੀ ਟੀਮ ਦੀਆਂ ਨਜ਼ਰਾਂ ਵਨ-ਡੇ ਸੀਰੀਜ਼ ਜਿੱਤਣ 'ਤੇ ਲੱਗੀਆਂ ਹਨ। ਸ਼ਿਖਰ ਧਵਨ ਫਿਰ ਖਿਡਾਰੀਆਂ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕਰਨਗੇ ਤਾਂ ਜੋ ਸੀਰੀਜ਼ ਆਪਣੇ ਨਾਂ ਹੋ ਜਾਵੇ। ਇਕ ਹੋਰ ਜਿੱਤ ਨਾਲ ਭਾਰਤ ਕੈਰੇਬੀਆਈ ਜ਼ਮੀਨ 'ਤੇ ਲਗਾਤਾਰ ਦੂਜੀ ਵਨ ਡੇ ਸੀਰੀਜ਼ ਜਿੱਤ ਲਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਪਹਿਲੇ ਵਨ ਡੇ ਵਿਚ ਹਰ ਵਿਭਾਗ ਵਿਚ ਚੰਗਾ ਪ੍ਰਦਰਸ਼ਨ ਕੀਤਾ ਤੇ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾਈ।

ਇਹ ਵੀ ਪੜ੍ਹੋ : 'ਗੋਲਡਨ ਬੁਆਏ' ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਗਮਾ

ਹੈੱਡ ਟੂ ਹੈੱਡ

ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਅਜੇ ਤਕ ਕੁਲ 137 ਵਨ-ਡੇ ਮੈਚ ਖੇਡੇ ਗਏ ਹਨ। ਇਨ੍ਹਾਂ 'ਚੋਂ ਭਾਰਤ ਨੇ 68 ਵਾਰ ਬਾਜ਼ੀ ਮਾਰੀ ਹੈ ਜਦਕਿ ਵੈਸਟਇੰਡੀਜ਼ ਨੇ 63 ਹਾਰ ਜਿੱਤ ਹਾਸਲ ਕੀਤੀ ਹੈਾ। ਦੋ ਮੈਚ ਟਾਈ ਰਹੇ ਤੇ ਚਾਰ ਮੈਚਾਂ ਦਾ ਕੋਈ ਨਤੀਜਾ ਨਹੀਂ ਮਿਲਿਆ।

ਦੋਵੇਂ ਦੇਸ਼ਾਂ ਦੀਆਂ ਟੀਮਾਂ

ਭਾਰਤ : ਸ਼ਿਖਰ ਧਵਨ (ਕਪਤਾਨ), ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਸੂਰਯਕੁਮਾਰ ਯਾਦਵ, ਸੰਜੂ ਸੈਮਸਨ (ਵਿਕਟਕੀਪਰ), ਦੀਪਕ ਹੁੱਡਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਯੁਜ਼ਵੇਂਦਰ ਚਾਹਲ, ਅਵੇਸ਼ ਖਾਨ

ਵੈਸਟਇੰਡੀਜ਼ : ਸ਼ਾਈ ਹੋਪ (ਵਿਕਟਕੀਪਰ), ਬ੍ਰੈਂਡਨ ਕਿੰਗ, ਸ਼ਮਾਰਹ ਬਰੂਕਸ, ਕਾਈਲ ਮੇਅਰਸ, ਨਿਕੋਲਸ ਪੂਰਨ (ਕਪਤਾਨ), ਰੋਵਮੈਨ ਪਾਵੇਲ, ਅਕੇਲ ਹੋਸੀਨ, ਰੋਮੀਓ ਸ਼ੈਫਰਡ, ਅਲਜ਼ਾਰੀ ਜੋਸੇਫ, ਜੈਡਨ ਸੀਲਜ਼, ਹੇਡਨ ਵਾਲਸ਼

ਇਹ ਵੀ ਪੜ੍ਹੋ : ਰਵਿੰਦਰ ਜਡੇਜਾ ਗੋਡੇ ਦੀ ਸੱਟ ਕਾਰਨ ਵੈਸਟਇੰਡੀਜ਼ ਖ਼ਿਲਾਫ਼ 2 ਵਨ-ਡੇ ਮੈਚਾਂ ਤੋਂ ਬਾਹਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News