IND vs WI : ਹਾਰ ਤੋਂ ਬਾਅਦ ਵਿਰਾਟ ਕੋਹਲੀ ਦਾ ਬਿਆਨ ਆਇਆ ਸਾਹਮਣੇ
Sunday, Dec 15, 2019 - 10:44 PM (IST)

ਚੇਨਈ— ਚੇਪਕ ਸਟੇਡੀਅਮ 'ਚ ਭਾਵੇਂ ਹੀ ਭਾਰਤੀ ਟੀਮ ਵਿੰਡੀਜ਼ ਵਿਰੁੱਧ ਪਹਿਲਾ ਵਨ ਡੇ 8 ਵਿਕਟਾਂ ਨਾਲ ਹਾਰ ਗਈ ਪਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਇਸ ਦੌਰਾਨ ਟੀਮ 'ਚ ਇਕ ਸਕਾਰਾਤਮਕ ਪੁਆਇੰਟ ਨਜ਼ਰ ਆਇਆ। ਮੈਚ ਖਤਮ ਹੋਣ ਤੋਂ ਬਾਅਦ ਉਸ ਨੇ ਸਭ ਤੋਂ ਪਹਿਲਾਂ ਕਿਹਾ ਕਿ ਅਈਅਰ ਤੇ ਪੰਤ ਦਾ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨਾ ਸਾਡੇ ਲਈ ਬਹੁਤ ਵਧੀਆ ਸੰਕੇਤ ਹੈ। ਉਨ੍ਹਾਂ ਨੇ ਜਿਸ ਚਾਲਾਕੀ ਤੇ ਸਮਾਰਟ ਤਰੀਕੇ ਨਾਲ ਆਪਣੀ ਪਾਰੀ ਨੂੰ ਸੁਧਾਰਿਆ ਉਹ ਬਹੁਤ ਵਧੀਆ ਸੀ।
ਕੋਹਲੀ ਨੇ ਕਿਹਾ ਕਿ ਮੈਚ ਤੋਂ ਪਹਿਲਾਂ ਅਸੀਂ ਸੋਚਿਆ ਸੀ ਕਿ ਇਸ ਪਿੱਚ 'ਤੇ 6 ਗੇਂਦਬਾਜ਼ੀ ਵਿਕਲਪ ਪ੍ਰਾਪਤ ਹੋਣਗੇ। ਮੈਨੂੰ ਨਹੀਂ ਲੱਗਦਾ ਕਿ ਪਿੱਚ 'ਚ ਬਹੁਤ ਬਦਲਾਅ ਆਇਆ। ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਖਾਸ ਤੌਰ 'ਤੇ ਹੈੱਟਮਾਇਰ। ਉਹ ਸ਼ਾਨਦਾਰ ਲੈਅ 'ਚ ਦਿਖੇ।
ਕੋਹਲੀ ਨੇ ਇਸ ਦੌਰਾਨ ਜਡੇਜਾ ਦੇ ਰਨ ਆਊਟ 'ਤੇ ਵੀ ਚੁੱਪੀ ਤੋੜੀ। ਉਨ੍ਹਾਂ ਨੇ ਸਾਫ ਕਿਹਾ ਕਿ ਬਾਹਰ ਬੈਠੇ ਲੋਕ ਫੀਲਡਰ ਨੂੰ ਨਹੀਂ ਦੱਸ ਸਕਦੇ ਕਿ ਕ੍ਰਿਕਟਰ ਰਨ ਆਊਟ ਹੈ ਜਾਂ ਨਹੀਂ। ਉਹ ਅੰਪਾਇਰ ਤੋਂ ਰਨ ਆਊਟ ਦੇ ਵਾਰੇ 'ਚ ਨਹੀਂ ਪੁੱਛ ਸਕਦੇ। ਮੈਂ ਕ੍ਰਿਕਟ 'ਚ ਇਸ ਤਰ੍ਹਾਂ ਹੁੰਦਾ ਪਹਿਲਾਂ ਕਦੀਂ ਵੀ ਨਹੀਂ ਦੇਖਿਆ ਸੀ।