IND vs WI : ਜਿੱਤ ਤੋਂ ਬਾਅਦ ਵਿੰਡੀਜ਼ ਕਪਤਾਨ ਪੋਲਾਰਡ ਨੇ ਦਿੱਤਾ ਇਹ ਬਿਆਨ

Sunday, Dec 15, 2019 - 11:17 PM (IST)

IND vs WI : ਜਿੱਤ ਤੋਂ ਬਾਅਦ ਵਿੰਡੀਜ਼ ਕਪਤਾਨ ਪੋਲਾਰਡ ਨੇ ਦਿੱਤਾ ਇਹ ਬਿਆਨ

ਚੇਨਈ— ਚੇਪਕ ਵਨ ਡੇ 'ਚ ਅੱਠ ਵਿਕਟਾਂ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਵਿੰਡੀਜ਼ ਕਪਤਾਨ ਪੋਲਾਰਡ ਆਪਣੇ ਅਨੁਭਵੀ ਬੱਲੇਬਾਜ਼ ਸ਼ਿਮਰੋਨ ਹੈੱਟਮਾਇਰ ਦੇ ਪ੍ਰਦਰਸ਼ਨ ਤੋਂ ਖੁਸ਼ ਦਿਖੇ। ਮੈਚ ਖਤਮ ਹੋਣ ਤੋਂ ਬਾਅਦ ਉਨ੍ਹਾ ਨੇ ਕਿਹਾ ਕਿ ਸਾਨੂੰ ਉਸ ਹੁਨਰ ਦਾ ਪਤਾ ਹੈ ਜੋ ਉਸਦੇ ਕੋਲ ਹੈ। ਉਹ ਪਿਛਲੇ 9 ਮਹੀਨਿਆਂ 'ਚ ਥੋੜਾ ਸੰਘਰਸ਼ ਕਰ ਰਿਹਾ ਹੈ ਤੇ ਉਹ ਬਹੁਤ ਦਬਾਅ 'ਚ ਹੈ। ਉਹ 10 ਮਹੀਨਿਆਂ ਤੋਂ ਟੀਮ 'ਚ ਹੈ ਇਸ ਲਈ ਉਸ ਨੇ ਅੰਤਰਰਾਸ਼ਟਰੀ ਕ੍ਰਿਕਟ ਦਾ ਸਵਾਦ ਚੁੱਕਣਾ ਹੈ। ਇਕ ਪ੍ਰਬੰਧਨ ਦੇ ਰੂਪ 'ਚ ਅਸੀਂ ਉਸ ਦੀ ਇਹ ਬੱਲੇਬਾਜ਼ੀ ਦੇਖ ਕੇ ਬਹੁਤ ਖੁਸ਼ ਹਾਂ।
ਪੋਲਾਰਡ ਨੇ ਕਿਹਾ ਕਿ ਜਿੱਤ ਦੇ ਲਈ ਸਾਰਿਆਂ ਨੂੰ ਜਵਾਬ ਤੇ ਜ਼ਿੰਮੇਦਾਰ ਹੋਣ ਚਾਹੀਦਾ ਕਿਉਂਕਿ ਤੁਸੀਂ ਆਪਣੀ ਟੀਮ ਦੇ ਲਈ ਖੇਡ ਰਹੇ ਹੋ। ਕਾਟਰੇਲ ਪਿਛਲੇ 18 ਮਹੀਨਿਆਂ ਤੋਂ ਸ਼ਾਨਦਾਰ ਕੰਮ ਕਰ ਰਿਹਾ ਹੈ। ਅਨੁਭਵ ਦੇ ਨਾਲ ਆਤਮਵਿਸ਼ਵਾਸ ਆਉਂਦਾ ਹੈ ਤੇ ਕਾਟਰੇਲ ਸਾਡੇ ਲਈ ਸ਼ਾਨਦਾਰ ਗੇਂਦਬਾਜ਼ੀ ਕਰ ਰਿਹਾ ਹੈ। ਉਮੀਦ ਹੈ ਕਿ ਉਹ ਜਲਦ ਹੀ ਹੋਰ ਵਧੀਆ ਹੋ ਜਾਵੇਗਾ। ਸਾਨੂੰ ਖਿਡਾਰੀਆਂ ਨੂੰ ਮੌਕਾ ਦੇਣ ਦੀ ਜ਼ਰੂਰਤ ਹੈ। ਨਾਲ ਹੀ ਜਡੇਜਾ ਦੇ ਰਨ-ਆਊਟ 'ਤੇ ਪੋਲਾਰਡ ਨੇ ਕਿਹਾ ਕਿ ਦਿਨ ਦੇ ਆਖਰ 'ਚ ਆਖਿਰਕਾਰ ਠੀਕ ਫੈਸਲਾ ਲਿਆ ਗਿਆ। ਮੇਰੇ ਲਈ ਇਹ ਸਭ ਤੋਂ ਮਹੱਤਵਪੂਰਨ ਗੱਲ ਸੀ।


author

Gurdeep Singh

Content Editor

Related News