IND vs SL: ਭਾਰਤ ਨੇ 165 ਦੌੜਾਂ ਨਾਲ ਜਿੱਤਿਆ ਗਾਲੇ ਟੈਸਟ, ਮਾਨਵ ਨੇ ਝਟਕਾਈਆਂ 6 ਵਿਕਟਾਂ

Wednesday, Aug 19, 2026 - 01:39 PM (IST)

IND vs SL: ਭਾਰਤ ਨੇ 165 ਦੌੜਾਂ ਨਾਲ ਜਿੱਤਿਆ ਗਾਲੇ ਟੈਸਟ, ਮਾਨਵ ਨੇ ਝਟਕਾਈਆਂ 6 ਵਿਕਟਾਂ

ਸਪੋਰਟਸ ਡੈਸਕ- ਭਾਰਤ ਦੇ ਸ਼੍ਰੀਲੰਕਾ ਦਰਮਿਆਨ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਗਾਲੇ 'ਚ ਖੇਡਿਆ ਗਿਆ। ਮੈਚ 'ਚ ਭਾਰਤ ਨੇ ਸ਼੍ਰੀਲੰਕਾ ਨੂੰ 165 ਦੌੜਾਂ ਨਾਲ ਹਰਾਇਆ। ਜਿੱਤ ਲਈ ਮਿਲੇ 372 ਦੌੜਾਂ ਦਾ ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਆਪਣੀ ਦੂਜੀ ਪਾਰੀ ਵਿੱਚ 206 ਦੌੜਾਂ 'ਤੇ ਆਊਟ ਹੋ ਗਿਆ। ਮਾਨਵ ਸੁਥਾਰ ਨੇ ਛੇ ਵਿਕਟਾਂ ਲਈਆਂ। ਇਸ ਜਿੱਤ ਦੇ ਨਾਲ, ਟੀਮ ਇੰਡੀਆ ਨੇ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ। ਦੂਜਾ ਟੈਸਟ 23 ਅਗਸਤ ਤੋਂ ਕੋਲੰਬੋ ਵਿੱਚ ਖੇਡਿਆ ਜਾਵੇਗਾ।

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੀ ਪਹਿਲੀ ਪਾਰੀ ਵਿੱਚ 462 ਦੌੜਾਂ ਬਣਾਈਆਂ। ਜਵਾਬ ਵਿੱਚ, ਸ਼੍ਰੀਲੰਕਾ 284 ਦੌੜਾਂ 'ਤੇ ਆਊਟ ਹੋ ਗਿਆ। ਟੀਮ ਇੰਡੀਆ ਨੂੰ ਦੂਜੀ ਪਾਰੀ ਵਿੱਚ 178 ਦੌੜਾਂ ਦੀ ਬੜ੍ਹਤ ਮਿਲੀ। ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ 193 ਦੌੜਾਂ ਬਣਾਈਆਂ, ਜਿਸ ਨਾਲ ਕੁੱਲ 371 ਦੌੜਾਂ ਦੀ ਬੜ੍ਹਤ ਮਿਲੀ, ਜਿਸ ਨਾਲ ਸ਼੍ਰੀਲੰਕਾ ਨੂੰ 372 ਦੌੜਾਂ ਦਾ ਟੀਚਾ ਮਿਲਿਆ। ਮਾਨਵ ਨੇ ਮੈਚ ਵਿੱਚ ਕੁੱਲ 10 ਵਿਕਟਾਂ ਲਈਆਂ, ਜਿਸ ਵਿੱਚ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ਸ਼ਾਮਲ ਹਨ।


author

Tarsem Singh

Content Editor

Related News