IND vs SL 2nd T20I : ਸ਼੍ਰੀਲੰਕਾ ਨੇ ਭਾਰਤ ਨੂੰ ਦਿੱਤਾ 207 ਦੌੜਾਂ ਦਾ ਟੀਚਾ

Thursday, Jan 05, 2023 - 09:07 PM (IST)

IND vs SL 2nd T20I : ਸ਼੍ਰੀਲੰਕਾ ਨੇ ਭਾਰਤ ਨੂੰ ਦਿੱਤਾ 207 ਦੌੜਾਂ ਦਾ ਟੀਚਾ

ਸਪੋਰਟਸ ਡੈਸਕ—  ਭਾਰਤ ਤੇ ਸ਼੍ਰੀਲੰਕਾ ਦਰਮਿਆਨ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਦੂਜਾ ਮੈਚ ਅੱਜ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 206 ਦੌੜਾਂ ਬਣਾਈਆਂ। ਇਸ ਤਰ੍ਹਾਂ ਸ਼੍ਰੀਲੰਕਾ ਨੇ ਭਾਰਤ ਨੂੰ ਜਿੱਤ ਲਈ 207 ਦੌੜਾਂ ਦਾ ਟੀਚਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਸ਼੍ਰੀਲੰਕਾ ਦੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਵਿਕਟਕੀਪਰ ਤੇ ਸਲਾਮੀ ਬੱਲੇਬਾਜ਼ ਕੁਸਲ ਮੇਂਡਿਸ 52 ਦੌੜਾਂ ਦੇ ਨਿੱਜੀ ਸਕੋਰ 'ਤੇ ਚਾਹਲ ਵਲੋਂ ਐਲ. ਬੀ. ਡਬਲਯੂ. ਆਊਟ ਹੋ ਗਿਆ। ਸ਼੍ਰੀਲੰਕਾ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਭਾਨੁਕਾ ਰਾਜਪਕਸ਼ੇ 2 ਦੌੜਾਂ ਬਣਾ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਸ਼੍ਰੀਲੰਕਾ ਦੀ ਤੀਜੀ ਵਿਕਟ ਪਥੁਮਾ ਨਿਸਾਂਕਾ ਦੇ ਤੌਰ 'ਤੇ ਡਿੱਗੀ। ਪਥੁਮਾ 33 ਦੌੜਾਂ ਬਣਾ ਅਕਸ਼ਰ ਪਟੇਲ ਵਲੋਂ ਆਊਟ ਹੋਇਆ।

ਸ਼੍ਰੀਲੰਕਾ ਦੀ ਚੌਥੀ ਧਨੰਜੈ ਡਿ ਸਿਲਵਾ ਦੇ ਤੌਰ 'ਤੇ ਡਿੱਗੀ। ਧਨੰਜੈ ਨੂੰ ਵੀ ਅਕਸ਼ਰ ਪਟੇਲ ਨੇ ਆਊਟ ਕੀਤਾ। ਸ਼੍ਰੀਲੰਕਾ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਚਰਿਤਾ ਅਸਲੰਕਾ 37 ਦੌੜਾਂ ਬਣਾ ਉਮਰਾਨ ਮਲਿਕ ਦਾ ਸ਼ਿਕਾਰ ਬਣਿਆ। ਸ਼੍ਰੀਲੰਕਾ ਦੀ ਛੇਵੀਂ ਵਿਕਟ ਵਾਨਿੰਦੂ ਹਸਰੰਗਾਂ ਦੇ ਤੌਰ 'ਤੇ ਡਿੱਗੀ। ਹਸਰੰਗਾ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਉਮਰਾਨ ਮਲਿਕ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਕਪਤਾਨ ਦਾਸੁਨ ਸ਼ਨਾਕਾ ਤੇ ਚਮਿਕਾ ਕਰੁਣਾਰਤਨੇ ਨੇ ਅਜੇਤੂ ਰਹਿੰਦੇ ਹੋਏ ਕ੍ਰਮਵਾਰ 56 ਤੇ 11 ਦੌੜਾਂ ਬਣਾਈਆਂ। ਭਾਰਤ ਵਲੋਂ ਅਕਸ਼ਰ ਪਟੇਲ ਨੇ 2, ਯੁਜਵੇਂਦਰ ਚਾਹਲ ਨੇ 1 ਤੇ ਉਮਰਾਨ ਮਲਿਕ ਨੇ 3 ਵਿਕਟਾਂ ਲਈਆਂ।  ਭਾਰਤੀ ਟੀਮ ਜਿੱਥੇ ਸੀਰੀਜ਼ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ, ਉਥੇ ਹੀ ਸ਼੍ਰੀਲੰਕਾ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਜਿੱਤ ਕੇ ਸੀਰੀਜ਼ 'ਚ ਬਣੇ ਰਹਿਣਾ ਚਾਹੇਗੀ। ਇਸ ਤੋਂ ਪਹਿਲਾਂ ਮੁੰਬਈ 'ਚ ਖੇਡੇ ਗਏ ਪਹਿਲੇ ਮੈਚ 'ਚ ਭਾਰਤ ਨੇ 2 ਦੌੜਾਂ ਨਾਲ ਕਰੀਬੀ ਜਿੱਤ ਦਰਜ ਕੀਤੀ ਸੀ।

ਹੈੱਡ ਟੂ ਹੈੱਡ

ਕੁੱਲ ਮੈਚ - 27

ਭਾਰਤ - 18 ਜਿੱਤੇ

ਸ਼੍ਰੀਲੰਕਾ - 8 ਜਿੱਤੇ

ਬੇਨਤੀਜਾ - 1

ਇਹ ਵੀ ਪੜ੍ਹੋ : ਰਿਸ਼ਭ ਪੰਤ ਨੂੰ ਦੇਹਰਾਦੂਨ ਤੋਂ ਮੁੰਬਈ ਦੇ ਹਸਪਤਾਲ 'ਚ ਕੀਤਾ ਸ਼ਿਫਟ, ਹੁਣ ਹੋਵੇਗਾ ਵੱਡਾ ਆਪਰੇਸ਼ਨ

ਪਿੱਚ ਰਿਪੋਰਟ

ਸ਼੍ਰੀਲੰਕਾ ਅਤੇ ਭਾਰਤ ਨੇ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਦੋ ਮੈਚ ਖੇਡੇ ਹਨ ਅਤੇ ਦੋਵਾਂ ਟੀਮਾਂ ਨੇ ਇੱਕ-ਇੱਕ ਮੈਚ ਜਿੱਤਿਆ ਹੈ। ਇਹ ਉਹੀ ਮੈਦਾਨ ਹੈ ਜਿੱਥੇ ਸ਼੍ਰੀਲੰਕਾ ਨੇ ਆਖਰੀ ਵਾਰ ਭਾਰਤ 'ਚ ਟੀ-20 ਮੈਚ ਜਿੱਤਿਆ ਸੀ। ਮੈਦਾਨ ਨੇ 50 ਤੋਂ ਵੱਧ ਟੀ-20 ਮੈਚਾਂ ਦੀ ਮੇਜ਼ਬਾਨੀ ਕੀਤੀ ਹੈ, ਅਤੇ ਇੱਥੇ ਪਹਿਲੀ ਪਾਰੀ ਦਾ ਔਸਤ ਸਕੋਰ 162 ਦੌੜਾਂ ਹੈ। ਟਾਸ ਇਸ ਖੇਡ ਵਿੱਚ ਮਾਮੂਲੀ ਭੂਮਿਕਾ ਨਿਭਾ ਸਕਦਾ ਹੈ ਕਿਉਂਕਿ ਪਹਿਲੇ ਤੇ ਦੂਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਇੱਥੇ ਬਰਾਬਰ ਗਿਣਤੀ ਵਿੱਚ ਮੈਚ ਜਿੱਤੇ ਹਨ।

ਮੌਸਮ

ਪੂਰੇ ਮੈਚ ਦੌਰਾਨ ਮੌਸਮ ਨਮੀ ਵਾਲਾ ਰਹਿਣ ਦੀ ਸੰਭਾਵਨਾ ਹੈ ਅਤੇ ਮੈਚ ਦੇ ਸਮੇਂ ਦੌਰਾਨ ਨਮੀ ਦੇ ਲਗਭਗ 35% ਤੋਂ 54% ਤੱਕ ਉਤਰਾਅ-ਚੜ੍ਹਾਅ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ। ਖੇਡ ਸ਼ੁਰੂ ਹੋਣ 'ਤੇ ਤਾਪਮਾਨ 28 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ ਜੋ ਕਿ 23 ਡਿਗਰੀ ਸੈਲਸੀਅਸ ਤੱਕ ਹੇਠਾਂ ਜਾਣ ਦੀ ਉਮੀਦ ਹੈ। ਪੂਰੇ ਮੈਚ ਦੌਰਾਨ 5% ਤੋਂ 16% ਦਰਮਿਆਨ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।

ਪਲੇਇੰਗ ਇਲੈਵਨ

ਸ਼੍ਰੀਲੰਕਾ : ਪਥੁਮ ਨਿਸਾਂਕਾ, ਕੁਸਲ ਮੇਂਡਿਸ (ਵਿਕਟਕੀਪਰ), ਧਨੰਜੈ ਡੀ ਸਿਲਵਾ, ਚਰਿਥ ਅਸਾਲੰਕਾ, ਭਾਨੁਕਾ ਰਾਜਪਕਸ਼ੇ, ਦਾਸੁਨ ਸ਼ਨਾਕਾ (ਕਪਤਾਨ), ਵਾਨਿੰਦੁ ਹਸਾਰੰਗਾ, ਚਮਿਕਾ ਕਰੁਣਾਰਤਨੇ, ਮਹੇਸ਼ ਥੀਕਸ਼ਾਨਾ, ਕਸੁਨ ਰਾਜੀਥਾ, ਦਿਲਸ਼ਾਨ ਮਦੁਸ਼ਨ

ਭਾਰਤ : ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ੁਭਮਨ ਗਿੱਲ, ਸੂਰਯਕੁਮਾਰ ਯਾਦਵ, ਰਾਹੁਲ ਤ੍ਰਿਪਾਠੀ, ਹਾਰਦਿਕ ਪੰਡਯਾ (ਕਪਤਾਨ), ਦੀਪਕ ਹੁੱਡਾ, ਅਕਸ਼ਰ ਪਟੇਲ, ਸ਼ਿਵਮ ਮਾਵੀ, ਉਮਰਾਨ ਮਲਿਕ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News