IND vs SL, 1st ODI : ਭਾਰਤ ਨੇ ਸ਼੍ਰੀਲੰਕਾ ਨੂੰ 67 ਦੌੜਾਂ ਨਾਲ ਹਰਾਇਆ

01/10/2023 9:45:42 PM

ਸਪੋਰਟਸ ਡੈਸਕ- ਭਾਰਤ ਤੇ ਸ਼੍ਰੀਲੰਕਾ ਦਰਮਿਆਨ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਗੁਹਾਟੀ ਦੇ ਬਾਰਸਪਾਰਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਭਾਰਤ ਨੇ ਸ਼੍ਰੀਲੰਕਾ ਨੂੰ 67 ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਨਿਰਧਾਰਤ 20 ਓਵਰਾਂ 'ਚ ਭਾਰਤੀ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ 7 ਵਿਕਟਾਂ ਦੇ ਨੁਕਸਾਨ 'ਤੇ 373 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਸ਼੍ਰੀਲੰਕਾ ਨੂੰ ਜਿੱਤ ਲਈ 374 ਦੌੜਾਂ ਦਾ ਟੀਚਾ ਦਿੱਤਾ।

ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ ਨਿਰਧਾਰਤ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 306 ਦੌੜਾਂ ਹੀ ਬਣਾ ਸਕੀ ਤੇ 67 ਦੌੜਾਂ ਨਾਲ ਮੈਚ ਹਾਰ ਗਈ। ਸ਼੍ਰੀਲੰਕਾ ਵਲੋਂ ਕਪਤਾਨ ਦਾਸੁਨ ਸ਼ਨਕਾ ਨੇ 108  ਦੌੜਾਂ, ਪਥੁਮ ਨਿਸਾਂਕਾ ਨੇ 72 ਦੌੜਾਂ, ਧਨੰਜੈ ਨੇ 47 ਦੌੜਾਂ ਬਣਾਈਆਂ ਪਰ ਇਨ੍ਹਾਂ ਤੋਂ ਇਲਾਵਾ ਸ਼੍ਰੀਲੰਕਾ ਦੇ ਬਾਕੀ ਦੇ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕੇ ਤੇ ਸਸਤੇ 'ਚ ਆਊਟ ਹੁੰਦੇ ਗਏ। ਸਿੱਟੇ ਵਜੋਂ ਟੀਚਾ ਵੱਡਾ ਹੋਣ ਕਾਰਨ ਜਿੰਨੀਆਂ ਦੌੜਾਂ ਦੀ ਲੋੜ ਸੀ ਓਨੀਆਂ ਦੌੜਾਂ ਨਹੀਂ ਬਣ ਸਕੀਆਂ ਤੇ ਸ਼੍ਰੀਲੰਕਾ ਨੇ 67 ਨਾਲ ਇਹ ਮੈਚ ਗੁਆ ਲਿਆ। ਭਾਰਤ ਵਲੋਂ ਮੁਹੰਮਦ ਸ਼ੰਮੀ ਨੇ 1, ਮੁਹੰਮਦ ਸਿਰਾਜ ਨੇ 2, ਹਾਰਦਿਕ ਪੰਡਯਾ ਨੇ 1,  ਉਮਰਾਨ ਮਲਿਕ ਨੇ 3 ਤੇ ਯੁਜਵੇਂਦਰ ਚਾਹਲ ਨੇ 1 ਵਿਕਟ ਲਈ। ਇਸ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।

ਇਹ ਵੀ ਪੜ੍ਹੋ : 'ਚਿੰਤਾ ਨਾ ਕਰੋ ਬੇਟਾ', ਉਰਵਸ਼ੀ ਰੌਤੇਲਾ ਦੀ ਮਾਂ ਨੇ ਸਾਂਝੀ ਕੀਤੀ ਹਸਪਤਾਲ ਦੀ ਫੋਟੋ,ਜਿੱਥੇ ਪੰਤ ਹੈ ਦਾਖ਼ਲ, ਹੋਈ ਟ੍ਰੋਲ

ਇਸ ਤੋਂ ਪਹਿਲਾਂ ਭਾਰਤ ਵਲੋਂ ਵਿਰਾਟ ਕੋਹਲੀ ਨੇ ਅਜੇਤੂ ਰਹਿੰਦੇ ਹੋਏ ਸ਼ਾਨਦਾਰ113 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ ਆਪਣੀ ਪਾਰੀ ਦੇ ਦੌਰਾਨ 12 ਚੌਕੇ ਤੇ 1 ਛੱਕਾ ਲਗਾਇਆ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ 9 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 83 ਦੌੜਾਂ ਤੇ ਸ਼ੁਭਮਨ ਗਿੱਲ ਨੇ 11 ਚੌਕਿਆਂ ਦੀ ਮਦਦ ਨਾਲ 70 ਦੌੜਾਂ ਦੀਆਂ ਪਾਰੀਆਂ ਖੇਡੀਆਂ। ਇਸ ਤੋਂ ਬਾਅਦ ਸ਼੍ਰੇਅਸ ਅਈਅਰ 28 ਦੌੜਾਂ, ਕੇ. ਐੱਲ. ਰਾਹੁਲ 39 ਦੌੜਾਂ, ਹਾਰਦਿਕ ਪੰਡਯਾ 14 ਦੌੜਾਂ ਤੇ ਅਕਸ਼ਰ ਪਟੇਲ 9 ਦੌੜਾਂ ਬਣਾ ਆਊਟ ਹੋਏ।ਸ਼੍ਰੀਲੰਕਾ ਵਲੋਂ ਕਸੁਨ ਰਜੀਥਾ ਨੇ 3, ਮਦੁਸ਼ੰਕਾ ਨੇ 1, ਸ਼ਨਾਕਾ ਨੇ 1 ਤੇ ਧਨੰਜੈ ਨੇ 1 ਵਿਕਟ ਲਈਆਂ।

ਦੋਵਾਂ ਦੇਸ਼ਾਂ ਦੀ ਪਲੇਇੰਗ 11

ਸ਼੍ਰੀਲੰਕਾ : ਪਥੁਮ ਨਿਸਾਂਕਾ, ਕੁਸਲ ਮੈਂਡਿਸ (ਵਿਕਟਕੀਪਰ), ਅਵਿਸ਼ਕਾ ਫਰਨਾਂਡੋ, ਧਨੰਜੈ ਡੀ ਸਿਲਵਾ, ਚਰਿਥ ਅਸਾਲੰਕਾ, ਦਾਸੁਨ ਸ਼ਨਾਕਾ (ਕਪਤਾਨ), ਵਾਨਿੰਦੁ ਹਸਾਰੰਗਾ, ਚਮਿਕਾ ਕਰੁਣਾਰਤਨੇ, ਦੁਨਿਥ ਵੇਲਾਲੇਜ, ਕਸੂਨ ਰਾਜੀਥਾ, ਦਿਲਸ਼ਾਨ ਮਦੁਸ਼ਨਕਾ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇ. ਐਲ. ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਮੁਹੰਮਦ ਸ਼ੰਮੀ, ਉਮਰਾਨ ਮਲਿਕ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News