IND vs SA : 'ਉਸ ਦੇ ਲਈ ਮੁਆਫੀ ਮੰਗਦਾ ਹਾਂ',ਮੀਡੀਆ ਬਾਕਸ ਦਾ ਸ਼ੀਸ਼ਾ ਤੋੜਣ 'ਤੇ ਬੋਲੇ ਰਿੰਕੂ ਸਿੰਘ

Wednesday, Dec 13, 2023 - 02:15 PM (IST)

ਸਪੋਰਟਸ ਡੈਸਕ: ਰਿੰਕੂ ਸਿੰਘ ਨੇ ਦੂਜੇ ਦੱਖਣੀ ਅਫਰੀਕਾ-ਭਾਰਤ ਟੀ-20ਆਈ ਮੈਚ ਦੇ ਆਖਰੀ ਓਵਰ 'ਚ ਏਡਨ ਮਾਰਕਰਮ 'ਤੇ ਲਗਾਤਾਰ ਦੋ ਛੱਕੇ ਜੜੇ, ਜਿਸ 'ਚੋਂ ਦੂਜਾ ਛੱਕੇ ਨੇ ਗਕੇਬਰਹਾ ਦੇ ਸੇਂਟ ਜਾਰਜ ਪਾਰਕ 'ਚ ਪ੍ਰੈੱਸ-ਬਾਕਸ ਦੀ ਖਿੜਕੀ ਨੂੰ ਤੋੜ ਦਿੱਤਾ। ਮੈਚ ਤੋਂ ਬਾਅਦ ਜਦੋਂ ਰਿੰਕੂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਇਸ ਲਈ ਮੁਆਫੀ ਮੰਗੀ। ਦੱਖਣੀ ਅਫਰੀਕਾ ਨੇ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਟੀ-20ਆਈ ਮੈਚ 'ਚ ਰੋਮਾਂਚਕ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ- ਅਸ਼ਵਿਨੀ-ਤਨੀਸ਼ਾ ਦੀ ਜੋੜੀ BWF ਰੈਂਕਿੰਗ ’ਚ 24ਵੇਂ ਸਥਾਨ ’ਤੇ
ਮੈਚ ਤੋਂ ਬਾਅਦ ਰਿੰਕੂ ਨੇ ਕਿਹਾ, 'ਜਦੋਂ ਮੈਂ ਬੱਲੇਬਾਜ਼ੀ ਕਰਨ ਗਿਆ ਤਾਂ ਟੀਮ ਦੇ ਦੋ ਆਊਟ ਸਨ। ਜਦੋਂ ਮੈਂ ਸੂਰਿਆ ਭਾਈ ਨਾਲ ਖੇਡ ਰਿਹਾ ਸੀ ਤਾਂ ਇਹ ਗੱਲਬਾਤ ਹੋ ਰਹੀ ਸੀ ਤੇ ਉਹ ਕਹਿਣ ਲੱਗਾ, ਆਪਣੀ ਖੇਡ ਉਸੇ ਤਰ੍ਹਾਂ ਖੇਡੋ ਜਿਵੇਂ ਤੁਸੀਂ ਖੇਡ ਰਹੇ ਹੋ। ਰਿੰਕੂ ਨੇ ਕਿਹਾ, 'ਇਸ ਤੋਂ ਬਾਅਦ ਮੈਨੂੰ ਕੁਝ ਸਮਾਂ ਲੱਗਾ ਕਿਉਂਕਿ ਸ਼ੁਰੂਆਤ 'ਚ ਵਿਕਟ ਨੂੰ ਸਮਝਣਾ ਮੁਸ਼ਕਿਲ ਸੀ। ਇਸ ਤੋਂ ਬਾਅਦ ਜਦੋਂ ਮੈਂ ਸੈਟਲ ਹੋ ਗਿਆ ਤਾਂ ਮੈਂ ਸ਼ਾਟ ਖੇਡਣ ਲੱਗ ਪਿਆ। ਉਨ੍ਹਾਂ ਨੇ ਮੈਨੂੰ ਕਿਹਾ ਕਿ ਜਿਵੇਂ ਉਸਨੇ ਕਿਹਾ ਸੀ ਖੇਡੋ ਅਤੇ ਆਪਣੇ ਆਪ ਵਿੱਚ ਵਿਸ਼ਵਾਸ ਕਰੋ। ਪ੍ਰੈੱਸ ਬਾਕਸ ਦੀ ਖਿੜਕੀ ਤੋੜਨ 'ਤੇ ਰਿੰਕੂ ਨੇ ਕਿਹਾ, ਜਦੋਂ ਮੈਂ ਸ਼ਾਟ ਮਾਰ ਕੇ ਛੱਕਾ ਮਾਰਿਆ ਸੀ ਤਾਂ ਮੈਨੂੰ ਨਹੀਂ ਸੀ ਪਤਾ ਕਿ ਸ਼ੀਸ਼ਾ ਟੁੱਟ ਗਿਆ ਸੀ, ਜਦੋਂ ਤੁਸੀਂ ਆਏ ਤਾਂ ਮੈਨੂੰ ਪਤਾ ਲੱਗਾ। ਮੈਂ ਉਸ ਲਈ ਮੁਆਫੀ ਮੰਗਦਾ ਹਾਂ।

ਇਹ ਵੀ ਪੜ੍ਹੋ- ਏਸ਼ੀਆਈ ਚੈਂਪੀਅਨਸ਼ਿਪ ’ਚ ਨਹੀਂ ਖੇਡ ਸਕੇਗੀ ਮੀਰਾਬਾਈ ਚਾਨੂ
ਟਾਸ ਹਾਰਨ ਤੋਂ ਬਾਅਦ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਦੌੜਾਂ 'ਤੇ ਦੋ ਵਿਕਟਾਂ ਗੁਆ ਦਿੱਤੀਆਂ ਸਨ। ਦੋਵੇਂ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਅਤੇ ਸ਼ੁਭਮਨ ਗਿੱਲ ਜ਼ੀਰੋ 'ਤੇ ਆਊਟ ਹੋਏ। ਇਸ ਤੋਂ ਬਾਅਦ ਕਪਤਾਨ ਸੂਰਿਆਕੁਮਾਰ ਯਾਦਵ ਅਤੇ ਰਿੰਕੂ ਸਿੰਘ ਨੇ ਭਾਰਤੀ ਪਾਰੀ ਨੂੰ ਸੰਭਾਲਿਆ ਅਤੇ ਅਰਧ ਸੈਂਕੜੇ ਲਗਾਏ। ਜਦੋਂ ਰਿੰਕੂ ਸਿੰਘ ਕ੍ਰੀਜ਼ 'ਤੇ ਆਏ ਤਾਂ ਸਕੋਰ 55-3 ਸੀ। ਭਾਰਤ ਨੇ ਸੂਰਿਆਕੁਮਾਰ ਯਾਦਵ ਅਤੇ ਜਿਤੇਸ਼ ਸ਼ਰਮਾ ਨੂੰ 9 ਗੇਂਦਾਂ ਵਿੱਚ ਗੁਆ ਦਿੱਤਾ, ਪਰ ਰਿੰਕੂ ਨੇ ਆਪਣੇ ਸ਼ਾਟ ਖੇਡਣਾ ਜਾਰੀ ਰੱਖਿਆ ਅਤੇ ਅੰਤ ਵਿੱਚ 30 ਗੇਂਦਾਂ ਵਿੱਚ ਆਪਣਾ ਪਹਿਲਾ ਟੀ-20 ਅਰਧ ਸੈਂਕੜਾ ਪੂਰਾ ਕੀਤਾ। ਰਿੰਕੂ ਨੇ 39 ਗੇਂਦਾਂ ਵਿੱਚ 68 ਦੌੜਾਂ ਬਣਾਈਆਂ ਜਿਸ ਵਿੱਚ 9 ਚੌਕੇ ਅਤੇ 2 ਛੱਕੇ ਸ਼ਾਮਲ ਸਨ ਜਦਕਿ ਸੂਰਿਆਕੁਮਾਰ ਨੇ 36 ਗੇਂਦਾਂ ਵਿੱਚ 5 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ, ਜਿਸ ਨਾਲ ਭਾਰਤ ਦਾ ਸਕੋਰ 180/7 ਹੋ ਗਿਆ।

 

ਇਸ ਦੇ ਜਵਾਬ ਵਿੱਚ ਰੀਜ਼ਾ ਹੈਂਡਰਿਕਸ (49) ਅਤੇ ਮੈਥਿਊ ਬ੍ਰਿਟਜ਼ਕੇ (16) ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਏਡਨ ਮਾਰਕਰਮ ਅਤੇ ਹੇਨਰਿਕ ਕਲਾਸੇਨ (ਵਿਕਟਕੀਪਰ) ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਪਰ ਦੱਖਣ ਅਫਰੀਕੀ ਟੀਮ ਦੌੜਾਂ ਦਾ ਪਿੱਛਾ ਕਰਨ ਦੌਰਾਨ ਕਦੇ ਵੀ ਕਿਸੇ ਦੁਚਿੱਤੀ ਵਿੱਚ ਨਜ਼ਰ ਨਹੀਂ ਆਈ। ਦੱਖਣੀ ਅਫਰੀਕਾ ਨੇ 13.5 ਓਵਰਾਂ ਵਿੱਚ 154/5 ਦਾ ਸਕੋਰ ਬਣਾਇਆ ਅਤੇ ਡੀਐੱਲਐੱਸ ਨਿਯਮਾਂ ਦੇ ਤਹਿਤ 5 ਵਿਕਟਾਂ ਨਾਲ ਮੈਚ ਜਿੱਤ ਲਿਆ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News