IND vs SA , CWC23 : ਜੇਤੂ ਰੱਥ ’ਤੇ ਸਵਾਰ ਭਾਰਤ ਸਾਹਮਣੇ ਦੱਖਣੀ ਅਫਰੀਕਾ ਦੀ ਮੁਸ਼ਕਿਲ ਚੁਣੌਤੀ

Sunday, Nov 05, 2023 - 11:48 AM (IST)

IND vs SA , CWC23 : ਜੇਤੂ ਰੱਥ ’ਤੇ ਸਵਾਰ ਭਾਰਤ ਸਾਹਮਣੇ ਦੱਖਣੀ ਅਫਰੀਕਾ ਦੀ ਮੁਸ਼ਕਿਲ ਚੁਣੌਤੀ

ਕੋਲਕਾਤਾ– ਲਗਾਤਾਰ 7 ਜਿੱਤਾਂ ਦੇ ਨਾਲ ਆਤਮਵਿਸ਼ਵਾਸ ਨਾਲ ਲਬਰੇਜ਼ ਭਾਰਤੀ ਟੀਮ ਨੂੰ ਇਸ ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਦੇ ਰੂਪ ਵਿੱਚ ਪਹਿਲੀ ਮੁਸ਼ਕਿਲ ਚੁਣੌਤੀ ਮਿਲਣ ਜਾ ਰਹੀ ਹੈ ਤੇ ਚੋਟੀ ਦੀਆਂ ਦੋ ਟੀਮਾਂ ਵਿਚਾਲੇ ਐਤਵਾਰ ਨੂੰ ‘ਫਾਈਨਲ ਤੋਂ ਪਹਿਲਾਂ ਫਾਈਨਲ’ ਮੰਨੇ ਜਾ ਰਹੇ ਇਸ ਮੁਕਾਬਲੇ ਵਿੱਚ ‘ਬਰਥ ਡੇ ਬੁਆਏ’ ਵਿਰਾਟ ਕੋਹਲੀ ’ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਤਕਰੀਬਨ 65,000 ਦਰਸ਼ਕਾਂ ਦੀ ਸਮਰੱਥਾ ਵਾਲੇ ਇਤਿਹਾਸਕ ਈਡਨ ਗਾਰਡਨ ’ਤੇ ਹੋਣ ਵਾਲਾ ਇਹ ਮੈਚ ਭਾਰਤ ਲਈ ਇਸ ਟੂਰਨਾਮੈਂਟ ਦੀ ਸਭ ਤੋਂ ਮੁਸ਼ਕਿਲ ਚੁਣੌਤੀ ਹੈ ਕਿਉਂਕਿ ਨੀਦਰਲੈਂਡ ਵਿਰੁੱਧ ਹੋਣ ਵਾਲੇ ਇਕ ਮੈਚ ਨੂੰ ਛੱਡ ਕੇ ਦੱਖਣੀ ਅਫਰੀਕਾ ਨੇ 6 ਮੁਕਾਬਲੇ ਜਿੱਤੇ ਹਨ ਪਰ ਭਾਰਤ ਨੇ ਅਜੇ ਤਕ ਇਕ ਚੈਂਪੀਅਨ ਦੀ ਤਰ੍ਹਾਂ ਖੇਡ ਦਿਖਾਈ ਹੈ ਤੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਤੋਂ ਬਾਅਦ ਆਖਰੀ ਦੋਵੇਂ ਲੀਗ ਮੈਚਾਂ ਵਿੱਚ ਵੱਡੀ ਜਿੱਤ ਦਰਜ ਕਰਕੇ ਉਸਦੇ ਇਰਾਦੇ ਨੰਬਰ ਇਕ ’ਤੇ ਬਣੇ ਰਹਿਣ ਦੇ ਹੋਣਗੇ।

ਇਹ ਵੀ ਪੜ੍ਹੋ : World cup 2023: ਸੈਮੀਫਾਈਨਲ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ, ਟੀਮ 'ਚੋਂ ਬਾਹਰ ਹੋਏ ਹਾਰਦਿਕ ਪੰਡਯਾ
ਬੱਲੇਬਾਜ਼ੀ ਵਿੱਚ ਮੇਜ਼ਬਾਨ ਲਈ ਸਭ ਤੋਂ ਵੱਧ 442 ਦੌੜਾਂ ਬਣਾ ਚੁੱਕਾ ਕੋਹਲੀ ਵਨ ਡੇ ਕ੍ਰਿਕਟ ਵਿੱਚ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਦੀ ਕੋਸ਼ਿਸ਼ ਵਿੱਚ ਹੋਵੇਗਾ। ਮੁੰਬਈ ਵਿੱਚ ਸ਼੍ਰੀਲੰਕਾ ਵਿਰੁੱਧ 302 ਦੌੜਾਂ ਨਾਲ ਮਿਲੀ ਜਿੱਤ ਵਿੱਚ ਉਹ ਸੈਂਕੜੇ ਤੋਂ 12 ਦੌੜਾਂ ਨਾਲ ਖੁੰਝ ਗਿਆ ਸੀ। ਉਸ ਤੋਂ ਇਲਾਵਾ ਈਡਨ ਗਾਰਡਨ ਕਪਤਾਨ ਰੋਹਿਤ ਸ਼ਰਮਾ ਦਾ ਵੀ ਪਸੰਦੀਦਾ ਮੈਦਾਨ ਹੈ, ਜਿੱਥੇ ਉਸ ਨੇ ਨਵੰਬਰ 2014 ਵਿੱਚ ਸ਼੍ਰੀਲੰਕਾ ਵਿਰੁੱਧ ਵਨ ਡੇ ਕ੍ਰਿਕਟ ਦਾ ਬੈਸਟ ਸਕੋਰ (264) ਬਣਾਇਆ ਸੀ। ਆਪਣੀ ਧਰਤੀ ’ਤੇ 12 ਸਾਲ ਬਾਅਦ ਵਨ ਡੇ ਵਿਸ਼ਵ ਕੱਪ ਜਿੱਤਣ ਦੇ ਇਰਾਦੇ ਨਾਲ ਉਤਰੀ ਰੋਹਿਤ ਸ਼ਰਮਾ ਦੀ ਟੀਮ ਨੇ ਹੁਣ ਤਕ ਇਕ ਵੀ ਗਲਤ ਕਦਮ ਨਹੀਂ ਰੱਖਿਆ ਹੈ। ਕੋਹਲੀ ਤੋਂ ਇਲਾਵਾ ਰੋਹਿਤ (402 ਦੌੜਾਂ) ਜ਼ਬਰਦਸਤ ਫਾਰਮ ਵਿੱਚ ਵੀ ਹੈ ਜਦਕਿ ਕੇ. ਐੱਲ. ਰਾਹੁਲ ਤੇ ਸ਼੍ਰੇਅਸ ਅਈਅਰ ਨੇ ਉਪਯੋਗੀ ਪਾਰੀਆਂ ਖੇਡੀਆਂ ਹਨ। ਇਸ ਸਾਲ ਵਨ ਡੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸ਼ੁਭਮਨ ਗਿੱਲ ਨੇ ਸ਼੍ਰੀਲੰਕਾ ਵਿਰੁੱਧ 92 ਗੇਂਦਾਂ ਵਿੱਚ 92 ਦੌੜਾਂ ਬਣਾ ਕੇ ਵਿਰੋਧੀ ਟੀਮਾਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਸ਼੍ਰੇਅਸ ਅਈਅਰ ਨੇ ਵੀ ਸ਼ਾਟ ਪਿੱਚ ਗੇਂਦਾਂ ’ਤੇ ਉਸਦੀ ਕਮਜ਼ੋਰੀ ਨੂੰ ਲੈ ਕੇ ਆਲੋਚਨਾ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੰਦੇ ਹੋਏ 56 ਗੇਂਦਾਂ ਵਿੱਚ 82 ਦੌੜਾਂ ਬਣਾ ਕੇ ਭਾਰਤੀ ਬੱਲੇਬਾਜ਼ੀ ਦੀ ਗਹਿਰਾਈ ਦੀ ਵੰਨ੍ਹਗੀ ਪੇਸ਼ ਕੀਤੀ।
ਗੇਂਦਬਾਜ਼ੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਦੋਵੇਂ 5 ਤੋਂ ਘੱਟ ਦੀ ਇਕਾਨਮੀ ਰੇਟ ਨਾਲ ਕ੍ਰਮਵਾਰ 15 ਤੇ 14 ਵਿਕਟਾਂ ਲੈ ਚੁੱਕੇ ਹਨ। ਬੁਮਰਾਹ ਨੇ ਜਿੱਥੇ ਸਾਰੇ 7 ਮੈਚ ਖੇਡੇ ਹਨ ਤਾਂ ਸ਼ੰਮੀ ਨੇ ਤਿੰਨ ਵਨ ਡੇ ਮੈਚਾਂ ਵਿੱਚ ਹੀ ਇਹ ਕਮਾਲ ਕਰਕੇ ਸ਼ੁਰੂਆਤੀ ਮੈਚਾਂ ਵਿੱਚ ਉਸ ਨੂੰ ਬਾਹਰ ਰੱਖੇ ਜਾਣ ਦੇ ਫ਼ੈਸਲੇ ’ਤੇ ਸਵਾਲ ਖੜ੍ਹੇ ਕੀਤੇ ਹਨ। ਸ਼੍ਰੀਲੰਕਾ ਵਿਰੁੱਧ ਪਿਛਲੇ ਮੈਚ ਵਿੱਚ ਮੁਹੰਮਦ ਸਿਰਾਜ ਨੇ ਵੀ 7 ਓਵਰਾਂ ਵਿੱਚ ਸਿਰਫ 16 ਦੌੜਾਂ ਦੇ ਕੇ 3 ਅਹਿਮ ਵਿਕਟਾਂ ਲਈਆਂ ਸਨ, ਜਿਸ ਦੀ ਵਜ੍ਹਾ ਨਾਲ ਸ਼੍ਰੀਲੰਕਾਈ ਟੀਮ 55 ਦੌੜਾਂ ’ਤੇ ਢੇਰ ਹੋ ਗਈ ਸੀ।

ਇਹ ਵੀ ਪੜ੍ਹੋ : IND vs SL, CWC 23 : ਸ਼ੁਭਮਨ ਗਿੱਲ ਦੇ ਆਊਟ ਹੁੰਦੇ ਹੀ ਸਾਰਾ ਤੇਂਦੁਲਕਰ ਹੋਈ ਨਿਰਾਸ਼
ਸਪਿਨਰਾਂ ਕੁਲਦੀਪ ਯਾਦਵ (10 ਵਿਕਟਾਂ) ਤੇ ਰਵਿੰਦਰ ਜਡੇਜਾ (9 ਵਿਕਟਾਂ) ਨੇ ਵਿਚਾਲੇ ਦੇ ਓਵਰਾਂ ਵਿੱਚ ਆਪਣੇ ਕੰਮ ਨੂੰ ਬਾਖੂਬੀ ਅੰਜ਼ਾਮ ਦਿੱਤਾ ਹੈ। ਭਾਰਤੀ ਗੇਂਦਬਾਜ਼ੀ ਸੰਯੋਜਨ ਨੇ ਆਲਰਾਊਂਡਰ ਹਾਰਦਿਕ ਪੰਡਯਾ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ।
ਦੱਖਣੀ ਅਫਰੀਕਾ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਪੁਣੇ ਵਿੱਚ ਪਿਛਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 190 ਦੌੜਾਂ ਨਾਲ ਹਰਾਇਆ ਤੇ ਹੁਣ ਸੈਮੀਫਾਈਨਲ ਵਿੱਚ ਪਹੁੰਚਣ ਲਈ ਸਿਰਫ ਇਕ ਜਿੱਤ ਦੀ ਲੋੜ ਹੈ। ਹਾਲਾਂਕਿ ਹਾਰ ਜਾਣ ’ਤੇ ਵੀ ਆਖਰੀ-4 ਵਿੱਚ ਉਸਦੀ ਜਗ੍ਹਾ ਲਗਭਗ ਪੱਕੀ ਹੈ।
ਟੀਮਾਂ ਇਸ ਤਰ੍ਹਾਂ ਹਨ : ਭਾਰਤ-ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਆਰ. ਅਸ਼ਵਿਨ, ਇਸ਼ਾਨ ਕਿਸ਼ਨ, ਸੂਰਯਕੁਮਾਰ ਯਾਦਵ, ਪ੍ਰਸਿੱਧ ਕ੍ਰਿਸ਼ਣਾ।
ਦੱਖਣੀ ਅਫਰੀਕਾ : ਤੇਂਬਾ ਬਾਵੂਮਾ (ਕਪਤਾਨ), ਗੇਰਾਲਡ ਕੋਏਤਜ਼, ਕਵਿੰਟਨ ਡੀ ਕੌਕ, ਰੀਜ਼ਾ ਹੈਂਡ੍ਰਿਕਸ, ਮਾਰਕੋ ਜਾਨਸੇਨ, ਹੈਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਐਡਨ ਮਾਰਕ੍ਰਮ, ਡੇਵਿਡ ਮਿਲਰ, ਲੂੰਗੀ ਇਨਗਿਡੀ, ਐਂਡਿਲੇ ਫੇਲਕਵਾਓ, ਕੈਗਿਸੋ ਰਬਾਡਾ, ਤਬਰੇਜ ਸ਼ੰਮੀ, ਰਾਸੀ ਵਾਨ ਡੇਰ ਡੂਸੇਨ, ਲਿਜਾਦ ਵਿਲੀਅਮਸ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Aarti dhillon

Content Editor

Related News