ਕਮਿੰਸ ਦਾ ਟੀ-20 ਵਿਸ਼ਵ ਕੱਪ ’ਚ ਖੇਡਣਾ ਸ਼ੱਕੀ
Wednesday, Dec 24, 2025 - 12:56 PM (IST)
ਮੈਲਬੌਰਨ- ਆਸਟ੍ਰੇਲੀਆ ਦੇ ਟੈਸਟ ਅਤੇ ਵਨਡੇ ਕਪਤਾਨ ਪੈਟ ਕਮਿੰਸ ਦਾ ਅਗਲੇ ਸਾਲ ਭਾਰਤ ਅਤੇ ਸ਼੍ਰੀਲੰਕਾ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਖੇਡਣਾ ਸ਼ੱਕੀ ਹੈ ਕਿਉਂਕਿ ਉਹ ਪਿੱਠ ਦੀ ਸੱਟ ਤੋਂ ਅਜੇ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ। ਕਮਿੰਸ ਇੰਗਲੈਂਡ ਖ਼ਿਲਾਫ਼ ਏਸ਼ੇਜ਼ ਸੀਰੀਜ਼ ਦੇ ਪਹਿਲੇ 2 ਮੈਚਾਂ ’ਚ ਖੇਡ ਨਹੀਂ ਸਕਿਆ ਸੀ। ਉਸ ਨੇ ਐਡਿਲੇਡ ਵਿੱਚ ਖੇਡੇ ਗਏ ਤੀਜੇ ਏਸ਼ੇਜ਼ ਟੈਸਟ ’ਚ ਵਾਪਸੀ ਕੀਤੀ ਅਤੇ 6 ਵਿਕਟਾਂ ਲੈ ਕੇ ਆਸਟ੍ਰੇਲੀਆ ਨੂੰ ਸੀਰੀਜ਼ ਵਿਚ 3-0 ਨਾਲ ਅਜੇਤੂ ’ਚ ਮਹੱਤਵਪੂਰਨ ਭੂਮਿਕਾ ਨਿਭਾਈ।
ਹੁਣ ਕਮਿੰਸ ਇਸ ਸੀਰੀਜ਼ ਦੇ ਬਾਕੀ 2 ਮੈਚਾਂ ’ਚ ਖੇਡ ਨਹੀਂ ਰਿਹਾ। ਇੱਥੋਂ ਤੱਕ ਕਿ ਉਸ ਦਾ ਟੀ-20 ਵਿਸ਼ਵ ਕੱਪ ’ਚ ਖੇਡਣਾ ਵੀ ਸ਼ੱਕੀ ਹਨ। ਆਲਰਾਊਂਡਰ ਮਿਚਲ ਮਾਰਸ਼ ਟੀ-20 ਅੰਤਰਰਾਸ਼ਟਰੀ ’ਚ ਆਸਟ੍ਰੇਲੀਆ ਦਾ ਕਪਤਾਨ ਹੈ। ਆਸਟ੍ਰੇਲੀਆ ਦੇ ਮੁੱਖ ਕੋਚ ਐਂਡਰੂ ਮੈਕਡੋਨਾਲਡ ਨੇ ਕਿਹਾ ਕਿ ਵਿਸ਼ਵ ਕੱਪ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਉਹ (ਕਮਿੰਸ) ਇਸ ਟੂਰਨਾਮੈਂਟ ਲਈ ਟੀਮ ’ਚ ਸ਼ਾਮਲ ਹੋਵੇਗਾ ਜਾਂ ਨਹੀਂ, ਮੈਂ ਹੁਣ ਇਸ ਬਾਰੇ ਕੁਝ ਨਹੀਂ ਕਹਿ ਸਕਦਾ। ਇਸ ਸਮੇਂ ਸਥਿਤੀ ਕਲੀਅਰ ਨਹੀਂ ਹੈ। ਅਸੀਂ ਉਮੀਦ ਕਰਦੇ ਹਾਂ ਕਿ ਉਹ ਉਦੋਂ ਤੱਕ ਫਿੱਟ ਹੋ ਜਾਵੇਗਾ।
ਟੀ-20 ਵਿਸ਼ਵ ਕੱਪ 7 ਫਰਵਰੀ ਤੋਂ ਸ਼ੁਰੂ ਹੋਵੇਗਾ ਅਤੇ ਉਸ ਦਾ ਫਾਈਨਲ 8 ਮਾਰਚ ਨੂੰ ਖੇਡਿਆ ਜਾਵੇਗਾ। ਆਸਟ੍ਰੇਲੀਆ ਆਪਣਾ ਪਹਿਲਾ ਮੈਚ 11 ਫਰਵਰੀ ਨੂੰ ਕੋਲੰਬੋ ’ਚ ਆਇਰਲੈਂਡ ਖ਼ਿਲਾਫ਼ ਖੇਡੇਗਾ।
