IND vs SA, 3rd T20I : 49 ਦੌੜਾਂ ਨਾਲ ਹਾਰਿਆ ਭਾਰਤ, 2-1 ਨਾਲ ਦੱਖਣੀ ਅਫ਼ਰੀਕਾ ਤੋਂ ਜਿੱਤੀ ਸੀਰੀਜ਼
Tuesday, Oct 04, 2022 - 10:57 PM (IST)
ਸਪੋਰਟਸ ਡੈਸਕ— ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਦਾ ਆਖਰੀ ਮੈਚ ਅੱਜ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ । ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਨੇ ਨਿਰਧਾਰਤ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 227 ਦੌੜਾਂ ਬਣਾਈਆਂ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ ਭਾਰਤ ਨੂੰ ਜਿੱਤ ਲਈ 228 ਦੌੜਾਂ ਦਾ ਟੀਚਾ ਦਿੱਤਾ, ਜਿਸ ਦੇ ਜਵਾਬ ’ਚ ਭਾਰਤੀ ਟੀਮ 18.3 ਓਵਰਾਂ ’ਚ 178 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਤਰ੍ਹਾਂ ਦੱਖਣੀ ਅਫ਼ਰੀਕਾ ਨੇ ਆਖਰੀ ਮੈਚ ’ਚ ਭਾਰਤ ਨੂੰ 49 ਦੌੜਾਂ ਨਾਲ ਹਰਾ ਦਿੱਤਾ। ਇਸ ਤਰ੍ਹਾਂ ਤਿੰਨ ਮੈਚਾਂ ਦੀ ਸੀਰੀਜ਼ ਭਾਰਤ ਨੇ 2-1 ਨਾਲ ਆਪਣੇ ਨਾਂ ਕੀਤੀ।
ਟੀਚੇ ਦਾ ਪਿੱਛਾ ਕਰਨੀ ਉੱਤਰੀ ਭਾਰਤ ਨੂੰ ਰੋਹਿਤ ਸ਼ਰਮਾ ਦੇ ਰੂਪ ’ਚ ਪਹਿਲਾ ਝਟਕਾ ਲੱਗਾ। ਰੋਹਿਤ ਸ਼ਰਮਾ ਆਪਣਾ ਖਾਤਾ ਵੀ ਨਾਲ ਖੋਲ ਸਕੇ ਤੇ ਸਿਫਰ ਦੇ ਸਕੋਰ 'ਤੇ ਰਬਾਡਾ ਵਲੋਂ ਆਊਟ ਹੋਏ। ਭਾਰਤ ਨੂੰ ਦੂਜਾ ਝਟਕਾ ਸ਼੍ਰੇਅਸ ਅਈਅਰ ਦੇ ਰੂਪ ’ਚ ਲੱਗਾ। ਸ਼੍ਰੇਅਸ ਅਈਅਰ 1 ਦੌੜ ਬਣਾ ਪਰਨੇਲ ਦਾ ਸ਼ਿਕਾਰ ਬਣੇ ਤੇ ਪਵੇਲੀਅਨ ਪਰਤ ਗਏ। ਭਾਰਤ ਦੀ ਤੀਜੀ ਵਿਕਟ ਰਿਸ਼ਭ ਪੰਤ ਤੇ ਤੌਰ 'ਤੇ ਡਿੱਗੀ। ਪੰਤ 3 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 27 ਦੌੜਾਂ ਬਣਾ ਆਊਟ ਹੋਏ। ਪੰਤ ਨੂੰ ਲੁੰਗੀ ਐਨਗਿਡੀ ਨੇ ਆਊਟ ਕੀਤਾ ਭਾਰਤ ਦੀ ਚੌਥੀ ਵਿਕਟ ਦਿਨੇਸ਼ ਕਾਰਤਿਕ ਦੇ ਤੌਰ 'ਤੇ ਡਿੱਗੀ। ਕਾਰਤਿਕ 4 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 46 ਦੌੜਾਂ ਬਣਾ ਕੇਸ਼ਵ ਮਹਾਰਾਜ ਵਲੋਂ ਆਊਟ ਹੋਏ। ਇਸ ਤੋਂ ਬਾਅਦ ਭਾਰਤ ਨੂੰ ਪੰਜਵਾਂ ਝਟਕਾ ਸੂਰਯਕੁਮਾਰ ਯਾਦਵ ਦੇ ਆਊਟ ਹੋਣ 'ਤੇ ਲੱਗਾ। ਸੂਰਯਕੁਮਾਰ 8 ਦੌੜਾਂ ਬਣਾ ਪ੍ਰੀਟੋਰੀਅਸ ਦਾ ਸ਼ਿਕਾਰ ਬਣੇ।ਭਾਰਤ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਹਰਸ਼ਲ ਪਟੇਲ 17 ਦੌੜਾਂ ਦੇ ਨਿੱਜੀ ਸਕੋਰ 'ਤੇ ਲੁੰਗੀ ਐਨਡਿਗੀ ਵਲੋਂ ਆਊਟ ਕੀਤੇ ਗਏ। ਭਾਰਤ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਅਕਸ਼ਰ ਪਟੇਲ 9 ਦੌੜਾਂ ਦੇ ਨਿੱਜੀ ਸਕੋਰ 'ਤੇ ਪਾਰਮੇਲ ਦਾ ਸ਼ਿਕਾਰ ਬਣੇ ਤੇ ਪਵੇਲੀਅਨ ਪਰਤ ਗਏ। ਖ਼ਬਰ ਲਿਖੇ ਜਾਣ ਸਮੇਂ ਤਕ ਭਾਰਤ ਨੇ 7 ਵਿਕਟਾਂ ਦੇ ਨੁਕਸਾਨ 'ਤੇ 120 ਦੌੜਾਂ ਬਣਾ ਲਈਆਂ ਸਨ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਟੇਂਬਾ ਬਾਵੁਮਾ 3 ਦੌੜਾਂ ਦੇ ਨਿੱਜੀ ਸਕੋਰ 'ਤੇ ਉਮੇਸ਼ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ।ਦੱਖਣੀ ਅਫਰੀਕਾ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਕੁਇੰਟਨ ਡਿਕਾਕ 68 ਦੌੜਾਂ ਬਣਾ ਰਨ ਆਊਟ ਹੋਇਆ। ਡਿਕਾਕ ਨੇ ਆਪਣੀ ਪਾਰੀ ਦੇ ਦੌਰਾਨ 6 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ।