IND vs SA, 3rd ODI : ਸੀਰੀਜ਼ ਜਿੱਤਣਾ ਚਾਹੇਗਾ ਭਾਰਤ, ਜਾਣੋ ਕਿਹੋ ਜਿਹਾ ਰਹੇਗਾ ਮੌਸਮ ਦਾ ਮਿਜਾਜ਼

Monday, Oct 10, 2022 - 07:49 PM (IST)

IND vs SA, 3rd ODI : ਸੀਰੀਜ਼ ਜਿੱਤਣਾ ਚਾਹੇਗਾ ਭਾਰਤ, ਜਾਣੋ ਕਿਹੋ ਜਿਹਾ ਰਹੇਗਾ ਮੌਸਮ ਦਾ ਮਿਜਾਜ਼

ਸਪੋਰਟਸ ਡੈਸਕ— ਭਾਰਤੀ ਟੀਮ ਨੇ ਐਤਵਾਰ (9 ਅਕਤੂਬਰ) ਨੂੰ ਰਾਂਚੀ 'ਚ ਦੱਖਣੀ ਅਫਰੀਕਾ ਖਿਲਾਫ ਦੂਜਾ ਵਨਡੇ ਮੈਚ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਹੁਣ ਸੀਰੀਜ਼ ਦਾ ਤੀਜਾ ਅਤੇ ਫੈਸਲਾਕੁੰਨ ਮੈਚ 11 ਅਕਤੂਬਰ ਨੂੰ ਦਿੱਲੀ 'ਚ ਖੇਡਿਆ ਜਾਵੇਗਾ। ਆਓ ਇਕ ਨਜ਼ਰ ਮੌਸਮ 'ਤੇ ਮਾਰਦੇ ਹਾਂ ਕਿ ਕੱਲ੍ਹ ਦਿੱਲੀ 'ਚ ਮੌਸਮ ਕਿਹੋ ਜਿਹਾ ਰਹੇਗਾ ਅਤੇ ਮੈਚ 'ਤੇ ਇਸ ਦਾ ਕੀ ਅਸਰ ਪਵੇਗਾ।

ਕਿਹੋ ਜਿਹਾ ਰਹੇਗਾ ਮੌਸਮ

ਰਿਪੋਰਟ ਦੇ ਅਨੁਸਾਰ, ਟਾਸ ਦੇ ਸਮੇਂ (1:00 ਵਜੇ) ਮੀਂਹ ਦੀ ਸੰਭਾਵਨਾ 51% ਹੈ। ਸ਼ਾਮ 6 ਵਜੇ ਤੱਕ ਮੀਂਹ ਦਾ ਖਤਰਾ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਪਰੇਸ਼ਾਨ ਕਰਦਾ ਰਹੇਗਾ। ਸ਼ਾਮ 6:00 ਵਜੇ ਤੋਂ ਬਾਅਦ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਬੁੱਧਵਾਰ ਨੂੰ ਮੀਂਹ ਦੀ ਸੰਭਾਵਨਾ ਹੈ ਅਤੇ ਵੀਰਵਾਰ ਤੋਂ ਮੌਸਮ ਸਾਫ ਹੋ ਜਾਵੇਗਾ। ਪ੍ਰਸ਼ੰਸਕ ਅਤੇ ਖਿਡਾਰੀ ਉਮੀਦ ਕਰਨਗੇ ਕਿ ਮੰਗਲਵਾਰ ਨੂੰ ਵੀ ਮੌਸਮ ਸਾਫ਼ ਰਹੇ ਅਤੇ ਪੂਰਾ 100 ਓਵਰਾਂ ਦਾ ਮੈਚ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾਵੇ।

ਇਹ ਵੀ ਪੜ੍ਹੋ : T20I 'ਚ ਸਮ੍ਰਿਤੀ ਮੰਧਾਨਾ ਦਾ ਵੱਡਾ ਰਿਕਾਰਡ, ਇਹ ਉਪਲੱਬਧੀ ਹਾਸਲ ਕਰਨ ਵਾਲੀ ਦੂਜੀ ਭਾਰਤੀ ਖਿਡਾਰਨ ਬਣੀ

ਪਿਛਲੇ ਦੋ ਵਨ-ਡੇ ਮੈਚਾਂ ਦਾ ਹਾਲ

ਦੱਖਣੀ ਅਫਰੀਕਾ ਨੇ ਪਹਿਲਾ ਮੈਚ ਸਿਰਫ 9 ਦੌੜਾਂ ਨਾਲ ਜਿੱਤਿਆ ਸੀ। 250 ਦੌੜਾਂ ਦਾ ਟੀਚਾ ਰੱਖਣ ਤੋਂ ਬਾਅਦ ਉਹ ਭਾਰਤ ਨੂੰ ਟੀਚੇ ਦਾ ਪਿੱਛਾ ਕਰਨ ਤੋਂ ਰੋਕਣ ਵਿਚ ਕਾਮਯਾਬ ਰਹੇ। ਸ਼੍ਰੇਅਸ ਅਈਅਰ ਅਤੇ ਸੰਜੂ ਸੈਮਸਨ ਨੇ ਆਪਣੇ ਅਰਧ ਸੈਂਕੜਿਆਂ ਨਾਲ ਭਾਰਤ ਦੀ ਪਾਰੀ ਨੂੰ ਅੱਗੇ ਵਧਾਇਆ, ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਬੇਕਾਰ ਗਈਆਂ।

ਦੂਜੇ ਮੈਚ ਵਿੱਚ ਰੀਜ਼ਾ ਹੈਂਡਰਿਕਸ ਅਤੇ ਏਡਨ ਮਾਰਕਰਮ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 278 ਦੌੜਾਂ ਬਣਾਈਆਂ। ਜਵਾਬ 'ਚ ਈਸ਼ਾਨ ਕਿਸ਼ਨ ਨੇ 84 ਗੇਂਦਾਂ 'ਤੇ 93 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਜਿਸ 'ਚ 7 ਵੱਡੇ ਛੱਕੇ ਅਤੇ ਚਾਰ ਚੌਕੇ ਸ਼ਾਮਲ ਸਨ। ਇਸ ਦੇ ਨਾਲ ਹੀ ਸ਼੍ਰੇਅਸ ਅਈਅਰ ਨੇ 111 ਗੇਂਦਾਂ 'ਤੇ 113 ਦੌੜਾਂ ਦੀ ਅਜੇਤੂ ਪਾਰੀ ਖੇਡੀ ਜਿਸ ਕਾਰਨ ਭਾਰਤ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News