IND vs SA, 2nd ODI : ਦੱਖਣੀ ਅਫਰੀਕਾ ਨੇ ਭਾਰਤ ਨੂੰ ਦਿੱਤਾ 279 ਦੌੜਾਂ ਦਾ ਟੀਚਾ
Sunday, Oct 09, 2022 - 06:04 PM (IST)
ਸਪੋਰਟ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਰਾਂਚੀ ਦੇ ਜੇ.ਐੱਸ.ਸੀ.ਏ. ਇੰਟਰਨੈਸ਼ਨਲ ਸਟੇਡੀਅਮ ਕੰਪਲੈਕਸ 'ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਦਾ ਫ਼ੈਸਲਾ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਏਡਨ ਮਾਰਕਰਮ ਦੀਆਂ 79 ਦੌੜਾਂ ਤੇ ਰੀਜ਼ਾ ਹੈਨਡਰਿਕਸ ਦੀਆਂ 74 ਦੌੜਾਂ ਦੀ ਬਦੌਲਤ ਨਿਰਧਾਰਤ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 278 ਦੌੜਾਂ ਬਣਾਈਆਂ। ਇਸ ਤਰ੍ਹਾਂ ਉਸ ਨੇ ਭਾਰਤ ਨੂੰ ਜਿੱਤ ਲਈ 279 ਦੌੜਾਂ ਦਾ ਟੀਚਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਕੁਇੰਟਨ ਡਿਕਾਕ ਸਿਰਫ 5 ਦੌੜਾਂ ਦੇ ਨਿੱਜੀ ਸਕੋਰ 'ਤੇ ਸਿਰਾਜ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ।ਦੱਖਣੀ ਅਫਰੀਕਾ ਨੂੰ ਦੂਜਾ ਝਟਕਾ ਜਾਨੇਮਨ ਮਲਾਨ ਦੇ ਆਊਟ ਹੋਣ ਨਾਲ ਲੱਗਾ। ਜਾਨੇਮਨ 25 ਦੌੜਾਂ ਬਣਾ ਸ਼ਾਹਬਾਜ਼ ਅਹਿਮਦ ਵਲੋਂ ਐੱਲ. ਬੀ. ਡਬਲਯੂ. ਆਊਟ ਹੋਏ। ਦੱਖਣੀ ਅਫਰੀਕਾ ਦੀ ਤੀਜੀ ਵਿਕਟ ਰੀਜ਼ਾ ਹੈਂਡਰਿਕਸ ਦੇ ਤੌਰ 'ਤੇ ਡਿੱਗੀ। ਰੀਜ਼ਾ 74 ਦੌੜਾਂ ਬਣਾ ਸਿਰਾਜ ਦਾ ਸ਼ਿਕਾਰ ਬਣੇ ਤੇ ਪਵੇਲੀਅਨ ਪਰਤ ਗਏ।
ਦੱਖਣੀ ਅਫਰੀਕਾ ਦੀ ਚੌਥੀ ਵਿਕਟ ਹੈਨਰਿਕ ਕਲਾਸੇਨ ਦੇ ਤੌਰ 'ਤੇ ਡਿੱਗੀ। ਹੈਨਰਿਕ 30 ਦੌੜਾਂ ਦੇ ਨਿੱਜੀ ਸਕੋਰ 'ਤੇ ਕੁਲਦੀਪ ਵਲੋਂ ਆਊਟ ਕੀਤੇ ਗਏ। ਦੱਖਣੀ ਅਫਰੀਕਾ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਏਡਨ ਮਾਰਕਰਮ 79 ਦੌੜਾਂ ਦੇ ਨਿੱਜੀ ਸਕੋਰ 'ਤੇ ਵਾਸ਼ਿੰਗਟਨ ਸੁੰਦਰ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਏ। ਦੱਖਣੀ ਅਫਰੀਕਾ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਪਾਰਨੇਲ 16 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ਾਰਦੁਲ ਵਲੋਂ ਆਊਟ ਹੋ ਗਏ। ਭਾਰਤ ਵਲੋਂ ਮੁਹੰਮਦ ਸਿਰਾਜ ਨੇ 3, ਵਾਸ਼ਿੰਗਟਨ ਸੁੰਦਰ ਨੇ 1, ਸ਼ਹਿਬਾਜ਼ ਅਹਿਮਦ ਨੇ 1 ਤੇ ਕੁਲਦੀਪ ਯਾਦਵ ਨੇ 1 ਤੇ ਸ਼ਾਰਦੁਲ ਠਾਕੁਰ ਨੇ 1 ਵਿਕਟ ਲਈਆਂ। ਭਾਰਤ ਨੂੰ ਪਹਿਲੇ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਅਜਿਹੇ 'ਚ ਟੀਮ ਲਈ ਹ ਮੈਚ ਜਿੱਤਣਾ ਜ਼ਰੂਰੀ ਹੈ ਤਾਂ ਜੋ ਸੀਰੀਜ਼ ਜਿੱਤਣ ਦੀ ਉਮੀਦ ਕਾਇਮ ਰਹੇ।
ਇਹ ਵੀ ਪੜ੍ਹੋ : Billiards World Championship : ਪੰਕਜ ਆਡਵਾਨੀ ਨੇ ਜਿੱਤਿਆ 25ਵਾਂ ਵਿਸ਼ਵ ਖ਼ਿਤਾਬ
ਮੌਸਮ- ਰਾਂਚੀ 'ਚ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹੇਗਾ ਅਤੇ ਆਸਮਾਨ 'ਚ ਅੰਸ਼ਿਕ ਰੂਪ ਨਾਲ ਬੱਦਲ ਛਾਏ ਰਹਿਣਗੇ। ਮੈਚ 'ਚ ਬਾਰਿਸ਼ ਨਾਲ ਰੁਕਾਵਟ ਦੇਖਣ ਦੀ ਸੰਭਾਵਨਾ ਹੈ ਕਿਉਂਕਿ ਮੈਚ ਦੇ ਦਿਨ ਬਾਰਿਸ਼ ਦੀ 80 ਫੀਸਦੀ ਸੰਭਾਵਨਾ ਹੈ। ਹਵਾ ਦੀ ਗਤੀ 30 ਕਿਲੋਮੀਟਰ ਪ੍ਰਤੀ ਘੰਟੇ ਦੇ ਆਲੇ-ਦੁਆਲੇ ਰਹਿਣ ਦੀ ਸੰਭਾਵਨਾ ਹੈ।
ਪਿਚ ਰਿਪੋਰਟ : ਜੇ.ਐੱਸ.ਸੀ.ਏ. ਇੰਟਰਨੈਸ਼ਨਲ ਸਟੇਡੀਅਮ ਕੰਪਲੈਕਸ ਦੀ ਪਿਚ 'ਚ ਸਫੈਦ ਗੇਂਦ ਵਾਲੀਆਂ ਖੇਡਾਂ 'ਚ ਬੱਲੇਬਾਜ਼ੀ ਦੇ ਅਨੁਕੂਲ ਪੱਧਰ ਹੈ। ਇਥੇ ਪਹਿਲੀ ਪਾਰੀ ਦਾ ਔਸਤ ਸਕੋਰ 247 ਹੈ ਪਰ ਟੀਮਾਂ ਨੇ 2019 'ਚ ਇਥੇ ਆਖਿਰੀ ਇਕ ਦਿਨੀਂ ਮੈਚ 'ਚ ਕੁੱਲ 280 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਸ਼ਿਖਰ ਧਵਨ (ਕਪਤਾਨ), ਸ਼ੁਭਮਨ ਗਿੱਲ, ਰੁਤੁਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ (ਵਿਕਟਕੀਪਰ), ਸੰਜੂ ਸੈਮਸਨ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਅਵੇਸ਼ ਖਾਨ, ਰਵੀ ਬਿਸ਼ਨੋਈ, ਮੁਹੰਮਦ ਸਿਰਾਜ।
ਦੱਖਣੀ ਅਫ਼ਰੀਕੀ ਟੀਮ : ਜਾਨੇਮਨ ਮਲਾਨ, ਕੁਇੰਟਨ ਡਿਕਾਕ (ਵਿਕਟਕੀਪਰ), ਟੇਂਬਾ ਬਾਵੁਮਾ, ਏਡੇਨ ਮਾਰਕਰਮ, ਹੈਨਰਿਕ ਕਲੇਸਨ, ਡੇਵਿਡ ਮਿਲਰ, ਵੇਨ ਪਾਰਨੇਲ, ਕੇਸ਼ਵ ਮਹਾਰਾਜ, ਕਗਿਸੋ ਰਬਾਡਾ, ਲੁੰਗੀ ਐਨਡਿਗੀ, ਤਬਰੇਜ਼ ਸ਼ਮਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।