IND vs SA : ਹਰੀ ਪਿੱਚ ਕਰ ਰਹੀ ਹੈ ਭਾਰਤੀ ਟੀਮ ਦਾ ਇੰਤਜ਼ਾਰ

01/21/2018 10:38:58 AM

ਜੋਹਾਨਸਬਰਗ (ਬਿਊਰੋ)— ਬੇਥੂਐੱਲ ਬੂਥੇਲੇਜੀ ਤੇ ਕ੍ਰਿਸ ਸਕਾਟ। ਸਾਊਥ ਅਫਰੀਕੀ ਕ੍ਰਿਕਟ ਵਿਚ ਇਨ੍ਹਾਂ ਦੋ ਨਾਮਾਂ ਦੀ ਚਰਚਾ ਅੱਜ ਸਭ ਤੋਂ ਜ਼ਿਆਦਾ ਹੋ ਰਹੀ ਹੈ। ਇਹ ਇੰਦਰਧਨੁਸ਼ੀ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਵਰਲਡ ਨੰਬਰ-1 ਟੈਸਟ ਟੀਮ ਖਿਲਾਫ ਵ੍ਹਾਈਟਵਾਸ਼ ਦਾ ਸੁਪਨਾ ਵੇਖ ਰਹੀ ਹੈ। ਉਸ ਸੁਪਨੇ ਨੂੰ ਪੂਰਾ ਹੋਣ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਇਹ ਦੋ ਸ਼ਖਸ ਆਪਣੇ ਕੰਮ ਨੂੰ ਬਖੂਬੀ ਅੰਜਾਮ ਦੇਣ।

ਵਾਂਡਰਜ਼ ਦੇ ਵਿਕਟ ਨੂੰ ਤਿਆਰ ਕਰਨ ਦੀ ਜ਼ਿੰਮੇਦਾਰੀ ਬੂਥੇਲੇਜੀ ਅਤੇ ਸਕਾਟ ਉੱਤੇ ਹੈ। ਸੈਂਚੁਰੀਅਨ ਦੀ ਪਿੱਚ ਨੇ ਜਿਸ ਤਰ੍ਹਾਂ ਨਾਲ ਉਪ-ਮਹਾਂਦੀਪ ਦੀਆਂ ਪਿੱਚਾਂ ਦੀ ਤਰ੍ਹਾਂ ਵਰਤਾਓ ਕੀਤਾ, ਉਸਦੇ ਬਾਅਦ ਉਸਦੀ ਕਾਫ਼ੀ ਆਲੋਚਨਾ ਹੋਈ। ਕਪਤਾਨ ਫਾਫ ਡੁ ਪਲੇਸਿਸ ਨੇ ਤਾਂ ਖੁੱਲ ਕੇ ਪਿੱਚ ਉੱਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ, ''ਅਸੀ ਪੇਸ ਅਤੇ ਬਾਉਂਸ ਚਾਹੁੰਦੇ ਸੀ। ਪਰ ਸਾਨੂੰ ਉਪ-ਮਹਾਂਦੀਪ ਵਰਗੀ ਪਿੱਚ ਮਿਲੀ, ਜੋ ਕਿ ਭਾਰਤ ਨੂੰ ਫਾਇਦਾ ਪਹੁੰਚਾ ਰਹੀ ਸੀ।

ਗਰਾਊਂਡ ਅਤੇ ਪਿੱਚ ਵਿਚ ਫਰਕ ਨਹੀਂ
ਪ੍ਰੋਟਿਆਜ ਆਪਣਾ ਗੁਆਇਆ ਮਾਣ ਹਾਸਲ ਕਰਨ ਨੂੰ ਬੇਤਾਬ ਨਜ਼ਰ ਆ ਰਹੇ ਹਨ। ਇਸ ਕਾਰਨ ਵਾਂਡਰਜ਼ ਦੀ ਵਿਕਟ ਖਿੱਚ ਦੇ ਕੇਂਦਰ ਵਿਚ ਹੈ। ਮੌਜੂਦਾ ਸਮੇਂ ਵਿਚ ਇੱਥੋਂ ਦੀਆਂ ਪਿੱਚਾਂ ਦੇ ਬਾਰੇ ਵਿਚ ਦੱਸਿਆ ਜਾਵੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਇੱਥੇ ਗਰਾਊਂਡ ਅਤੇ ਪਿਚ ਵਿਚ ਫਰਕ ਕਰ ਪਾਉਣਾ ਲੱਗਭੱਗ ਨਾ-ਮੁਮਕਿਨ ਜਿਹਾ ਕੰਮ ਹੈ। ਗੌਟੇਂਗ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਗਰੇਗ ਫਰੇਡਰਿਕਸ ਕਹਿੰਦੇ ਹਨ, ਸੈਂਚੁਰੀਅਨ ਟੈਸਟ ਦੇ ਬਾਅਦ ਸਾਨੂੰ ਕਈ ਸੁਨੇਹੇ ਅਤੇ ਵਟਸਅੱਪ ਮੈਸੇਜ਼ ਆਏ ਉੱਥੋਂ ਦੀਆਂ ਪਿੱਚਾਂ ਨੂੰ ਲੈ ਕੇ। ਪਰ ਮੈਨੂੰ ਬੁਥੇਲੇਜੀ ਅਤੇ ਸਕਾਟ ਉੱਤੇ ਪੂਰਾ ਭਰੋਸਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਕਪਤਾਨ ਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦੇਣਗੇ। ਇਸ ਪਿੱਚ ਉੱਤੇ ਉਨ੍ਹਾਂ ਨੂੰ ਪੇਸ ਅਤੇ ਬਾਊਂਸ ਦੋਨੋਂ ਹੀ ਮਿਲੇਗਣਗੇ।


Related News