IND vs SA : ਇਕ ਬਾਲ ''ਤੇ ਦੋ ਬੱਲੇਬਾਜ਼ ਆਊਟ, ਨਹੀਂ ਡਿੱਗਿਆ ਵਿਕਟ!, ਜਾਣੋ ਪੂਰਾ ਮਾਮਲਾ
Wednesday, Oct 05, 2022 - 04:00 PM (IST)

ਸਪੋਰਟਸ ਡੈਸਕ- ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਇੰਦੌਰ 'ਚ ਖੇਡੇ ਗਏ ਤੀਜੇ ਟੀ20 ਮੈਚ 'ਚ ਕਈ ਕਮਾਲ ਦੇਖਣ ਨੂੰ ਮਿਲੇ। ਮੁਹੰਮਦ ਸਿਰਾਜ ਦੀ ਇਕ ਗੇਂਦ 'ਤੇ ਦੋ ਬੱਲੇਬਾਜ਼ ਆਊਟ ਹੋਏ। ਫਿਰ ਵੀ ਦੱਖਣੀ ਅਫਰੀਕਾ ਨੇ ਕੋਈ ਵਿਕਟ ਨਹੀਂ ਗੁਆਇਆ। ਇਹ ਗੱਲ ਕਾਫੀ ਕਨਫਿਊਜ਼ ਕਰਨ ਵਾਲੀ ਲਗਦੀ ਹੈ। ਪਰ ਤੁਸੀਂ ਸਮਝੋ ਕਿ ਇਹ ਮੈਚ 'ਚ ਮਜ਼ੇਦਾਰ ਘਟਨਾ ਕਦੋਂ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਦੀ ਪਤਨੀ ਡੋਨਾ ਹਸਪਤਾਲ 'ਚ ਦਾਖ਼ਲ, ਇਸ ਵਾਇਰਸ ਨਾਲ ਹੋਈ ਪੀੜਤ
ਦਰਅਸਲ ਭਾਰਤ ਵਲੋਂ ਮੁਹੰਮਦ ਸਿਰਾਜ ਨੇ ਪਾਰੀ ਦਾ 17ਵਾਂ ਓਵਰਾਂ ਕਰਾਇਆ। ਪੂਰੇ ਓਵਰ 'ਚ ਮੁਹੰਮਦ ਸਿਰਾਜ ਨੇ 8 ਦੌੜਾਂ ਲੁਟਾਈਆਂ। 17ਵੇਂ ਓਵਰ ਦੀ ਪੰਜਵੀਂ ਬਾਲ 'ਤੇ ਮੁਹੰਮਦ ਸਿਰਾਜ ਨੇ ਨੋ ਬਾਲ ਸੁੱਟੀ, ਜੋ ਹਾਈਟ ਦੀ ਵਜ੍ਹਾ ਨਾਲ ਹੋਈ ਸੀ। ਇਸ ਬਾਲ ਨੂੰ ਟੀ. ਸਟੱਬਸ ਨੇ ਖੇਡਿਆ ਤੇ ਬਾਊਂਡਰੀ 'ਤੇ ਉਮੇਸ਼ ਯਾਦਵ ਨੇ ਕੈਚ ਫੜ ਲਈ ਸੀ ਪਰ ਇਹ ਨੋ-ਬਾਲ ਸੀ । ਅਜਿਹੇ 'ਚ ਸਟੱਬਸ ਆਊਟ ਨਹੀਂ ਹੋਏ।
ਇਹ ਵੀ ਪੜ੍ਹੋ : ਪਿੰਡ-ਪਿੰਡ ਖੇਡ ਸੱਭਿਆਚਾਰ ਨੂੰ ਕਰਾਂਗੇ ਪ੍ਰਫੁੱਲਿਤ : ਮੀਤ ਹੇਅਰ
ਇੱਥੇ ਦੱਖਣੀ ਅਫਰੀਕਾ ਨੂੰ ਫ੍ਰੀ ਹਿੱਟ ਮਿਲੀ, ਜਿਵੇਂ ਹੀ ਮੁਹੰਮਦ ਸਿਰਾਜ ਇਹ ਬਾਲ ਕਰਾਉਣ ਆਏ ਉਦੋਂ ਹੀ ਰਿਲੀ ਰੋਸੋ ਨੇ ਖ਼ੁਦ ਹੀ ਆਪਣੇ ਸਟੰਪਸ ਹੇਠਾਂ ਸੁੱਟ ਦਿੱਤੇ। ਫ੍ਰੀ ਹਿੱਟ ਦਾ ਲਾਹਾ ਲੈਣ ਲਈ ਰੋਸੋ ਕ੍ਰੀਜ਼ 'ਚ ਕਾਫੀ ਪਿੱਛੇ ਆ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦ ਪੈਰ ਸਟੰਪਸ 'ਤੇ ਜਾ ਲੱਗਾ ਤੇ ਸਟੰਪਸ ਡਿੱਗ ਗਏ। ਪਰ ਇਹ ਫ੍ਰੀ ਹਿੱਟ ਸੀ ਤੇ ਬਾਲ ਵੀ ਨਹੀਂ ਕਰਾਈ ਗਈ ਸੀ। ਇਸ ਲਈ ਉਹ ਨਾਟ-ਆਊਟ ਹੀ ਰਹੇ, ਭਾਵ ਇਕ ਹੀ ਗੇਂਦ 'ਤੇ ਦੱਖਣੀ ਅਫਰੀਕੀ ਬੱਲੇਬਾਜ਼ ਬੱਲੇਬਾਜ਼ ਦੋ ਵਾਰ ਆਊਟ ਹੋਏ ਤੇ ਦੋਵੇਂ ਵਾਰ ਹੀ ਨਾਟ-ਆਊਟ ਰਹੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।