ਹਾਰਦਿਕ ਪੰਡਯਾ ਨੇ ਗੇਂਦ ''ਤੇ ਮਾਰਿਆ ਅਜਿਹਾ ਮੰਤਰ, ਨਿਕਲ ਗਈ ਇਮਾਮ ਦੀ ਵਿਕਟ (ਵੀਡੀਓ)

Sunday, Oct 15, 2023 - 11:23 AM (IST)

ਸਪੋਰਟਸ ਡੈਸਕ- ਕ੍ਰਿਕਟ ਵਿਸ਼ਵ ਕੱਪ 2023 ਦੇ ਤਹਿਤ ਅਹਿਮਦਾਬਾਦ ਦੇ ਮੈਦਾਨ 'ਤੇ ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਲੀਗ ਪੱਧਰ ਦੇ ਮੈਚ 'ਚ ਟੀਮ ਇੰਡੀਆ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ। ਮੁਹੰਮਦ ਸਿਰਾਜ ਨੇ ਅਬਦੁਲ ਸ਼ਫੀਕ ਦੇ ਰੂਪ 'ਚ ਭਾਰਤੀ ਟੀਮ ਨੂੰ ਪਹਿਲਾ ਵਿਕਟ ਦਿਵਾਇਆ। ਇਸ ਤੋਂ ਬਾਅਦ ਹਾਰਦਿਕ ਪੰਡਯਾ ਨੇ ਅਜਿਹਾ ਜਾਦੂ ਕੀਤਾ ਕਿ ਜਲਦੀ ਹੀ ਦੂਜੀ ਵਿਕਟ ਵੀ ਡਿੱਗ ਗਈ।

PunjabKesari
ਅਸਲ 'ਚ 13ਵੇਂ ਓਵਰ 'ਚ ਜਦੋਂ ਹਾਰਦਿਕ ਦੇ ਹੱਥ 'ਚ ਗੇਂਦ ਸੀ ਤਾਂ ਉਸ ਨੂੰ ਇਮਾਮ-ਉਲ-ਹੱਕ ਵੱਲ ਸੁੱਟਣ ਤੋਂ ਪਹਿਲਾਂ ਉਹ ਗੇਂਦ ਨੂੰ ਆਪਣੇ ਬੁੱਲ੍ਹਾਂ ਕੋਲ ਲੈ ਕੇ ਕੁਝ ਕਹਿੰਦੇ ਨਜ਼ਰ ਆਏ। ਹਾਰਦਿਕ ਨੇ ਜਿਵੇਂ ਹੀ ਗੇਂਦ ਸੁੱਟੀ ਤਾਂ ਇਮਾਮ-ਉਲ-ਹੱਕ ਇਸ 'ਤੇ ਆਪਣਾ ਬੱਲਾ ਅੜ੍ਹਾ ਬੈਠੇ। ਗੇਂਦ ਇਮਾਮ ਦੇ ਬੱਲੇ ਦਾ ਕਿਨਾਰਾ ਲੈ ਕੇ ਕੇਐੱਲ ਰਾਹੁਲ ਦੇ ਹੱਥਾਂ ਵਿੱਚ ਜਾ ਡਿੱਗੀ।
ਹਾਲਾਂਕਿ ਜਿਵੇਂ ਹੀ ਹਾਰਦਿਕ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤਾਂ ਕ੍ਰਿਕਟ ਪ੍ਰਸ਼ੰਸਕਾਂ ਨੇ ਇਸ 'ਤੇ ਕਾਫ਼ੀ ਟਿੱਪਣੀਆਂ ਕੀਤੀਆਂ। ਪ੍ਰਸ਼ੰਸਕਾਂ ਨੇ ਲਿਖਿਆ- ਇਹ ਕੀ ਸੀ? ਇਹ ਇੱਕ ਮੰਤਰ ਸੀ ਜੋ ਕੰਮ ਕਰਦਾ ਸੀ। ਕਈ ਪ੍ਰਸ਼ੰਸਕਾਂ ਨੇ ਮਜ਼ਾਕ ਵਿੱਚ ਇਸ ਨੂੰ ਕਾਲਾ ਜਾਦੂ ਵੀ ਕਿਹਾ। ਦੇਖੋ ਵੀਡੀਓ-

 

Hardik Pandya did some prayers before the Wicket delivery 😅#INDvPAK #HardikPandya #CricketWorldCup2023 pic.twitter.com/nhOdqXkyaH

— Jyotirmay Das (@dasjy0tirmay) October 14, 2023

ਮੈਚ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੇ ਭਾਵੇਂ ਪਹਿਲਾਂ ਖੇਡਦੇ ਹੋਏ ਚੰਗੀ ਸ਼ੁਰੂਆਤ ਕੀਤੀ ਸੀ ਪਰ ਕੁਲਦੀਪ ਯਾਦਵ ਨੇ ਮੱਧ ਓਵਰਾਂ ਵਿੱਚ ਟੀਮ ਇੰਡੀਆ ਲਈ ਵਾਪਸੀ ਕੀਤੀ। 73 ਦੇ ਸਕੋਰ 'ਤੇ ਦੋ ਵਿਕਟਾਂ ਡਿੱਗਣ ਤੋਂ ਬਾਅਦ ਪਾਕਿਸਤਾਨੀ ਟੀਮ ਨੂੰ ਮੁਹੰਮਦ ਰਿਜ਼ਵਾਨ ਅਤੇ ਕਪਤਾਨ ਬਾਬਰ ਆਜ਼ਮ ਨੇ ਸੰਭਾਲਿਆ ਪਰ ਸਿਰਾਜ ਨੇ ਬਾਬਰ ਦਾ ਵਿਕਟ ਲੈ ਕੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ। ਇਸ ਤੋਂ ਬਾਅਦ ਭਾਰਤੀ ਸਪਿਨਰ ਕੁਲਦੀਪ ਯਾਦਵ ਨੇ ਸ਼ੁਰੂਆਤ ਕੀਤੀ। ਉਨ੍ਹਾਂ ਨੇ ਇੱਕੋ ਓਵਰ ਵਿੱਚ ਸਊਦ ਸ਼ਕੀਲ ਅਤੇ ਇਫ਼ਤਿਖਾਰ ਅਹਿਮਦ ਦੀਆਂ ਵਿਕਟਾਂ ਲੈ ਕੇ ਪਾਕਿਸਤਾਨ ਦੀ ਕਮਰ ਤੋੜ ਦਿੱਤੀ। ਇਸ ਤੋਂ ਬਾਅਦ ਪਾਕਿਸਤਾਨ ਨੇ ਤੇਜ਼ੀ ਨਾਲ ਵਿਕਟਾਂ ਗੁਆ ਦਿੱਤੀਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


Aarti dhillon

Content Editor

Related News