IND vs PAK, U19 World Cup : ਭਾਰਤ-ਪਾਕਿਸਤਾਨ ਦੇ ਕਪਤਾਨਾਂ ਨੇ ਨਹੀਂ ਮਿਲਾਇਆ ਹੱਥ
Sunday, Feb 01, 2026 - 03:19 PM (IST)
ਸਪੋਰਟਸ ਡੈਸਕ- 1 ਫਰਵਰੀ 2026 ਨੂੰ ਬੁਲਾਵਾਯੋ ਵਿਖੇ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਸੁਪਰ ਸਿਕਸ ਪੜਾਅ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਹਾਈ-ਵੋਲਟੇਜ ਮੁਕਾਬਲਾ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਦੇ ਕਪਤਾਨ ਫਰਹਾਨ ਯੂਸਫ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਮੈਚ ਦੀ ਸਭ ਤੋਂ ਚਰਚਿਤ ਗੱਲ ਭਾਰਤੀ ਕਪਤਾਨ ਆਯੁਸ਼ ਮਹਾਤਰੇ ਦੁਆਰਾ 'ਨੋ ਹੈਂਡਸ਼ੇਕ ਪਾਲਿਸੀ' (ਹੱਥ ਨਾ ਮਿਲਾਉਣ ਦੀ ਨੀਤੀ) ਦੀ ਪਾਲਣਾ ਕਰਨਾ ਰਹੀ, ਜਿਸ ਤਹਿਤ ਉਨ੍ਹਾਂ ਨੇ ਟਾਸ ਤੋਂ ਬਾਅਦ ਭਾਰਤੀ ਕਪਤਾਨ ਆਯੁਸ਼ ਮਹਾਤਰੇ ਨੇ ਪਾਕਿਸਤਾਨੀ ਕਪਤਾਨ ਨਾਲ ਰਵਾਇਤੀ ਤੌਰ 'ਤੇ ਹੱਥ ਨਹੀਂ ਮਿਲਾਇਆ, ਜਿਸ ਨਾਲ ਭਾਰਤੀ ਟੀਮ ਨੇ ਵੀ 'ਨੋ ਹੈਂਡਸ਼ੇਕ ਪਾਲਿਸੀ' ਦਾ ਸਾਥ ਦਿੱਤਾ ਹੈ।
ਟੀਮਾਂ ਵਿੱਚ ਬਦਲਾਅ ਅਤੇ ਕਪਤਾਨਾਂ ਦੇ ਬਿਆਨ ਭਾਰਤੀ ਟੀਮ ਨੇ ਇਸ ਮੈਚ ਲਈ ਆਪਣੀ ਪਲੇਇੰਗ ਇਲੈਵਨ ਵਿੱਚ ਇੱਕ ਬਦਲਾਅ ਕਰਦਿਆਂ ਉਧਵ ਮੋਹਨ ਦੀ ਜਗ੍ਹਾ ਦੀਪੇਸ਼ ਦੇਵੇਂਦਰਨ ਨੂੰ ਸ਼ਾਮਲ ਕੀਤਾ ਹੈ, ਜਦਕਿ ਪਾਕਿਸਤਾਨੀ ਟੀਮ ਵਿੱਚ ਮੁਹੰਮਦ ਸ਼ਾਇਨ ਦੀ ਜਗ੍ਹਾ ਅਲੀ ਹਸਨ ਦੀ ਵਾਪਸੀ ਹੋਈ ਹੈ। ਭਾਰਤੀ ਕਪਤਾਨ ਆਯੁਸ਼ ਮਹਾਤਰੇ ਨੇ ਦੱਸਿਆ ਕਿ ਉਹ ਪਹਿਲਾਂ ਬੱਲੇਬਾਜ਼ੀ ਹੀ ਕਰਨਾ ਚਾਹੁੰਦੇ ਸਨ ਅਤੇ ਟੀਮ ਦੇ ਖਿਡਾਰੀ ਪਿਛਲੇ ਮੈਚਾਂ ਦੇ ਚੰਗੇ ਪ੍ਰਦਰਸ਼ਨ ਕਾਰਨ ਕਾਫ਼ੀ ਆਤਮ-ਵਿਸ਼ਵਾਸ ਵਿੱਚ ਹਨ। ਦੂਜੇ ਪਾਸੇ, ਪਾਕਿਸਤਾਨੀ ਕਪਤਾਨ ਨੇ ਆਪਣੀ ਗੇਂਦਬਾਜ਼ੀ ਯੂਨਿਟ 'ਤੇ ਭਰੋਸਾ ਜਤਾਉਂਦਿਆਂ ਪਿੱਚ ਦੀ ਨਮੀ ਦਾ ਫਾਇਦਾ ਉਠਾਉਣ ਦੀ ਗੱਲ ਕਹੀ ਹੈ।
