IND vs NZ 3rd Test Day 2 Stumps : ਨਿਊਜ਼ੀਲੈਂਡ ਦਾ ਸਕੋਰ 171/9, ਕੁੱਲ ਬੜ੍ਹਤ 143 ਦੌੜਾਂ
Saturday, Nov 02, 2024 - 05:44 PM (IST)
ਸਪੋਰਟਸ ਡੈਸਕ- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦੇ ਆਖਰੀ ਮੈਚ ਦੇ ਦੂਜੇ ਦਿਨ ਦੀ ਖੇਡ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੀ ਗਈ। ਨਿਊਜ਼ੀਲੈਂਡ ਦੀ ਟੀਮ ਆਪਣੀ ਦੂਜੀ ਪਾਰੀ ਦੌਰਾਨ ਭਾਰਤੀ ਗੇਂਦਬਾਜ਼ਾਂ ਅੱਗੇ ਗੋਡੇ ਟੇਕਦੀ ਨਜ਼ਰ ਆਈ। ਸਟੰਪਸ ਤਕ ਨਿਊਜ਼ੀਲੈਂਡ ਨੇ ਆਪਣੀ ਦੂਜੀ ਪਾਰੀ ਦੌਰਾਨ 9 ਵਿਕਟਾਂ ਗੁਆ ਕੇ 171 ਦੌੜਾਂ ਬਣਾ ਲਈਆਂ ਸਨ ਤੇ ਉਸ ਨੇ ਭਾਰਤ ਖਿਲਾਫ 143 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਸੀ। ਨਿਊਜ਼ੀਲੈਂਡ ਦੀ ਦੂਜੀ ਪਾਰੀ 'ਚ ਸਭ ਤੋਂ ਵੱਧ 51 ਦੌੜਾਂ ਵਿਲ ਯੰਗ ਨੇ ਬਣਾਈਆਂ। ਇਸ ਤੋਂ ਇਲਾਵਾ ਗਲੇਨ ਫਿਲੀਪਸ ਨੇ 26 ਦੌੜਾਂ, ਡੇਰਿਲ ਮਿਸ਼ੇਲ ਨੇ 21 ਦੌੜਾਂ, ਡੇਵੌਨ ਕੌਨਵੇ ਨੇ 22 ਦੌੜਾਂ, ਈਸ਼ ਸੋਢੀ ਨੇ 8 ਦੌੜਾਂ, ਰਚਿਨ ਰਵਿੰਦਰਾ ਨੇ 4 ਦੌੜਾਂ , ਮੈਟ ਹੈਨਰੀ ਨੇ 8 ਦੌੜਾਂ ਤੇ ਟਾਮ ਲਾਥਮ ਨੇ 1 ਦੌੜਾਂ ਬਣਾਈਆਂ। ਸਟੰਪਸ ਤਕ ਮੈਟ ਹੈਨਰੀ 10 ਦੌੜਾਂ ਆਊਟ ਹੋਏ ਸਨ ਤੇ ਕ੍ਰੀਜ਼ 'ਤੇ ਏਜਾਜ਼ ਪਟੇਲ ਮੌਜੂਦ ਸਨ। ਭਾਰਤ ਵਲੋਂ ਰਵਿੰਦਰ ਜਡੇਜਾ ਨੇ 4 ਵਿਕਟਾਂ, ਅਸ਼ਵਿਨ ਨੇ 3 ਵਿਕਟਾਂ, ਵਾਸ਼ਿੰਗਟਨ ਸੁੰਦਰ ਨੇ 1 ਵਿਕਟ ਤੇ ਆਕਾਸ਼ ਦੀਪ ਨੇ 1 ਵਿਕਟ ਝਟਕਾਈਆਂ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ 'ਚ ਡੇਰਿਲ ਮਿਸ਼ੇਲ ਦੀਆਂ 82 ਦੌੜਾਂ ਤੇ ਵਿਲ ਯੰਗ ਦੀਆਂ 71 ਦੌੜਾਂ ਦੀ ਬਦੌਲਤ ਆਲ ਆਊਟ ਹੋ ਕੇ 235 ਦੌੜਾਂ ਬਣਾਈਆਂ। ਭਾਰਤ ਲਈ ਰਵਿੰਦਰ ਜਡੇਜਾ ਨੇ 5 ਤੇ ਵਾਸ਼ਿੰਗਟਨ ਸੁੰਦਰ ਨੇ 4 ਵਿਕਟਾਂ ਲਈਆਂ। ਇਸ ਤੋਂ ਬਾਅਦ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ ਸ਼ੁਭਮਨ ਗਿੱਲ ਦੀਆਂ 90 ਦੌੜਾਂ ਤੇ ਰਿਸ਼ਭ ਪੰਤ ਦੀਆਂ 60 ਦੌੜਾਂ ਦੀ ਬਦੌਲਤ ਆਲ ਆਊਹ ਹੋ ਕੇ 263 ਦੌੜਾਂ ਬਣਾਈਆਂ ਤੇ ਨਿਊਜ਼ੀਲੈਂਡ ਖਿਲਾਫ 28 ਦੌੜਾਂ ਦੀ ਬੜ੍ਹਤ ਹਾਸਲ ਕੀਤੀ।