IND vs NEP: ਜਿੱਤ ਦੇ ਬਾਵਜੂਦ ਨਾਖੁਸ਼ ਰੋਹਿਤ ਸ਼ਰਮਾ, ਟੀਮ ਦੇ ਪ੍ਰਦਰਸ਼ਨ ''ਚ ਦੱਸੀ ਵੱਡੀ ਕਮੀ

Tuesday, Sep 05, 2023 - 10:27 AM (IST)

IND vs NEP: ਜਿੱਤ ਦੇ ਬਾਵਜੂਦ ਨਾਖੁਸ਼ ਰੋਹਿਤ ਸ਼ਰਮਾ, ਟੀਮ ਦੇ ਪ੍ਰਦਰਸ਼ਨ ''ਚ ਦੱਸੀ ਵੱਡੀ ਕਮੀ

ਸਪੋਰਟਸ ਡੈਸਕ- ਏਸ਼ੀਆ ਕੱਪ 2023 'ਚ ਭਾਰਤੀ ਟੀਮ ਨੇ ਨੇਪਾਲ ਨੂੰ 10 ਵਿਕਟਾਂ ਨਾਲ ਹਰਾ ਕੇ ਸੁਪਰ-4 ਲਈ ਕੁਆਲੀਫਾਈ ਕਰ ਲਿਆ ਹੈ। ਪਾਕਿਸਤਾਨ ਖ਼ਿਲਾਫ਼ ਭਾਰਤ ਦਾ ਪਹਿਲਾ ਮੈਚ ਮੀਂਹ ਦੀ ਭੇਂਟ ਚੜ੍ਹ ਗਿਆ ਸੀ। ਇਸ ਤੋਂ ਬਾਅਦ ਦੂਜੇ ਮੈਚ 'ਚ ਟੀਮ ਇੰਡੀਆ ਨੂੰ ਨੇਪਾਲ ਖ਼ਿਲਾਫ਼ ਮੀਂਹ ਕਾਰਨ 23 ਓਵਰਾਂ 'ਚ 145 ਦੌੜਾਂ ਦਾ ਟੀਚਾ ਮਿਲਿਆ। ਉਨ੍ਹਾਂ ਨੇ ਬਿਨਾਂ ਕਿਸੇ ਨੁਕਸਾਨ ਦੇ 20.1 ਓਵਰਾਂ 'ਚ ਇਹ ਪ੍ਰਾਪਤੀ ਕੀਤੀ। ਕਪਤਾਨ ਰੋਹਿਤ ਨੇ 74 ਦੌੜਾਂ ਦੀ ਅਜੇਤੂ ਪਾਰੀ ਖੇਡੀ ਜਦਕਿ ਸ਼ੁਭਮਨ ਨੇ 67 ਦੌੜਾਂ ਦੀ ਅਜੇਤੂ ਪਾਰੀ ਖੇਡੀ। ਭਾਰਤੀ ਕਪਤਾਨ ਰੋਹਿਤ ਸ਼ਰਮਾ ਇਸ ਜਿੱਤ ਤੋਂ ਬਾਅਦ ਵੀ ਨਾਖੁਸ਼ ਨਜ਼ਰ ਆਏ। ਉਨ੍ਹਾਂ ਨੇ ਮੈਚ ਤੋਂ ਬਾਅਦ ਆਪਣੇ ਬਿਆਨ 'ਚ ਕਿਹਾ ਕਿ ਉਹ ਆਪਣੀ ਪਾਰੀ ਤੋਂ ਖੁਸ਼ ਨਹੀਂ ਸੀ, ਸ਼ੁਰੂਆਤ 'ਚ ਕੁਝ ਘਬਰਾਹਟ ਸੀ ਪਰ ਇਕ ਵਾਰ ਨਜ਼ਰ ਟਿਕਣ ਤੋਂ ਬਾਅਦ ਮੈਂ ਟੀਮ ਨੂੰ ਜਿਤਾ ਕੇ ਵਾਪਸ ਪਰਤਣਾ ਚਾਹੁੰਦਾ ਸੀ। ਇਸ ਦੇ ਨਾਲ ਹੀ ਰੋਹਿਤ ਨੇ ਆਪਣੇ ਫਲਿਕ ਸ਼ਾਟ ਬਾਰੇ ਕਿਹਾ ਕਿ ਇਹ ਜਾਣਬੁੱਝ ਕੇ ਨਹੀਂ ਖੇਡਿਆ ਗਿਆ, ਮੈਂ ਇਸ ਨੂੰ ਸ਼ਾਰਟ ਫਾਈਨ 'ਤੇ ਚਿਪ ਕਰਨਾ ਚਾਹੁੰਦਾ ਸੀ ਪਰ ਅੱਜ ਦੇ ਸਮੇਂ 'ਚ ਬੱਲੇ ਚੰਗੇ ਹੋਣ ਕਾਰਨ ਸ਼ਾਟ ਕਿਸੇ ਹੋਰ ਦਿਸ਼ਾ 'ਚ ਚਲਾ ਗਿਆ।

ਇਹ ਵੀ ਪੜ੍ਹੋ- ਮੈਰੀਕਾਮ ਨੇ ਕਾਮ ਪਿੰਡ 'ਚ ਸੁਰੱਖਿਆ ਲਈ ਅਮਿਤ ਸ਼ਾਹ ਨੂੰ ਲਿਖਿਆ ਪੱਤਰ
ਰੋਹਿਤ ਨੇ ਆਪਣੇ ਬਿਆਨ 'ਚ ਅੱਗੇ ਕਿਹਾ ਕਿ ਜਦੋਂ ਅਸੀਂ ਇੱਥੇ ਆਉਣ ਵਾਲੇ ਸੀ ਤਾਂ ਸਾਨੂੰ ਪਤਾ ਸੀ ਕਿ ਵਿਸ਼ਵ ਕੱਪ ਲਈ ਸਾਡੇ 15 ਖਿਡਾਰੀ ਕੌਣ ਹੋਣਗੇ। ਏਸ਼ੀਆ ਕੱਪ 'ਚ ਸਾਨੂੰ ਦੋ ਮੈਚਾਂ 'ਚੋਂ ਸਹੀ ਤਸਵੀਰ ਨਹੀਂ ਮਿਲ ਰਹੀ ਸੀ ਪਰ ਅਸੀਂ ਖੁਸ਼ਕਿਸਮਤ ਰਹੇ ਕਿ ਸਾਨੂੰ ਪਹਿਲੇ ਮੈਚ 'ਚ ਬੱਲੇਬਾਜ਼ੀ ਕਰਨ ਅਤੇ ਦੂਜੇ 'ਚ ਗੇਂਦਬਾਜ਼ੀ ਕਰਨ ਦਾ ਮੌਕਾ ਮਿਲਿਆ। ਇਸ ਨਾਲ ਸਾਨੂੰ ਪੂਰਾ ਮੈਚ ਖੇਡਣ ਦਾ ਮੌਕਾ ਮਿਲਿਆ। ਸਾਡੇ ਕੋਲ ਇੱਕ ਟੀਮ ਦੇ ਰੂਪ 'ਚ ਬਹੁਤ ਸਾਰਾ ਕੰਮ ਹੈ। ਕਈ ਖਿਡਾਰੀ ਫਿੱਟ ਹੋਣ ਤੋਂ ਬਾਅਦ ਵਾਪਸੀ ਕਰ ਰਹੇ ਹਨ ਅਤੇ ਉਨ੍ਹਾਂ ਲਈ ਜਲਦੀ ਹੀ ਲੈਅ 'ਚ ਵਾਪਸੀ ਕਰਨਾ ਜ਼ਰੂਰੀ ਹੈ। ਅਸੀਂ ਅੱਜ ਦੇ ਮੈਚ 'ਚ ਚੰਗੀ ਗੇਂਦਬਾਜ਼ੀ ਕੀਤੀ ਪਰ ਸਾਨੂੰ ਫੀਲਡਿੰਗ 'ਚ ਬਹੁਤ ਸੁਧਾਰ ਦੀ ਲੋੜ ਹੈ।

ਇਹ ਵੀ ਪੜ੍ਹੋ- ਨਹੀਂ ਰਹੇ ਤੇਜ਼ ਗੇਂਦਬਾਜ਼ ਹੀਥ ਸਟ੍ਰੀਕ, ਪਤਨੀ ਨੇ ਭਾਵੁਕ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
ਗੇਂਦਬਾਜ਼ੀ 'ਚ ਰਵਿੰਦਰ ਜਡੇਜਾ ਅਤੇ ਮੁਹੰਮਦ ਸਿਰਾਜ ਨੇ ਲਈਆਂ ਸਨ 3-3 ਵਿਕਟਾਂ
ਨੇਪਾਲ ਦੇ ਖ਼ਿਲਾਫ਼ ਮੈਚ 'ਚ ਭਾਰਤੀ ਟੀਮ ਨੇ ਪਹਿਲੇ ਦੋ ਓਵਰਾਂ 'ਚ ਆਪਣੇ ਦੋਵੇਂ ਸ਼ੁਰੂਆਤੀ ਬੱਲੇਬਾਜ਼ਾਂ ਦੇ ਕੈਚ ਸੁੱਟ ਦਿੱਤੇ ਸਨ। ਇਸ 'ਚ ਸ਼੍ਰੇਅਸ ਅਈਅਰ ਨੇ ਇਕ ਕੈਚ ਸਲਿੱਪ 'ਤੇ ਲਿਆ ਜਦਕਿ ਦੂਜਾ ਕੈਚ ਵਿਰਾਟ ਕੋਹਲੀ ਨੇ ਸ਼ਾਰਟ ਕਵਰ ਪੁਆਇੰਟ ਵੱਲ ਛੱਡਿਆ। ਇਸ ਤੋਂ ਇਲਾਵਾ ਵਿਕਟਕੀਪਰ ਈਸ਼ਾਨ ਕਿਸ਼ਨ ਨੇ ਵੀ 2 ਕੈਚ ਛੱਡੇ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News