ਭਾਰਤੀ ਮਹਿਲਾ ਟੀਮ ਨੇ 5 ਵਿਕਟਾਂ ਨਾਲ ਜਿੱਤਿਆ ਆਖ਼ਰੀ ਟੀ-20 ਮੁਕਾਬਲਾ, ਲੜੀ 2-1 ਨਾਲ ਰਹੀ ਇੰਗਲੈਂਡ ਦੇ ਨਾਂ
Sunday, Dec 10, 2023 - 10:58 PM (IST)
ਸਪੋਰਟਸ ਡੈਸਕ– ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ 48 ਦੌੜਾਂ ਦੀ ਪਾਰੀ ਦੇ ਦਮ ’ਤੇ ਭਾਰਤੀ ਮਹਿਲਾ ਟੀਮ ਨੇ ਤੀਜੇ ਟੀ-20 ਕੌਮਾਂਤਰੀ 'ਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਤਿੰਨ ਮੈਚਾਂ ਦੀ ਲੜੀ ਦੇ ਸ਼ੁਰੂਆਤੀ ਦੋਵੇਂ ਮੈਚਾਂ 'ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਲੜੀ 2-1 ਨਾਲ ਇੰਗਲੈਂਡ ਦੇ ਨਾਂ ਰਹੀ।
ਇੰਗਲੈਂਡ ਨੂੰ 20 ਓਵਰਾਂ ਵਿਚ 126 ਦੌੜਾਂ ’ਤੇ ਆਊਟ ਕਰਨ ਤੋਂ ਬਾਅਦ ਭਾਰਤ ਨੇ 1 ਓਵਰ ਬਾਕੀ ਰਹਿੰਦਿਆਂ 5 ਵਿਕਟਾਂ ’ਤੇ 130 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਭਾਰਤ ਲਈ ਸਮ੍ਰਿਤੀ ਮੰਧਾਨਾ ਨੇ 48 ਗੇਂਦਾਂ ਦੀ ਪਾਰੀ ਵਿਚ 5 ਚੌਕੇ ਤੇ 2 ਛੱਕੇ ਲਾਉਣ ਤੋਂ ਇਲਾਵਾ ਦੂਜੀ ਵਿਕਟ ਲਈ ਜੇਮਿਮਾ ਰੋਡ੍ਰਿਗੇਜ਼ (33 ਗੇਂਦਾਂ ’ਤੇ 29 ਦੌੜਾਂ) ਨਾਲ 57 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਦੀ ਜਿੱਤ ਦੀ ਨੀਂਹ ਰੱਖੀ। ਅਮਨਜੋਤ ਕੌਰ ਨੇ 4 ਗੇਂਦਾਂ ਵਿਚ 3 ਚੌਕਿਆਂ ਦੀ ਮਦਦ ਨਾਲ ਅਜੇਤੂ 13 ਦੌੜਾਂ ਬਣਾ ਕੇ ਪ੍ਰਭਾਵਿਤ ਕੀਤਾ। ਕਪਤਾਨ ਹਰਮਨਪ੍ਰੀਤ ਕੌਰ 6 ਦੌੜਾਂ ’ਤੇ ਅਜੇਤੂ ਰਹੀ।
ਇਹ ਵੀ ਪੜ੍ਹੋ- ਸਾਬਕਾ ਪਾਕਿਸਤਾਨੀ ਕ੍ਰਿਕਟਰ ਨੇ ਕੋਹਲੀ-ਸਚਿਨ ਨਹੀਂ, ਇਸ ਨੂੰ ਦੱਸਿਆ ਭਾਰਤ ਦਾ ਬੈਸਟ ਬੱਲੇਬਾਜ਼
ਭਾਰਤੀ ਗੇਂਦਬਾਜ਼ ਰੇਣੂਕਾ ਸਿੰਘ (23 ਦੌੜਾਂ ’ਤੇ 2 ਵਿਕਟਾਂ) ਨੇ ਸ਼ੁਰੂਆਤੀ ਓਵਰਾਂ ਵਿਚ ਟੀਮ ਨੂੰ ਸਫਲਤਾ ਦਿਵਾਈ ਜਦਕਿ ਸੈਕਾ ਇਸ਼ਾਕ (22 ਦੌੜਾਂ ’ਤੇ 3 ਵਿਕਟਾਂ) ਤੇ ‘ਪਲੇਅਰ ਆਫ਼ ਦਿ ਮੈਚ’ ਸ਼੍ਰੇਯੰਕਾ ਪਾਟਿਲ (19 ਦੌੜਾਂ ’ਤੇ 3 ਵਿਕਟਾਂ) ਦੀ ਸਪਿਨ ਗੇਂਦਬਾਜ਼ਾਂ ਦੀ ਜੋੜੀ ਨੇ ਵਿਚਾਲੇ ਦੇ ਓਵਰਾਂ ਵਿਚ ਇੰਗਲੈਂਡ ਦੇ ਬੱਲੇਬਾਜ਼ਾਂ ’ਤੇ ਸ਼ਿਕੰਜਾ ਕੱਸ ਕੇ ਰੱਖਿਆ। ਅਮਨਜੋਤ ਕੌਰ ਨੇ ਪਾਰੀ ਦੀਆਂ ਆਖਰੀ ਦੋ ਗੇਂਦਾਂ ’ਤੇ ਵਿਕਟਾਂ ਲਈਆਂ।
ਇਹ ਵੀ ਪੜ੍ਹੋ- ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਲੜੀ ਦਾ ਪਹਿਲਾ ਟੀ-20 ਮੁਕਾਬਲਾ ਮੀਂਹ ਕਾਰਨ ਹੋਇਆ ਰੱਦ
ਇੰਗਲੈਂਡ ਲਈ ਕਪਤਾਨ ਹੀਥਰ ਨਾਈਟ ਨੇ ਸਭ ਤੋਂ ਵੱਧ 52 ਦੌੜਾਂ ਦਾ ਯੋਗਦਾਨ ਦਿੱਤਾ। ਉਸ ਨੇ ਆਖ਼ਰੀ ਓਵਰਾਂ ਵਿਚ ਚਾਰਲੀ ਡੀਨ (ਅਜੇਤੂ 16) ਨਾਲ 9ਵੀਂ ਵਿਕਟ ਲਈ 32 ਗੇਂਦਾਂ ’ਚ 52 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਮੁਸ਼ਕਿਲ ਸਥਿਤੀ ਵਿਚੋਂ ਬਾਹਰ ਕੱਢਿਆ। ਨਾਈਟ ਨੇ 42 ਗੇਂਦਾਂ ਦੀ ਪਾਰੀ ਵਿਚ 3 ਚੌਕੇ ਤੇ 3 ਹੀ ਛੱਕੇ ਲਗਾਉਣ ਤੋਂ ਇਲਾਵਾ ਚੌਥੀ ਵਿਕਟ ਲਈ ਐਮੀ ਜੋਨਸ (21 ਗੇਂਦਾਂ ’ਤੇ 25 ਦੌੜਾਂ) ਦੇ ਨਾਲ 41 ਦੌੜਾਂ ਦੀ ਸਾਂਝੇਦਾਰੀ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8