IND vs ENG : ਇੰਗਲੈਂਡ ਨੂੰ ਲੱਗਾ ਵੱਡਾ ਝਟਕਾ, ਤਜਰਬੇਕਾਰ ਖਿਡਾਰੀ ਦੂਜੇ ਟੈਸਟ ਤੋਂ ਬਾਹਰ

Thursday, Feb 01, 2024 - 12:16 PM (IST)

ਸਪੋਰਟਸ ਡੈਸਕ : 2 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੇ ਦੂਜੇ ਟੈਸਟ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਸੱਟ ਕਾਰਨ ਇੰਗਲੈਂਡ ਦੇ ਸਭ ਤੋਂ ਤਜ਼ਰਬੇਕਾਰ ਸਪਿਨਰ ਜੈਕ ਲੀਚ ਦੂਜੇ ਟੈਸਟ 'ਚ ਟੀਮ ਦਾ ਹਿੱਸਾ ਨਹੀਂ ਹੋਣਗੇ। ਦੂਜੇ ਟੈਸਟ 'ਚ 20 ਸਾਲ ਦੇ ਨੌਜਵਾਨ ਸਪਿਨਰ ਸ਼ੋਏਬ ਬਸ਼ੀਰ ਨੂੰ ਇੰਗਲੈਂਡ ਲਈ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਬੀ. ਬੀ. ਸੀ. ਸਪੋਰਟਸ ਦੀ ਰਿਪੋਰਟ ਮੁਤਾਬਕ ਜੈਕ ਲੀਚ ਨੂੰ ਠੀਕ ਹੋਣ ਵਿੱਚ ਹੋਰ ਸਮਾਂ ਲੱਗ ਸਕਦਾ ਹੈ। ਇਹ ਤਸਵੀਰ ਅਜੇ ਸਪੱਸ਼ਟ ਨਹੀਂ ਹੈ ਕਿ ਜੈਕ ਲੀਚ ਇਸ ਸੀਰੀਜ਼ ਦੇ ਬਾਕੀ ਮੈਚਾਂ 'ਚ ਹਿੱਸਾ ਲੈ ਸਕਣਗੇ ਜਾਂ ਨਹੀਂ। 

ਇਹ ਵੀ ਪੜ੍ਹੋ : ਕੋਹਲੀ ਦੀ ਮਾਂ ਦੀ ਸਿਹਤ ਖ਼ਰਾਬ, ਸੋਸ਼ਲ ਮੀਡੀਆ 'ਤੇ ਖ਼ਬਰ ਫੈਲਣ ਤੋਂ ਬਾਅਦ ਭਰਾ ਵਿਕਾਸ ਨੇ ਦੱਸੀ ਸੱਚਾਈ

ਬੀ. ਬੀ. ਸੀ. ਸਪੋਰਟਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੈਕ ਲੀਚ ਦਾ ਖੱਬਾ ਗੋਡਾ ਜ਼ਖ਼ਮੀ ਹੈ। ਜੈਕ ਲੀਚ ਬੁੱਧਵਾਰ ਨੂੰ ਅਭਿਆਸ ਲਈ ਮੈਦਾਨ 'ਤੇ ਨਹੀਂ ਪਹੁੰਚੇ ਸਨ। ਜੈਕ ਲੀਚ ਨੂੰ ਭਾਰਤ ਦੇ ਖਿਲਾਫ ਖੇਡੇ ਗਏ ਪਹਿਲੇ ਟੈਸਟ ਦੇ ਪਹਿਲੇ ਦਿਨ ਇਹ ਸੱਟ ਲੱਗੀ ਸੀ। ਪਰ ਇਸ ਦੇ ਬਾਵਜੂਦ ਜੈਕ ਲੀਚ ਮੈਚ ਵਿੱਚ ਹਿੱਸਾ ਲੈਂਦੇ ਰਹੇ ਅਤੇ ਇੰਗਲੈਂਡ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਪਰ ਹੁਣ ਇੰਗਲੈਂਡ ਦੀ ਟੀਮ ਜੋਖਮ ਲੈਣ ਤੋਂ ਬਚਣਾ ਚਾਹੁੰਦੀ ਹੈ ਅਤੇ ਜੈਕ ਲੀਚ ਨੂੰ ਠੀਕ ਹੋਣ ਲਈ ਪੂਰਾ ਸਮਾਂ ਦਿੱਤਾ ਜਾਵੇਗਾ। ਵੀਜ਼ਾ ਮਿਲਣ ਤੋਂ ਬਾਅਦ ਸ਼ੋਏਬ ਬਸ਼ੀਰ ਭਾਰਤ ਪਹੁੰਚ ਗਏ ਹਨ ਅਤੇ ਉਨ੍ਹਾਂ ਦੇ ਦੂਜੇ ਟੈਸਟ ਵਿੱਚ ਖੇਡਣ ਦੀ ਸੰਭਾਵਨਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tarsem Singh

Content Editor

Related News