IND vs ENG: ਪੰਤ ਨੇ ਬਣਾਇਆ ਛੱਕਿਆਂ ਦਾ ਮਹਾਰਿਕਾਰਡ, ਦਿੱਗਜਾਂ ਨੂੰ ਪਛਾੜ ਹਾਸਲ ਕੀਤੀ ਵੱਡੀ ਉਪਲੱਬਧੀ
Sunday, Jul 06, 2025 - 12:02 PM (IST)

ਸਪੋਰਟਸ ਡੈਸਕ- ਇੰਗਲੈਂਡ ਦੇ ਖਿਲਾਫ ਚੱਲ ਰਹੀ ਟੈਸਟ ਸੀਰੀਜ਼ ਵਿੱਚ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਪੰਤ ਨੇ ਆਪਣੇ ਨਾਂ ਇਕ ਮਹਾਰਿਕਾਰਡ ਦਰਜ ਕੀਤਾ ਹੈ। ਦੂਜੇ ਟੈਸਟ ਦੀ ਦੂਜੀ ਇਨਿੰਗਜ਼ ਵਿੱਚ ਪੰਤ ਨੇ ਸਿਰਫ਼ 58 ਗੇਂਦਾਂ 'ਤੇ 65 ਦੌੜਾਂ ਬਣਾਈਆਂ, ਜਿਸ ਵਿੱਚ 8 ਚੌਕੇ ਅਤੇ 3 ਛੱਕੇ ਸ਼ਾਮਿਲ ਸਨ। ਇਨ੍ਹਾਂ ਛੱਕਿਆਂ ਦੇ ਨਾਲ ਪੰਤ ਨੇ ਟੈਸਟ ਮੈਚਾਂ ਵਿੱਚ ਵਿਦੇਸ਼ੀ ਜ਼ਮੀਨ 'ਤੇ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਖਿਡਾਰੀ ਬਣ ਗਇਆ ਹੈ। ਪੰਤ ਨੇ ਇੰਗਲੈਂਡ 'ਚ ਹੁਣ ਤੱਕ ਕੁੱਲ 24 ਛੱਕੇ ਲਗਾ ਚੁੱਕੇ ਹਨ, ਜਿਸ ਨਾਲ ਉਨ੍ਹਾਂ ਨੇ ਬੇਨ ਸਟੋਕਸ (21 ਛੱਕੇ – ਦੱਖਣ ਅਫਰੀਕਾ) ਅਤੇ ਮੈਥਯੂ ਹੇਡਨ (19 ਛੱਕੇ – ਭਾਰਤ) ਵਰਗੇ ਮਹਾਨ ਬੱਲੇਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ।
ਇਹ ਵੀ ਪੜ੍ਹੋ : 'I love you Jaanu...' 4 ਲੱਖ ਰੁਪਏ ਖਰਚਾ ਲੱਗਣ ਮਗਰੋਂ ਸ਼ੰਮੀ ਦੀ ਸਾਬਕਾ ਪਤਨੀ ਦੀ ਪੋਸਟ ਨਾਲ ਮਚੀ ਤਰਥੱਲੀ
ਭਾਰਤ ਨੇ ਇੰਗਲੈਂਡ ਨੂੰ ਦਿੱਤਾ 608 ਦੌੜਾਂ ਦਾ ਟੀਚਾ
ਭਾਰਤੀ ਟੀਮ ਨੇ ਦੂਜੇ ਟੈਸਟ ਵਿੱਚ ਇੰਗਲੈਂਡ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਭਾਰਤੀ ਟੀਮ ਨੇ ਇੰਗਲੈਂਡ ਦੇ ਸਾਹਮਣੇ 608 ਦੌੜਾਂ ਦਾ ਵੱਡਾ ਟੀਚਾ ਰੱਖਿਆ ਹੈ। ਪੰਤ ਨੇ ਜ਼ਬਰਦਸਤ ਅਰਧ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਕਪਤਾਨ ਸ਼ੁਭਮਨ ਗਿੱਲ ਨੇ ਇਤਿਹਾਸਕ ਸੈਂਕੜਾ ਲਗਾਇਆ। ਗਿੱਲ ਅਤੇ ਪੰਤ ਵਿਚਕਾਰ 110 ਦੌੜਾਂ ਦੀ ਸਾਂਝੇਦਾਰੀ ਹੋਈ। ਪੰਤ ਦੇ ਆਊਟ ਹੋਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਰਵਿੰਦਰ ਜਡੇਜਾ ਨੇ ਵੀ ਜ਼ਬਰਦਸਤ ਅਰਧ ਸੈਂਕੜਾ ਪਾਰੀ ਖੇਡੀ। ਗਿੱਲ ਨਾਲ ਮਿਲ ਕੇ ਜਡੇਜਾ ਨੇ 5ਵੀਂ ਵਿਕਟ ਲਈ 175 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ।
ਗਿੱਲ ਨੇ 161 ਅਤੇ ਜਡੇਜਾ ਨੇ ਅਜੇਤੂ 69 ਦੌੜਾਂ ਬਣਾਈਆਂ। ਭਾਰਤੀ ਟੀਮ ਨੇ ਆਪਣੀ ਦੂਜੀ ਪਾਰੀ 427 ਦੇ ਸਕੋਰ 'ਤੇ ਘੋਸ਼ਿਤ ਕਰ ਦਿੱਤੀ ਹੈ। ਭਾਰਤ ਨੇ ਪਹਿਲੀ ਪਾਰੀ ਵਿੱਚ 527 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਇੰਗਲੈਂਡ ਦੀ ਟੀਮ ਪਹਿਲੀ ਪਾਰੀ ਵਿੱਚ 407 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਹੁਣ ਭਾਰਤ ਨੇ 427 ਦੌੜਾਂ ਬਣਾ ਕੇ 607 ਦੌੜਾਂ ਦੀ ਲੀਡ ਲੈ ਲਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8