ਮਾਲਦੀਵ ਨੂੰ 3-0 ਨਾਲ ਹਰਾਉਣ ਤੋਂ ਬਾਅਦ ਅੱਜ ਭਾਰਤੀ ਫੁੱਟਬਾਲ ਟੀਮ ਦਾ ਮੁਕਾਬਲਾ ਬੰਗਲਾਦੇਸ਼ ਨਾਲ
Tuesday, Mar 25, 2025 - 02:30 PM (IST)

ਸਪੋਰਟਸ ਡੈਸਕ- ਭਾਰਤੀ ਫੁੱਟਬਾਲ ਟੀਮ ਸਾਲ ਦੇ ਆਪਣੇ ਪਹਿਲੇ ਕੌਮਾਂਤਰੀ ਮੈਚ ਵਿਚ ਮਾਲਦੀਵ ਨੂੰ 3-0 ਨਾਲ ਹਰਾਉਣ ਤੋਂ ਬਾਅਦ ਮੰਗਲਵਾਰ ਨੂੰ ਇੱਥੇ 2027 ਏ.ਐੱਫ.ਸੀ. ਏਸ਼ੀਆਈ ਕੱਪ ਕੁਆਲੀਫਾਇੰਗ ਦੌਰ ਵਿਚ ਬੰਗਲਾਦੇਸ਼ ਵਿਰੁੱਧ ਮੁਸ਼ਕਿਲ ਚੁਣੌਤੀ ਦਾ ਸਾਹਮਣਾ ਕਰਨ ਉਤਰੇਗੀ, ਜਿਸ ਦਾ ਹੌਸਲਾ ਵਧਿਆ ਹੋਇਆ ਹੋਵੇਗਾ।
ਭਾਰਤ ਨੇ 19 ਮਾਰਚ ਨੂੰ ਇੱਥੇ ਹੇਠਲੀ ਰੈਂਕਿੰਗ ਵਾਲੀ ਮਾਲਦੀਵ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਇਹ ਕੋਚ ਮਨੋਲੋ ਮਾਰਕਜ਼ ਦੀ ਅਗਵਾਈ ਵਿਚ ਟੀਮ ਦੀ ਪਹਿਲੀ ਜਿੱਤ ਸੀ। ਇਹ ਜਿੱਤ ਇਸ ਲਈ ਵੀ ਮਹੱਤਵਪੂਰਨ ਰਹੀ ਕਿਉਂਕਿ ਸੰਨਿਆਸ ਤੋਂ ਵਾਪਸੀ ਕਰਨ ਤੋਂ ਬਾਅਦ ਰਾਸ਼ਟਰੀ ਟੀਮ ਲਈ ਆਪਣੇ ਪਹਿਲੇ ਮੈਚ ਵਿਚ ਚਮਤਕਾਰੀ ਸੁਨੀਲ ਸ਼ੇਤਰੀ ਨੇ ਸ਼ਾਨਦਾਰ ਗੋਲ ਕਰ ਕੇ ਟੀਮ ਦੀ ਜਿੱਤ ਦੇ ਫਰਕ ਨੂੰ ਵਧਾਇਆ।
ਇਹ ਭਾਰਤ ਲਈ ਸ਼ੇਤਰੀ ਦਾ 95ਵਾਂ ਗੋਲ ਸੀ। ਬੰਗਲਾਦੇਸ਼ (185ਵਾਂ ਸਥਾਨ) ਫੀਫਾ ਰੈਂਕਿੰਗ ਵਿਚ ਭਾਰਤ (126ਵਾਂ ਸਥਾਨ) ਤੋਂ ਕਾਫੀ ਹੇਠਾਂ ਹੈ ਪਰ ਜਦੋਂ ਵੀ ਦੋਵੇਂ ਟੀਮਾਂ ਇਕ-ਦੂਜੇ ਦਾ ਸਾਹਮਣਾ ਕਰਦੀਆਂ ਹਨ ਤਾਂ ਇਹ ਮੁਕਾਬਲਾ ਬੇਹੱਦ ਰੋਮਾਂਚਕ ਹੋ ਜਾਂਦਾ ਹੈ।
ਇਹ ਵੀ ਪੜ੍ਹੋ- Europe ਦਾ ਖ਼ੂਬਸੂਰਤ ਦੇਸ਼ ਲੋਕਾਂ ਨੂੰ ਵਸਣ ਲਈ ਦੇ ਰਿਹੈ 92 ਲੱਖ ਰੁਪਏ, ਪਰ ਇਹ ਹੈ Twist
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e