IND vs BAN : ਬੰਗਲਾਦੇਸ਼ ਦੇ ਪ੍ਰਸ਼ੰਸਕ ਨਾਲ ਕਾਨਪੁਰ ਟੈਸਟ ''ਚ ਕੁੱਟਮਾਰ, ਹਸਪਤਾਲ ਲਿਜਾਇਆ ਗਿਆ

Friday, Sep 27, 2024 - 03:19 PM (IST)

ਕਾਨਪੁਰ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਬੰਗਲਾਦੇਸ਼ ਦੇ ਇੱਕ ਕ੍ਰਿਕਟ ਪ੍ਰਸ਼ੰਸਕ ਨੂੰ ਦਰਸ਼ਕਾਂ ਦੀ ਗੈਲਰੀ ਵਿੱਚ ਕਥਿਤ ਤੌਰ 'ਚ ਪਰੇਸ਼ਾਨ ਕੀਤਾ ਗਿਆ, ਜਿਸ ਤੋਂ ਬਾਅਦ ਉਸਨੂੰ ਮੈਡੀਕਲ ਸਹੂਲਤ ਵਿੱਚ ਲਿਜਾਇਆ ਗਿਆ। ਹਾਲਾਂਕਿ ਇਸ ਘਟਨਾ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਇਹ ਪ੍ਰਸ਼ੰਸਕ ਆਪਣੇ ਆਪ ਨੂੰ 'ਸੁਪਰ ਫੈਨ ਰੌਬੀ' ਦੱਸ ਰਿਹਾ ਸੀ। ਉਸ ਨੇ ਟਾਈਗਰ ਦੀ ਪੋਸ਼ਾਕ ਪਹਿਨੀ ਹੋਈ ਸੀ ਅਤੇ ਇਸ ਘਟਨਾ ਦੇ ਸਮੇਂ ਉਹ ਸਟੈਂਡ ਸੀ ਵਿਚ ਬੈਠਾ ਸੀ। ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰੌਬੀ ਘਟਨਾਕ੍ਰਮ ਦਾ ਸਹੀ ਕ੍ਰਮ ਨਹੀਂ ਦੱਸ ਸਕਿਆ ਪਰ ਦਰਦ ਕਾਰਨ ਉਹ ਪ੍ਰੇਸ਼ਾਨ ਸੀ। ਮੀਡੀਆ ਨਾਲ ਗੱਲ ਕਰਦੇ ਹੋਏ ਉਸ ਨੇ ਸੰਕੇਤ ਦਿੱਤਾ ਕਿ ਲੜਾਈ ਦੌਰਾਨ ਉਸਦੇ ਢਿੱਡ ਵਿੱਚ ਮੁੱਕਾ ਮਾਰਿਆ ਗਿਆ ਸੀ।

ਇਹ ਵੀ ਪੜ੍ਹੋ- ਜਰਮਨੀ ਵਿਰੁੱਧ ਦੋ-ਪੱਖੀ ਸੀਰੀਜ਼ ਦਿੱਲੀ ’ਚ ਹਾਕੀ ਦੀ ਭਾਵਨਾ ਨੂੰ ਦੁਬਾਰਾ ਜਿਊਂਦਾ ਕਰੇਗੀ : ਹਰਮਨਪ੍ਰੀਤ ਸਿੰਘ
ਅਧਿਕਾਰੀ ਨੇ ਕਿਹਾ, 'ਜਦੋਂ ਉਹ ਸਟੈਂਡ ਤੋਂ ਬਾਹਰ ਆਇਆ ਤਾਂ ਉਹ ਦਰਦ ਨਾਲ ਚੀਕ ਰਿਹਾ ਸੀ। ਉਹ ਬੇਹੋਸ਼ ਹੋਣ ਲੱਗਾ। ਉਸ ਨੂੰ ਬੈਠਣ ਲਈ ਕੁਰਸੀ ਦਿੱਤੀ ਗਈ ਪਰ ਉਹ ਹੇਠਾਂ ਡਿੱਗ ਪਿਆ। ਸਟੇਡੀਅਮ 'ਚ ਮੌਜੂਦ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪ੍ਰਸ਼ੰਸਕ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਉਸ ਲਈ ਐਂਬੂਲੈਂਸ ਬੁਲਾਈ ਗਈ। ਉਨ੍ਹਾਂ ਨੇ ਕਿਹਾ, 'ਸਾਨੂੰ ਨਹੀਂ ਪਤਾ ਕਿ ਉਸ ਨੂੰ ਕਿਸੇ ਨੇ ਮਾਰਿਆ ਹੈ ਜਾਂ ਨਹੀਂ। ਪ੍ਰਸ਼ੰਸਕਾਂ 'ਤੇ ਨਜ਼ਰ ਰੱਖਣ ਲਈ ਉਸ ਸਟੈਂਡ 'ਤੇ ਇਕ ਕਾਂਸਟੇਬਲ ਹੈ। ਅਸੀਂ ਸਮਝ ਨਹੀਂ ਸਕੇ ਕਿ ਉਹ ਕੀ ਕਹਿ ਰਿਹਾ ਸੀ। ਸ਼ਾਇਦ ਉਹ ਦਰਦ ਵਿੱਚ ਸੀ।' ਅਧਿਕਾਰੀ ਨੇ ਕਿਹਾ, "ਐਂਬੂਲੈਂਸ ਨੂੰ ਪਹੁੰਚਣ ਵਿੱਚ ਕੁਝ ਸਮਾਂ ਲੱਗ ਰਿਹਾ ਸੀ, ਇਸ ਲਈ ਸਟੇਡੀਅਮ ਦੀ ਮੈਡੀਕਲ ਟੀਮ ਉਸ ਨੂੰ ਨਜ਼ਦੀਕੀ ਸਹੂਲਤ ਵਿੱਚ ਲੈ ਗਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Aarti dhillon

Content Editor

Related News