ਬੰਗਲਾਦੇਸ਼ ਦੀ ਪਾਰੀ 146 ਦੌੜਾਂ ''ਤੇ ਸਿਮਟ ਗਈ, ਭਾਰਤ ਨੂੰ ਮਿਲਿਆ 95 ਦੌੜਾਂ ਦਾ ਟੀਚਾ

Tuesday, Oct 01, 2024 - 01:31 PM (IST)

ਬੰਗਲਾਦੇਸ਼ ਦੀ ਪਾਰੀ 146 ਦੌੜਾਂ ''ਤੇ ਸਿਮਟ ਗਈ, ਭਾਰਤ ਨੂੰ ਮਿਲਿਆ 95 ਦੌੜਾਂ ਦਾ ਟੀਚਾ

ਕਾਨਪੁਰ, (ਭਾਸ਼ਾ) ਦੂਜੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਪੰਜਵੇਂ ਦਿਨ ਲੰਚ ਤੋਂ ਪਹਿਲਾਂ ਭਾਰਤ ਨੇ ਬੰਗਲਾਦੇਸ਼ ਨੂੰ ਦੂਜੀ ਪਾਰੀ ਵਿਚ 146 ਦੌੜਾਂ 'ਤੇ ਢੇਰ ਕਰ ਦਿੱਤਾ। ਇਸ ਤਰ੍ਹਾਂ ਮੇਜ਼ਬਾਨ ਟੀਮ ਨੂੰ ਸੀਰੀਜ਼ 2-0 ਨਾਲ ਕਲੀਨ ਸਵੀਪ ਕਰਨ ਲਈ 95 ਦੌੜਾਂ ਦਾ ਟੀਚਾ ਮਿਲਿਆ। ਪਹਿਲੀ ਪਾਰੀ 'ਚ 52 ਦੌੜਾਂ ਨਾਲ ਪਿੱਛੇ ਰਹੀ ਬੰਗਲਾਦੇਸ਼ ਟੀਮ ਲਈ ਦੂਜੀ ਪਾਰੀ 'ਚ ਸਲਾਮੀ ਬੱਲੇਬਾਜ਼ ਸ਼ਾਦਮਾਨ ਇਸਲਾਮ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ ਜਦਕਿ ਸ਼ਾਕਿਬ ਅਲ ਹਸਨ ਨੇ 37 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ ਅਤੇ ਰਵੀਚੰਦਰਨ ਅਸ਼ਵਿਨ ਨੇ ਤਿੰਨ-ਤਿੰਨ ਵਿਕਟਾਂ ਲਈਆਂ। 


author

Tarsem Singh

Content Editor

Related News