ਡੇਵਿਡ ਵਾਰਨਰ ਦਾ ਸੈਂਕੜਾ, ਤੋੜੇ ਇਹ ਰਿਕਾਰਡ

Tuesday, Jan 14, 2020 - 08:12 PM (IST)

ਡੇਵਿਡ ਵਾਰਨਰ ਦਾ ਸੈਂਕੜਾ, ਤੋੜੇ ਇਹ ਰਿਕਾਰਡ

ਨਵੀਂ ਦਿੱਲੀ (ਏਜੰਸੀ)- ਮੁੰਬਈ ਦਾ ਵਾਨਖੇੜੇ ਸਟੇਡੀਅਮ ਇਕ ਵਾਰ ਫਿਰ ਤੋਂ ਆਸਟਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਲਈ ਸ਼ਾਨਦਾਰ ਰਿਹਾ। ਵਾਰਨਰ ਨੇ ਇਕ ਵਾਰ ਫਿਰ ਤੋਂ ਇਥੇ ਸੈਂਕੜਾ ਲਗਾਇਆ ਹੈ। ਭਾਰਤ ਖਿਲਾਫ ਖੇਡੇ ਗਏ ਪਹਿਲੇ ਵਨ ਡੇਅ ਵਿਚ 256 ਦੌੜਾਂ ਦਾ ਪਿੱਛਾ ਕਰਨ ਉੱਤਰੀ ਆਸਟਰੇਲੀਆਈ ਟੀਮ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਵਨ ਡੇਅ ਕਰੀਅਰ ਦਾ 18ਵੀਂ  ਸੈਂਕੜਾ ਲਗਾਇਆ ਅਤੇ ਨਾਲ ਹੀ ਹਮਵਤਨ ਮਾਰਕ ਵਾਅ ਦੇ ਸੈਂਕੜੇ ਦੇ ਮਾਮਲੇ ਵਿਚ ਬਰਾਬਰੀ ਕਰ ਲਈ।
ਵਨ ਡੇਅ ਵਿਚ ਸਭ ਤੋਂ ਜ਼ਿਆਦਾ ਸੈਂਕੜੇ
30 ਰਿਕੀ ਪੌਂਟਿੰਗ
18 ਡੇਵਿਡ ਵਾਰਨਰ
18 ਮਾਰਕ ਵਾਅ
16 ਐਡਮ ਗਿਲਕ੍ਰਿਸਟ
16 ਐਰੋਨ ਫਿੰਚ
ਵਨ ਡੇਅ ਵਿਚ ਸਭ ਤੋਂ ਜ਼ਿਆਦਾ ਸੈਂਕੜੇ
1 ਸਚਿਨ ਤੇਂਦੂਲਕਰ, ਭਾਰਤ (49)
2 ਵਿਰਾਟ ਕੋਹਲੀ, ਭਾਰਤ (43)
3 ਰਿਕੀ ਪੌਂਟਿੰਗ, ਆਸਟਰੇਲੀਆ (30)
4 ਰੋਹਿਤ ਸ਼ਰਮਾ, ਭਾਰਤ (28)
5 ਡੇਵਿਡ ਵਾਰਨਰ, ਆਸਟਰੇਲੀਆ (18)
ਇਸ ਤੋਂ ਪਹਿਲਾਂ ਡੇਵਿਡ ਵਾਰਨਰ ਨੇ ਵਨ ਡੇਅ ਕਰੀਅਰ ਵਿਚ ਆਪਣੇ 5000 ਦੌੜਾਂ ਵੀ ਪੂਰੀਆਂ ਕੀਤੀਆਂ। ਵਾਰਨਰ ਅਜੇ ਸਿਰਫ ਆਪਣਾ 117ਵਾਂ ਮੈਚ ਖੇਡ ਰਹੇ ਹਨ ਇਸ ਦੌਰਾਨ 115 ਪਾਰੀਆਂ ਵਿਚ ਉਨ੍ਹਾਂ ਨੇ 46 ਤੋਂ ਜ਼ਿਆਦਾ ਦੀ ਔਸਤ ਨਾਲ ਇਹ ਦੌੜਾਂ ਬਣਾਈਆਂ ਹਨ। ਵਾਰਨਰ 18 ਸੈਂਕੜਿਆਂ ਤੋਂ ਇਲਾਵਾ 21 ਅਰਧ ਸੈਂਕੜੇ ਵੀ ਬਣਾ ਚੁੱਕੇ ਹਨ।


author

Sunny Mehra

Content Editor

Related News