IND vs AUS 4th Test Stumps : ਚਾਰ ਖਿਡਾਰੀਆਂ ਦੇ ਅਰਧ ਸੈਂਕੜੇ, ਹੈੱਡ ਜ਼ੀਰੋ 'ਤੇ ਆਊਟ, ਆਸਟ੍ਰੇਲੀਆ 311/6
Thursday, Dec 26, 2024 - 03:07 PM (IST)
![IND vs AUS 4th Test Stumps : ਚਾਰ ਖਿਡਾਰੀਆਂ ਦੇ ਅਰਧ ਸੈਂਕੜੇ, ਹੈੱਡ ਜ਼ੀਰੋ 'ਤੇ ਆਊਟ, ਆਸਟ੍ਰੇਲੀਆ 311/6](https://static.jagbani.com/multimedia/2024_12image_15_06_38048666586.jpg)
ਮੈਲਬੌਰਨ : ਬਾਰਡਰ ਗਾਵਸਕਰ ਸੀਰੀਜ਼ ਦੇ ਤਹਿਤ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਬਾਕਸਿੰਗ ਡੇ ਟੈਸਟ ਦੇ ਰੂਪ 'ਚ ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਖ਼ਤਮ ਹੋ ਚੁੱਕੀ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੇ ਦਿਨ ਦੀ ਸਮਾਪਤੀ 'ਤੇ 6 ਵਿਕਟਾਂ ਦੇ ਨੁਕਸਾਨ 'ਤੇ 311 ਦੌੜਾਂ ਬਣਾਈਆਂ। ਸਟੰਪ ਹੋਣ ਤੱਕ ਸਟੀਵ ਸਮਿਥ 68 ਦੌੜਾਂ ਬਣਾ ਕੇ ਪੈਟ ਕਮਿੰਸ (8) ਦੇ ਨਾਲ ਕ੍ਰੀਜ਼ 'ਤੇ ਰਹੇ।
ਉਸਮਾਨ ਖਵਾਜਾ (57), ਸੈਮ ਕੋਂਸਟਾਸ (60) ਅਤੇ ਮਾਰਨਸ ਲੈਬੁਸ਼ਗਨ (72) ਦੇ ਅਰਧ ਸੈਂਕੜਿਆਂ ਤੋਂ ਬਾਅਦ ਸਮਿਥ ਨੇ ਵੀ ਅਰਧ ਸੈਂਕੜਾ ਲਗਾਇਆ ਹੈ। ਇਸ ਵਾਰ ਟ੍ਰੈਵਿਸ ਹੈੱਡ ਨੂੰ ਭਾਰਤੀ ਗੇਂਦਬਾਜ਼ਾਂ ਨੇ ਆਪਣਾ ਪ੍ਰਦਰਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਊਟ ਕਰ ਦਿੱਤਾ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਲਈ ਆਏ ਉਸਮਾਨ ਖਵਾਜਾ ਅਤੇ ਸੈਮ ਕੋਂਸਟਾਸ ਦੀ ਸਲਾਮੀ ਜੋੜੀ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲੀ ਵਿਕਟ ਲਈ 89 ਦੌੜਾਂ ਦੀ ਸਾਂਝੇਦਾਰੀ ਕੀਤੀ। 20ਵੇਂ ਓਵਰ 'ਚ ਰਵਿੰਦਰ ਜਡੇਜਾ ਨੇ ਇਸ ਸਾਂਝੇਦਾਰੀ ਨੂੰ ਐਲ.ਬੀ.ਵਿੰਗ ਸੈਮ ਕੌਂਸਟਾਸ ਨੂੰ ਆਊਟ ਕਰ ਦਿੱਤਾ। ਕੋਨਸਟਾਸ ਨੇ 65 ਗੇਂਦਾਂ 'ਤੇ ਛੇ ਚੌਕੇ ਅਤੇ ਦੋ ਛੱਕੇ ਲਗਾ ਕੇ ਆਪਣਾ ਪਹਿਲਾ ਅਰਧ ਸੈਂਕੜਾ (60) ਬਣਾਇਆ।
ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਮਾਰਸਨ ਲੈਬੁਸ਼ਗਨ ਨੇ ਉਸਮਾਨ ਖਵਾਜ਼ ਦੇ ਨਾਲ ਮਿਲ ਕੇ ਅਗਵਾਈ ਕੀਤੀ। ਦੋਵਾਂ ਬੱਲੇਬਾਜ਼ਾਂ ਵਿਚਾਲੇ ਦੂਜੀ ਵਿਕਟ ਲਈ 65 ਦੌੜਾਂ ਦੀ ਸਾਂਝੇਦਾਰੀ ਹੋਈ। 45ਵੇਂ ਓਵਰ ਵਿੱਚ ਜਸਪ੍ਰੀਤ ਬੁਮਰਾਹ ਨੇ ਉਸਮਾਨ ਖਵਾਜਾ ਨੂੰ ਕੇਐਲ ਰਾਹੁਲ ਹੱਥੋਂ ਕੈਚ ਆਊਟ ਕਰਵਾ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਉਸਮਾਨ ਖਵਾਜਾ ਨੇ 121 ਗੇਂਦਾਂ ਵਿੱਚ ਛੇ ਚੌਕੇ ਲਗਾ ਕੇ (57) ਦੌੜਾਂ ਬਣਾਈਆਂ। ਇਸ ਤੋਂ ਬਾਅਦ ਮਾਰਸਨ ਲੈਬੁਸ਼ੇਨ (145 ਗੇਂਦਾਂ ਤੇ 7 ਚੌਕਿਆਂ ਦੀ ਮਦਦ ਨਾਲ 72 ਦੌੜਾਂ) ਸੁੰਦਰ ਦੀ ਗੇਂਦ 'ਤੇ ਕੋਹਲੀ ਦੇ ਹੱਥੋਂ ਕੈਚ ਆਊਟ ਹੋ ਗਏ। ਕ੍ਰੀਜ਼ 'ਤੇ ਪੈਰ ਜਮਾਉਣ ਤੋਂ ਬਾਅਦ ਭਾਰਤ ਲਈ ਵੱਡਾ ਖਤਰਾ ਸਾਬਤ ਹੋਏ ਟ੍ਰੇਵਿਡ ਹੈੱਡ ਨੂੰ ਪਹਿਲੀਆਂ 7 ਗੇਂਦਾਂ 'ਤੇ ਹੀ ਖਾਤਾ ਖੋਲ੍ਹੇ ਬਿਨਾਂ ਹੀ ਬੁਮਰਾਹ ਨੇ ਬੋਲਡ ਕਰ ਦਿੱਤਾ। ਮਾਰਸ਼ 4 ਦੌੜਾਂ ਬਣਾ ਕੇ ਬੁਮਰਾਹ ਦਾ ਸ਼ਿਕਾਰ ਬਣੇ ਜਦਕਿ ਆਕਾਸ਼ਦੀਪ 31 ਦੌੜਾਂ 'ਤੇ ਪੰਤ ਦੇ ਹੱਥੋਂ ਐਲੇਕਸ ਕੈਰੀ ਨੂੰ ਕੈਚ ਆਊਟ ਹੋ ਗਿਆ।
ਪਲੇਇੰਗ 11
ਆਸਟ੍ਰੇਲੀਆ: ਉਸਮਾਨ ਖਵਾਜਾ, ਸੈਮ ਕੋਨਸਟੈਨਸ, ਮਾਰਨਸ ਲੈਬੁਸ਼ਗਨ, ਸਟੀਵਨ ਸਮਿਥ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਐਲੇਕਸ ਕੈਰੀ (ਵਿਕਟਕੀਪਰ), ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।
ਭਾਰਤ : ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਆਕਾਸ਼ ਦੀਪ।
Related News
IND vs ENG 4th T20I : ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ, ਪਲੇਇੰਗ-11 'ਚ ਵੱਡੇ ਬਦਲ
![IND vs ENG 4th T20I : ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ, ਪਲੇਇੰਗ-11 'ਚ ਵੱਡੇ ਬਦਲ](https://img.punjabkesari.in/multimedia/110/0/0X0/0/static.jagbani.com/2025_1image_18_40_185036424ind-ll.jpg)