3rd T20i : ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 187 ਦੌੜਾਂ ਦਾ ਟੀਚਾ
Sunday, Nov 02, 2025 - 03:20 PM (IST)
ਸਪੋਰਟਸ ਡੈਸਕ: ਭਾਰਤ ਤੇ ਆਸਟ੍ਰੇਲੀਆ ਦਰਮਿਆਨ ਪੰਜ ਟੀ20 ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ ਅੱਜ ਹੋਬਾਰਟ ਦੇ ਬੇਲੇਰਿਵ ਓਵਲ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ 20 ਓਵਰਾਂ 'ਚ 6 ਵਿਕਟਾਂ ਗੁਆ ਕੇ 186 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 187 ਦੌੜਾਂ ਦਾ ਟੀਚਾ ਦਿੱਤਾ। ਆਸਟ੍ਰੇਲੀਆ ਲਈ ਟਿਮ ਡੇਵਿਡ ਨੇ 74 ਦੌੜਾਂ, ਮਾਰਕਸ ਸਟੋਈਨਿਸ ਨੇ 64 ਦੌੜਾਂ, ਮੈਥਿਊ ਸ਼ਾਰਟ ਨੇ 26 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਬਾਕੀ ਬੱਲੇਬਾਜ਼ ਕੋਈ ਕਮਾਲ ਨਾ ਕਰ ਸਕੇ। ਭਾਰਤ ਲਈ ਅਰਸ਼ਦੀਪ ਸਿੰਘ ਨੇ 3, ਵਰੁਣ ਚੱਕਰਵਰਤੀ ਨੇ 2 ਤੇ ਸ਼ਿਵਮ ਦੂਬੇ ਨੇ 1 ਵਿਕਟਾਂ ਲਈਆਂ।
ਮੇਜ਼ਬਾਨ ਟੀਮ ਨੇ ਮੈਲਬੌਰਨ ਵਿੱਚ ਦੂਜਾ ਟੀ-20I ਜਿੱਤਣ ਤੋਂ ਬਾਅਦ 1-0 ਦੀ ਬੜ੍ਹਤ ਬਣਾ ਲਈ, ਜਦੋਂ ਕਿ ਕੈਨਬਰਾ ਵਿੱਚ ਪਹਿਲਾ ਮੈਚ ਮੀਂਹ ਕਾਰਨ ਧੋਤਾ ਗਿਆ ਸੀ।
ਭਾਰਤ (ਪਲੇਇੰਗ ਇਲੈਵਨ): ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਿਵਮ ਦੁਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ
ਆਸਟ੍ਰੇਲੀਆ (ਪਲੇਇੰਗ ਇਲੈਵਨ): ਮਿਸ਼ੇਲ ਮਾਰਸ਼ (ਕਪਤਾਨ), ਟ੍ਰੈਵਿਸ ਹੈੱਡ, ਜੋਸ਼ ਇੰਗਲਿਸ (ਵਿਕਟਕੀਪਰ), ਟਿਮ ਡੇਵਿਡ, ਮਿਸ਼ੇਲ ਓਵਨ, ਮਾਰਕਸ ਸਟੋਇਨਿਸ, ਮੈਥਿਊ ਸ਼ਾਰਟ, ਸੀਨ ਐਬੋਟ, ਜ਼ੇਵੀਅਰ ਬਾਰਟਲੇਟ, ਨਾਥਨ ਐਲਿਸ, ਮੈਥਿਊ ਕੁਹਨੇਮੈਨ
