IND vs AUS 3rd T20I : ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ ਦਿੱਤਾ 187 ਦੌੜਾਂ ਦਾ ਟੀਚਾ

Sunday, Sep 25, 2022 - 09:00 PM (IST)

IND vs AUS 3rd T20I : ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ ਦਿੱਤਾ 187 ਦੌੜਾਂ ਦਾ ਟੀਚਾ

ਸਪੋਰਟਸ ਡੈਸਕ— ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟ੍ਰੇਲੀਆ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 186ਦੌੜਾਂ ਬਣਾਈਆਂ। ਇਸ ਤਰ੍ਹਾਂ ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ 187 ਦੌੜਾਂ ਦਾ ਟੀਚਾ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟ੍ਰੇਲੀਆ ਦੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਆਰੋਨ ਫਿੰਚ 7 ਦੌੜਾਂ ਦੇ ਨਿੱਜੀ ਸਕੋਰ 'ਤੇ ਅਕਸ਼ਰ ਵਲੋਂ ਆਊਟ ਹੋ ਗਿਆ। ਆਸਟ੍ਰੇਲੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਓਪਨਰ ਕੈਮਰਨ ਗ੍ਰੀਨ 52 ਦੌੜਾਂ ਦੇ ਨਿੱਜੀ ਸਕੋਰ 'ਤੇ ਭੁਵਨੇਸ਼ਵਰ ਦਾ ਸ਼ਿਕਾਰ ਬਣ ਆਊਟ ਹੋਇਆ ਤੇ ਪਵੇਲੀਅਨ ਪਰਤ ਗਿਆ । ਕੈਮਰਨ ਨੇ ਆਪਣੀ 52 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਦੌਰਾਨ 7 ਚੌਕੇ ਤੇ 3 ਛੱਕੇ ਲਾਏ। 

ਇਸ ਤੋਂ ਬਾਅਦ ਆਸਟ੍ਰੇਲੀਆ ਦੇ ਗਲੇਨ ਮੈਕਸਵੇਲ 6 ਦੌੜਾਂ ਦੇ ਨਿੱਜੀ ਸਕੋਰ 'ਤੇ ਅਕਸ਼ਰ ਪਟੇਲ ਵਲੋਂ ਰਨ ਆਊਟ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਸਟੀਵ ਸਮਿਥ ਵੀ ਸਸਤੇ 'ਚ 9 ਦੌੜਾਂ ਬਣਾ ਚਾਹਲ ਵਲੋਂ ਆਊਟ ਹੋ ਗਏ। ਆਸਟ੍ਰੇਲੀਆ ਦੇ ਜੋਸ਼ ਇੰਗਲਿਸ 24 ਦੌੜਾਂ ਬਣਾ ਅਕਸ਼ਰ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਆਏ ਮੈਥਿਊ ਵੇਡ 1 ਦੌੜ ਦੇ ਨਿੱਜੀ ਸਕੋਰ 'ਤੇ ਅਕਸ਼ਰ ਪਟੇਲ ਦਾ ਸ਼ਿਕਾਰ ਬਣ ਆਊਟ ਹੋਏ। ਟਿਮ ਡੇਵਿਡ 54 ਦੌੜਾਂ ਬਣਾ ਹਰਸ਼ਲ ਪਟੇਲ ਵਲੋਂ ਆਊਟ ਹੋਏ। ਡੈਨੀਅਲ ਸੈਮਸ ਤੇ ਪੈਟ ਕਮਿੰਸ ਨੇ ਅਜੇਤੂ ਰਹਿੰਦੇ ਹੋਏ ਕ੍ਰਮਵਾਰ 28 ਤੇ 0 ਦੌੜਾਂ ਬਣਾਈਆਂ ਭਾਰਤ ਵਲੋਂ ਭੁਵਨੇਸ਼ਵਰ ਕੁਮਾਰ ਨੇ 1, ਅਕਸ਼ਰ ਪਟੇਲ ਨੇ 3, ਯੁਜਵੇਂਦਰ ਚਾਹਲ ਨੇ 1 ਤੇ ਹਰਸ਼ਲ ਪਟੇਲ ਨੇ 1 ਵਿਕਟ ਲਏ। ਇਹ ਫੈਸਲਾਕੁੰਨ ਮੈਚ ਹੋਵੇਗਾ ਅਤੇ ਜੋ ਵੀ ਇਸ ਮੈਚ ਨੂੰ ਜਿੱਤੇਗਾ ਉਹ ਸੀਰੀਜ਼ 'ਤੇ ਕਬਜ਼ਾ ਕਰ ਲਵੇਗਾ। 

ਇਹ ਵੀ ਪੜ੍ਹੋ : ਝੂਲਨ ਗੋਸਵਾਮੀ ਨੂੰ ਸੰਨਿਆਸ ’ਤੇ ਸ਼ਾਨਦਾਰ ਗਿਫ਼ਟ, ਭਾਰਤ ਨੇ ਇੰਗਲੈਂਡ ਨੂੰ ਵਨਡੇ ਸੀਰੀਜ਼ ’ਚ ਕੀਤਾ ਕਲੀਨ ਸਵੀਪ

ਹੈੱਡ ਟੂ ਹੈੱਡ

ਕੁੱਲ ਮੈਚ - 25

ਭਾਰਤ - 14 ਜਿੱਤੇ
ਆਸਟ੍ਰੇਲੀਆ - 10 ਜਿੱਤੇ
ਨੋ ਰਿਜ਼ਲਟ - ਇਕ

ਪਿੱਚ ਰਿਪੋਰਟ

ਹੈਦਰਾਬਾਦ ਦੀ ਪਿੱਚ ਸਮਤਲ ਹੈ ਅਤੇ ਦੌੜਾਂ ਬਣਾਉਣ 'ਚ ਮਦਦ ਕਰੇਗੀ। ਸਪਿਨਰਾਂ ਨੂੰ ਪਾਰੀ ਦੇ ਵਿਚਕਾਰ ਕੁਝ ਵਿਕਟਾਂ ਮਿਲ ਸਕਦੀਆਂ ਹਨ।

ਮੌਸਮ

ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ ਅਤੇ ਤਾਪਮਾਨ 22 ਤੋਂ 31 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਹਵਾ ਦੀ ਗਤੀ ਲਗਭਗ 9 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਨਮੀ 78 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਦਿਲੀਪ ਟਿਰਕੀ ਨਿਰਵਿਰੋਧ ਚੁਣੇ ਗਏ ਹਾਕੀ ਇੰਡੀਆ ਦੇ ਮੁਖੀ

ਪਲੇਇੰਗ ਇਲੈਵਨ 

ਭਾਰਤ : ਕੇ. ਐੱਲ. ਰਾਹੁਲ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਅਕਸ਼ਰ ਪਟੇਲ, ਹਰਸ਼ਲ ਪਟੇਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ

ਆਸਟ੍ਰੇਲੀਆ : ਐਰੋਨ ਫਿੰਚ (ਕਪਤਾਨ), ਕੈਮਰਨ ਗ੍ਰੀਨ, ਸਟੀਵਨ ਸਮਿਥ, ਗਲੇਨ ਮੈਕਸਵੈੱਲ, ਟਿਮ ਡੇਵਿਡ, ਜੋਸ਼ ਇੰਗਲਿਸ, ਮੈਥਿਊ ਵੇਡ (ਵਿਕਟਕੀਪਰ), ਡੈਨੀਅਲ ਸੈਮਸ, ਪੈਟ ਕਮਿੰਸ, ਐਡਮ ਜ਼ਾਂਪਾ, ਜੋਸ਼ ਹੇਜ਼ਲਵੁੱਡ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


author

Tarsem Singh

Content Editor

Related News