IND vs AUS : ਰਾਹੁਲ ਦੀ ਬਜਾਏ ਇਸ ਖਿਡਾਰੀ ਨੂੰ ਖੇਡਦਾ ਦੇਖਣਾ ਚਾਹੁੰਦੇ ਹਨ ਰਵੀ ਸ਼ਾਸਤਰੀ
Monday, Feb 27, 2023 - 02:03 PM (IST)
ਦੁਬਈ– ਭਾਰਤੀ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਕਿਹਾ ਹੈ ਕਿ ਆਸਟਰੇਲੀਆ ਵਿਰੁੱਧ ਜਾਰੀ ਬਾਰਡਰ-ਗਾਵਸਕਰ ਟਰਾਫੀ ਟੈਸਟ ਸੀਰੀਜ਼ ਦੇ ਬਾਕੀ ਦੋ ਮੈਚਾਂ ਵਿਚ ਭਾਰਤ ਨੂੰ ਕੇ. ਐੱਲ. ਰਾਹੁਲ ਦੀ ਜਗ੍ਹਾ ’ਤੇ ਸ਼ੁਭਮਨ ਗਿੱਲ ਨੂੰ ਮੌਕਾ ਦੇਣਾ ਚਾਹੀਦਾ ਹੈ।
ਸ਼ਾਸਤਰੀ ਨੇ ਕਿਹਾ, ‘‘ਟੀਮ ਮੈਨੇਜਮੈਂਟ ਨੂੰ ਰਾਹੁਲ ਦੀ ਫਾਰਮ ਦੇ ਬਾਰੇ ਵਿਚ ਪਤਾ ਹੈ। ਉਨ੍ਹਾਂ ਨੂੰ ਉਸਦੀ ਮਾਨਸਿਕ ਸਥਿਤੀ ਦੇ ਬਾਰੇ ਵਿਚ ਪਤਾ ਹੈ। ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਗਿੱਲ ਵਰਗੇ ਖਿਡਾਰੀ ਨੂੰ ਕਿਸੇ ਤਰ੍ਹਾਂ ਦੇਖਣਾ ਚਾਹੀਦਾ ਹੈ।’’ ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਖਰਾਬ ਫਾਰਮ ਨਾਲ ਜੂਝ ਰਹੇ ਰਾਹੁਲ ਨੇ ਆਪਣੀਆਂ ਪਿਛਲੀਆਂ 5 ਟੈਸਟ ਪਾਰੀਆਂ ਵਿਚ ਸਿਰਫ 50 ਦੌੜਾਂ ਜੋੜੀਆਂ ਹਨ।
ਦੂਜੇ ਪਾਸੇ, ਗਿੱਲ ਨੇ ਦਸੰਬਰ 2022 ਵਿਚ ਬੰਗਲਾਦੇਸ਼ ਦੌਰੇ ’ਤੇ ਖੇਡੇ ਗਏ ਪਹਿਲੇ ਟੈਸਟ ਵਿਚ ਸੈਂਕੜਾ ਲਾਇਆ ਸੀ ਜਦਕਿ ਉਸ ਤੋਂ ਬਾਅਦ ਤੋਂ ਉਹ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਤਿੰਨ ਸੈਂਕੜੇ ਤੇ ਇਕ ਦੋਹਰਾ ਸੈਂਕੜਾ ਲਗਾ ਚੁੱਕਾ ਹੈ । ਸ਼ਾਸਤਰੀ ਨੇ ਕਿਹਾ ਕਿ ਭਾਰਤੀ ਟੀਮ ਨੂੰ ਘਰੇਲੂ ਹਾਲਾਤ ਵਿਚ ਖੇਡਦੇ ਹੋਏ ਉਪ ਕਪਤਾਨ ਚੁਣਨ ਤੋਂ ਬਚਣਾ ਚਾਹੀਦਾ ਹੈ ਤੇ ਸਰਵਸ੍ਰੇਸ਼ਠ ਇਲੈਵਨ ਦੇ ਨਾਲ ਮੈਦਾਨ ’ਤੇ ਉਤਰਨਾ ਚਾਹੀਦਾ ਹੈ।
ਸ਼ਾਸਤਰੀ ਨੇ ਕਿਹਾ, ‘‘ਮੈਨੂੰ ਹਮੇਸ਼ਾ ਵਿਸ਼ਵਾਸ ਰਿਹਾ ਹੈ ਕਿ ਕਦੇ ਵੀ ਭਾਰਤੀ ਹਾਲਾਤ ’ਚ ਉਪ ਕਪਤਾਨ ਨਾ ਚੁਣੋ। ਮੈਂ ਸਰਵਸ੍ਰੇਸ਼ਠ ਇਲੈਵਨ ਚੁਣਨਾ ਪਸੰਦ ਕਰਦਾ ਸੀ ਤੇ ਜੇਕਰ ਕਪਤਾਨ ਨੂੰ ਮੈਦਾਨ ਛੱਡਣ ਦੀ ਲੋੜ ਪੈਂਦੀ ਸੀ ਤੇ ਤੁਸੀਂ ਅਜਿਹੇ ਖਿਡਾਰੀ ਨੂੰ ਜ਼ਿੰਮੇਵਾਰੀ ਦਿੰਦੇ ਹੋ ਜਿਹੜਾ ਉਸ ਸਮੇਂ ਸਥਿਤੀ ਨੂੰ ਸੰਭਾਲ ਸਕਦਾ ਹੈ। ਸਿਰਫ ਇਸ ਲਈ ਕਿਉਂਕਿ ਤੁਹਾਨੂੰ ਚੀਜ਼ਾਂ ਮੁਸ਼ਕਿਲ ਬਣਾਉਣ ਦੀ ਲੋੜ ਨਹੀਂ ਹੈ।’’
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।