IND vs AFG, T20 WC : ਭਾਰਤ ਨੇ ਅਫਗਾਨਿਸਤਾਨ ਨੂੰ ਦਿੱਤਾ 182 ਦੌੜਾਂ ਦਾ ਟੀਚਾ

Thursday, Jun 20, 2024 - 09:53 PM (IST)

ਸਪੋਰਟਸ ਡੈਸਕ- ਅਫਗਾਨਿਸਤਾਨ ਅਤੇ ਭਾਰਤ ਵਿਚਾਲੇ ਟੀ-20 ਵਿਸ਼ਵ ਕੱਪ ਸੁਪਰ 8 ਦਾ ਮੈਚ ਕੇਨਸਿੰਗਟਨ ਓਵਲ, ਬ੍ਰਿਜਟਾਊਨ, ਬਾਰਬਾਡੋਸ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 181 ਦੌੜਾਂ ਬਣਾਈਆਂ ਤੇ ਅਫਗਾਨਿਸਤਾਨ ਨੂੰ ਜਿੱਤ ਲਈ 182 ਦੌੜਾਂ ਦੀ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਰੋਹਿਤ ਸ਼ਰਮਾ 8 ਦੌੜਾਂ ਬਣਾ ਫਜਲਹੱਕ ਵਲੋਂ ਆਊਟ ਹੋ ਗਿਆ। ਭਾਰਤੀ ਟੀਮ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਰਿਸ਼ਭ ਪੰਤ 20 ਦੌੜਾਂ ਬਣਾ ਰਾਸ਼ਿਦ ਖਾਨ ਵਲੋਂ ਆਊਟ ਹੋ ਗਿਆ। ਭਾਰਤੀ ਟੀਮ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਵਿਰਾਟ ਕੋਹਲੀ 24 ਦੌੜਾਂ ਬਣਾ ਰਾਸ਼ਿਦ ਖਾਨ ਵਲੋਂ ਆਊਟ ਹੋ ਗਿਆ।

ਭਾਰਤੀ ਟੀਮ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਸ਼ਿਵਮ ਦੂਬੇ 10 ਦੌੜਾਂ ਬਣਾ ਰਾਸ਼ਿਦ ਖਾਨ ਵਲੋਂ ਆਊਟ ਹੋ ਗਿਆ। ਭਾਰਤ ਨੂੰ 5ਵਾਂ ਝਟਕਾ ਸੂਰਯਕੁਮਾਰ ਯਾਦਵ ਦੇ ਆਊਟ ਹੋਣ ਨਾਲ ਲੱਗਾ। ਸੂਰਯਕੁਮਾਰ ਯਾਦਵ 53 ਦੌੜਾਂ ਬਣਾ ਫਜ਼ਲਹੱਕ ਦਾ ਸ਼ਿਕਾਰ ਬਣਿਆ। ਭਾਰਤ ਨੂੰ 6ਵਾਂ ਝਟਕਾ ਹਾਰਦਿਕ ਪੰਡਯਾ ਦੇ ਆਊਟ ਹੋਣ ਨਾਲ ਲੱਗਾ। ਹਾਰਦਿਕ ਪੰਡਯਾ 32 ਦੌੜਾਂ ਬਣਾ ਨਵੀਨ ਉਲ ਹਕ ਦਾ ਸ਼ਿਕਾਰ ਬਣਿਆ। ਰਵਿੰਦਰ ਜਡੇਜਾ 7 ਦੌੜਾਂ ਬਣਾ ਫਜ਼ਲਹੱਕ ਵਲੋਂ ਆਊਟ ਹੋਇਆ। ਅਫਗਾਨਿਸਤਾਨ ਲਈ ਫਜ਼ਲਹੱਕ ਨੇ 3, ਨਵੀਨ ਉਲ ਹਕ ਨੇ 1 ਤੇ ਰਾਸ਼ਿਦ ਖਾਨ ਨੇ 3 ਵਿਕਟਾਂ ਲਈਆਂ। ਭਾਰਤ ਨੇ ਆਪਣੇ ਸਾਰੇ ਗਰੁੱਪ ਗੇੜ ਦੇ ਮੈਚ ਜਿੱਤ ਲਏ ਹਨ, ਸਿਰਫ਼ ਇੱਕ ਨੂੰ ਛੱਡ ਕੇ ਜੋ ਮੀਂਹ ਕਾਰਨ ਰੱਦ ਹੋ ਗਿਆ ਸੀ। ਜਦੋਂ ਕਿ ਅਫਗਾਨਿਸਤਾਨ ਨੂੰ ਗਰੁੱਪ ਗੇੜ ਵਿੱਚ ਸਿਰਫ਼ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 

ਟੀਮਾਂ ਇਸ ਤਰ੍ਹਾਂ ਹਨ :

ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ 

ਅਫਗਾਨਿਸਤਾਨ : ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਾਦਰਾਨ, ਨਜੀਬੁੱਲਾ ਜ਼ਾਦਰਾਨ, ਹਜ਼ਰਤੁੱਲਾ ਜ਼ਜ਼ਈ, ਗੁਲਬਦੀਨ ਨਾਇਬ, ਅਜ਼ਮਤੁੱਲਾ ਉਮਰਜ਼ਈ, ਮੁਹੰਮਦ ਨਬੀ, ਰਾਸ਼ਿਦ ਖਾਨ (ਕਪਤਾਨ), ਨੂਰ ਅਹਿਮਦ, ਨਵੀਨ-ਉਲ-ਹੱਕ, ਫਜ਼ਲਹਕ ਫਾਰੂਕੀ


Tarsem Singh

Content Editor

Related News