IND vs AFG, Test Match Day 1: ਭਾਰਤ ਨੇ 63 ਓਵਰਾਂ ਤਕ ਬਣਾਈਆਂ 3 ਵਿਕਟਾਂ ''ਤੇ 273 ਦੌੜਾਂ

Saturday, Jun 06, 2026 - 03:41 PM (IST)

IND vs AFG, Test Match Day 1: ਭਾਰਤ ਨੇ 63 ਓਵਰਾਂ ਤਕ ਬਣਾਈਆਂ 3 ਵਿਕਟਾਂ ''ਤੇ 273 ਦੌੜਾਂ

ਸਪੋਰਟਸ ਡੈਸਕ- ਭਾਰਤ ਤੇ ਅਫਗਾਨਿਸਤਾਨ ਦਰਮਿਆਨ ਇਕਮਾਤਰ ਟੈਸਟ ਮੈਚ ਮੁੱਲਾਂਪੁਰ (ਨਿਊ ਚੰਡੀਗੜ੍ਹ) ਦੇ ਮਹਾਰਾਜਾ ਯਾਦਵਿੰਦਰ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੈਚ ਦੇ ਪਹਿਲੇ ਦਿਨ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਦੇ ਪਹਿਲੇ ਦਿਨ ਬੱਲੇਬਾਜ਼ੀ ਕਰਦਿਆਂ ਭਾਰਤ ਨੇ 63 ਓਵਰਾਂ 'ਚ 3 ਵਿਕਟਾਂ ਗੁਆ ਕੇ 273 ਦੌੜਾਂ ਬਣਾ ਲਈਆਂ ਹਨ। 

ਭਾਰਤ ਵਲੋਂ ਯਸ਼ਸਵੀ ਜਾਇਸਵਾਲ 24 ਦੌੜਾਂ, ਸਾਈ ਸੁਦਰਸ਼ਨ 81 ਦੌੜਾਂ ਤੇ ਕੇਐੱਲ ਰਾਹੁਲ 100 ਦੌੜਾਂ ਬਣਾ ਆਊਟ ਹੋਏ। ਕ੍ਰੀਜ਼ 'ਤੇ ਸ਼ੁਭਮਨ ਗਿੱਲ 59 ਦੌੜਾਂ ਤੇ ਰਿਸ਼ਭ ਪੰਤ 2 ਦੌੜਾਂ ਬਣਾ ਖੇਡ ਰਹੇ ਹਨ।


author

Tarsem Singh

Content Editor

Related News