IND v NZ  : ਦੂਜੇ ਟੈਸਟ ਤੋਂ ਕੇਨ ਵਿਲੀਅਮਸਨ ਬਾਹਰ, ਇਸ ਖਿਡਾਰੀ ਨੂੰ ਮਿਲੀ ਕਪਤਾਨੀ

Friday, Dec 03, 2021 - 11:30 AM (IST)

IND v NZ  : ਦੂਜੇ ਟੈਸਟ ਤੋਂ ਕੇਨ ਵਿਲੀਅਮਸਨ ਬਾਹਰ, ਇਸ ਖਿਡਾਰੀ ਨੂੰ ਮਿਲੀ ਕਪਤਾਨੀ

ਮੁੰਬਈ- ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਖੱਬੀ ਕੂਹਣੀ ਦੀ ਤਕਲੀਫ਼ ਫਿਰ ਉੱਭਰਨ ਕਾਰਨ ਭਾਰਤ ਖ਼ਿਲਾਫ਼ ਸ਼ੁੱਕਰਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਦੂਜੇ ਤੇ ਆਖ਼ਰੀ ਟੈਸਟ ਨਹੀਂ ਖੇਡ ਸਕਣਗੇ। ਉਨ੍ਹਾਂ ਦੀ ਜਗ੍ਹਾ ਟਾਮ ਲਾਥਨ ਟੀਮ ਦੀ ਕਪਤਾਨੀ ਕਰਨਗੇ। ਵਿਲੀਅਮਸਨ ਨੂੰ ਇਹ ਸੱਟ ਪਿਛਲੇ ਇਕ ਸਾਲ ਤੋਂ ਪਰੇਸ਼ਾਨ ਕਰ ਰਹੀ ਹੈ। 

ਕੋਚ ਗੈਰੀ ਸਟੀਡ ਨੇ ਕਿਹਾ ਕਿ ਕਾਨਪੁਰ ਟੈਸਟ ਦੇ ਦੌਰਾਨ ਸੱਟ ਫ਼ਿਰ ਤੋਂ ਉਭਰ ਆਈ ਤੇ ਅਜੇ ਤਕ ਠੀਕ ਨਹੀਂ ਹੋ ਸਕੀ ਹੈ। ਇਸੇ ਵਜ੍ਹਾ ਨਾਲ ਉਨ੍ਹਾਂ ਨੂੰ ਬਾਹਰ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵਾਰ-ਵਾਰ ਉੱਭਰਨ ਵਾਲੀ ਸੱਟ ਤੋਂ ਨਜਿੱਟਣਾ ਕੇਨ ਲਈ ਆਸਾਨ ਨਹੀਂ ਹੈ। ਅਸੀਂ ਸਾਲ ਭਰ ਇਸ ਤੋਂ ਬਚਾਅ ਕਰਨ 'ਚ ਸਫਲ ਰਹੇ ਤੇ ਟੀ-20 ਵਿਸ਼ਵ ਕੱਪ 'ਚ ਵੀ ਪਰ ਹੁਣ ਟੈਸਟ ਕ੍ਰਿਕਟ 'ਚ ਵੱਧ ਬੱਲੇਬਾਜ਼ੀ ਕਰਨੀ ਪੈਂਦੀ ਹੈ ਜਿਸ ਨਾਲ ਸੱਟ ਉਭਰ ਆਈ ਹੈ। ਉਨ੍ਹਾਂ ਨੂੰ ਆਰਾਮ ਦੀ ਲੋੜ ਹੈ।


author

Tarsem Singh

Content Editor

Related News