IND v AUS : ਰੋਹਿਤ ਦਾ ਵਿਸ਼ਵ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਇਕਲੌਤੇ ਬੱਲੇਬਾਜ਼
Sunday, Jan 10, 2021 - 08:59 PM (IST)
ਸਿਡਨੀ- ਸਿਡਨੀ ਟੈਸਟ ਮੈਚ ਦੀ ਦੂਜੀ ਪਾਰੀ ’ਚ ਭਾਰਤ ਨੇ ਚੌਥੇ ਦਿਨ ਦਾ ਖੇਡ ਖਤਮ ਹੋਣ ਤੱਕ 2 ਵਿਕਟਾਂ ’ਤੇ 98 ਦੌੜਾਂ ਬਣਾ ਲਈਆਂ ਹਨ। ਭਾਰਤ ਦੀ ਟੀਮ ਨੂੰ 5ਵੇਂ ਦਿਨ ਟੈਸਟ ਮੈਚ ਜਿੱਤਣ ਲਈ 309 ਦੌੜਾਂ ਬਣਾਉਣੀਆਂ ਹਨ। ਦੱਸ ਦੇਈਏ ਕਿ ਚੌਥੇ ਟੈਸਟ ਮੈਚ ਦੀ ਦੂਜੀ ਪਾਰੀ ’ਚ ਰੋਹਿਤ ਸ਼ਰਮਾ ਨੇ ਆਪਣੇ ਟੈਸਟ ਕਰੀਅਰ ਦਾ 10ਵਾਂ ਅਰਧ ਸੈਂਕੜਾ ਲਗਾਇਆ। ਰੋਹਿਤ 52 ਦੌੜਾਂ ਬਣਾ ਕੇ ਆਊਟ ਹੋਏ। ਆਪਣੀ ਪਾਰੀ ’ਚ ਉਨ੍ਹਾਂ ਨੇ 98 ਗੇਂਦਾਂ ਦਾ ਸਾਹਮਣਾ ਕੀਤਾ, ਜਿਸ ’ਚ 5 ਚੌਕੇ ਤੇ 1 ਛੱਕਿਆ ਲਗਾਇਆ। ਰੋਹਿਤ ਨੇ ਸਿਡਨੀ ਟੈਸਟ ਦੀ ਦੂਜੀ ਪਾਰੀ ’ਚ ਅਰਧ ਸੈਂਕੜੇ ਵਾਲੀ ਪਾਰੀ ਦੌਰਾਨ ਇਕ ਛੱਕਾ ਲਗਾਇਆ ਅਤੇ ਇਕ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ। ‘ਹਿੱਟ ਮੈਨ’ ਰੋਹਿਤ ਆਸਟਰੇਲੀਆ ਦੀ ਧਰਤੀ ’ਤੇ ਅੰਤਰਰਾਸ਼ਟਰੀ ਕ੍ਰਿਕਟ ’ਚ 50 ਛੱਕੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਗੈਰ ਆਸਟਰੇਲੀਆਈ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਅਜਿਹਾ ਕਰ ਵਿਲੀਅਨ ਰਿਚਡਰਸ ਦੇ ਰਿਕਾਰਡ ਨੂੰ ਤੋੜ ਦਿੱਤਾ। ਵਿਲੀਅਨ ਨੇ ਆਸਟਰੇਲੀਆ ਦੀ ਧਰਤੀ ’ਤੇ ਅੰਤਰਰਾਸ਼ਟਰੀ ਕ੍ਰਿਕਟ ਖੇਡਦੇ ਹੋਏ 45 ਛੱਕੇ ਲਗਾਏ ਸਨ।
ਦੱਸ ਦੇਈਏ ਪਹਿਲੀ ਪਾਰੀ ਦੌਰਾਨ ਵੀ ਰੋਹਿਤ ਨੇ ਇਕ ਛੱਕਾ ਲਗਾਇਆ ਸੀ। ਅਜਿਹਾ ਕਰ ਰੋਹਿਤ ਕਿਸੇ ਇਕ ਦੇਸ਼ ਵਿਰੁੱਧ 100 ਅੰਤਰਰਾਸ਼ਟਰੀ ਛੱਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਸਨ। ਪਹਿਲੀ ਪਾਰੀ ’ਚ ਰੋਹਿਤ ਨੇ 26 ਦੌੜਾਂ ਦੀ ਪਾਰੀ ਖੇਡੀ ਸੀ। ਰੋਹਿਤ ਸ਼ਰਮਾ ਨੇ ਅੰਤਰਰਾਸ਼ਟਰੀ ਕ੍ਰਿਕਟ ’ਚ ਆਸਟਰੇਲੀਆ ਵਿਰੁੱਧ ਹੁਣ ਤੱਕ ਕੁਲ 101 ਛੱਕੇ ਲਗਾਏ ਹਨ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਟੈਸਟ ’ਚ ਆਸਟਰੇਲੀਆ ਵਿਰੁੱਧ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਰੋਹਿਤ ਨੇ ਟੈਸਟ ’ਚ ਹੁਣ ਤੱਕ ਆਸਟਰੇਲੀਆ ਵਿਰੁੱਧ 10 ਛੱਕੇ ਲਗਾ ਚੁੱਕੇ ਹਨ। ਇਸ ਮਾਮਲੇ ’ਚ ਦੂਜੇ ਨੰਬਰ ’ਤੇ ਵਰਿੰਦਰ ਸਹਿਵਾਗ ਹਨ। ਸਹਿਵਾਗ ਨੇ ਟੈਸਟ ’ਚ ਆਸਟਰੇਲੀਆ ਵਿਰੁੱਧ 8 ਛੱਕੇ ਲਗਾਏ ਸਨ।
ਆਸਟਰੇਲੀਆ ’ਚ ਟੈਸਟ ’ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼
ਰੋਹਿਤ ਸ਼ਰਮਾ- 10
ਵਰਿੰਦਰ ਸਹਿਵਾਗ- 8
ਸਚਿਨ ਤੇਂਦੁਲਕਰ- 7
ਮੁਰਲੀ ਵਿਜੇ- 6
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।