ਇਸ ਮਾਮਲੇ ''ਚ ਧੋਨੀ ਤੋਂ ਵੀ ਤੇਜ਼ ਨਿਕਲੇ ਰਵੀਚੰਦਰਨ ਅਸ਼ਵਿਨ
Tuesday, Apr 09, 2019 - 01:48 AM (IST)

ਜਲੰਧਰ— ਮੋਹਾਲੀ ਦੇ ਮੈਦਾਨ 'ਤੇ ਰਵੀਚੰਦਰਨ ਅਸ਼ਵਿਨ ਇਕ ਬਾਰ ਫਿਰ ਚਰਚਾ 'ਚ ਆਏ। ਹਾਲਾਂਕਿ ਇਸ ਬਾਰ ਉਸ ਦੇ ਚਰਚਾ 'ਚ ਆਉਣ ਦਾ ਕਾਰਨ ਮਾਂਕਡਿੰਗ ਨਿਯਮ ਨਹੀਂ ਬਲਕਿ ਮੁਹੰਮਦ ਨਬੀ ਨੂੰ 'ਰਨ ਆਊਟ' ਕਰਨਾ ਸੀ। ਦਰਅਸਲ ਹੈਦਰਾਬਾਦ ਦੀ ਟੀਮ ਜਦੋਂ 14ਵਾਂ ਓਵਰ ਖੇਡ ਰਹੀ ਸੀ ਤਾਂ ਵਾਰਨਰ 33ਤਾਂ ਨਬੀ 12 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਸੀ। ਹੈਦਰਾਬਾਦ ਦਾ ਸਕੋਰ ਸੀ 2 ਵਿਕਟਾਂ 'ਤੇ 80 ਦੌੜਾਂ ਸਨ। ਸਕੋਰ ਘੱਟ ਹੋਣ ਕਾਰਨ ਵਾਰਨਰ ਨੇ ਵੱਡੇ ਸ਼ਾਟ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਵਿਚਾਲੇ ਅਸ਼ਵਿਨ ਦੀ ਇਕ ਗੇਂਦ 'ਤੇ ਵਾਰਨਰ ਨੇ ਸਿੱਧਾ ਸ਼ਾਟ ਲਗਾਇਆ ਪਰ ਅਸ਼ਵਿਨ ਨੇ ਇਸ ਸ਼ਾਟ ਨੂੰ ਨਾ ਸਿਰਫ ਰੋਕਿਆ ਬਲਕਿ ਨਾਨ ਸਟ੍ਰਾਈਕ ਐਂਡ 'ਤੇ ਖੜ੍ਹੇ ਨਬੀ ਨੂੰ 'ਰਨ ਆਊਟ' ਵੀ ਕਰ ਦਿੱਤਾ।
ਤਸਵੀਰ 1— ਅਸ਼ਵਿਨ ਦੀ ਗੇਂਦ 'ਤੇ ਵਾਰਨਰ ਨੇ ਲਗਾਇਆ ਸਿੱਧਾ ਸ਼ਾਟ।
ਤਸਵੀਰ 2— ਅਸ਼ਵਿਨ ਨੇ ਸ਼ਾਟ ਆਪਣੇ ਵੱਲ ਆਉਂਦਾ ਦੇਖਦਿਆ ਜਲਦੀ ਨਾਲ ਇਸ ਨੂੰ ਰੋਕਿਆ। ਅਸ਼ਵਿਨ ਸਫਲ ਰਹੇ ਤਾਂ ਉਨ੍ਹਾ ਨੇ ਦੇਖਿਆ ਕਿ ਨਾਨ ਸਟ੍ਰਾਈਕ ਐਂਡ 'ਤੇ ਨਬੀ ਆਪਣੀ ਕ੍ਰੀਜ਼ ਤੋਂ ਬਾਹਰ ਹੈ।
ਤਸਵੀਰ 3— ਨਬੀ ਨੂੰ ਕ੍ਰੀਜ਼ ਤੋਂ ਬਾਹਰ ਦੇਖ ਅਸ਼ਵਿਨ ਨੇ ਇਕ ਹੱਥ ਨਾਲ ਹੀ ਗੇਂਦ ਵਿਕਟਾਂ ਵੱਲ ਮਾਰ ਦਿੱਤੀ। ਨਬੀ ਦੇਖਦੇ ਰਹਿ ਗਏ।
ਤਸਵੀਰ 4— ਅਸ਼ਵਿਨ ਨੂੰ ਦੇਖ ਵਾਰਨਰ ਉਸ ਤੋਂ ਵੀ ਜ਼ਿਆਦਾ ਹੈਰਾਨ ਦਿਖੇ। ਕਿਉਂਕਿ ਹੈਦਰਾਬਾਦ ਨੂੰ ਵੱਡਾ ਟੀਚਾ ਬਣਾਉਣ ਲਈ ਨਬੀ ਦੀ ਜ਼ਰੂਰਤ ਸੀ।