ਵਿਸ਼ਵ ਮੁੱਕੇਬਾਜ਼ੀ 'ਚ 8 ਭਾਰਤੀਆਂ ਨੂੰ ਪਹਿਲੇ ਰਾਊਂਡ 'ਚ ਬਾਈ
Thursday, Nov 15, 2018 - 10:23 PM (IST)

ਨਵੀਂ ਦਿੱਲੀ- ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਸਮੇਤ 8 ਭਾਰਤੀ ਮੁੱਕੇਬਾਜ਼ਾਂ ਨੂੰ ਵੀਰਵਾਰ ਤੋਂ ਇੱਥੇ ਸ਼ੁਰੂ ਹੋਈ 10ਵੀਂ ਆਈਬਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਪਹਿਲੇ ਰਾਊਂਡ ਵਿਚ ਬਾਈ ਦਿੱਤੀ ਗਈ ਹੈ। ਇਸ ਚੈਂਪੀਅਨਸ਼ਿਪ ਵਿਚ ਚੋਟੀ ਦਰਜਾ ਪ੍ਰਾਪਤ ਹਾਸਲ ਕਰਨ ਵਾਲੀ ਮੈਰੀਕਾਮ ਇਕਲੌਤੀ ਭਾਰਤੀ ਹੈ।
48 ਕਿ. ਗ੍ਰਾ. ਵਰਗ ਵਿਚ ਦੂਜੇ ਨੰਬਰ ਦੀ ਮੈਰੀਕਾਮ ਨੂੰ ਐਤਵਾਰ ਤਕ ਰਿੰਗ ਵਿਚ ਉਤਰਨ ਦੀ ਲੋੜ ਨਹੀਂ ਪਵੇਗੀ। ਮੈਰੀਕਾਮ ਦਾ ਕਜ਼ਾਕਿਸਤਾਨ ਦੀ ਅਲਗ੍ਰੀਮ ਕਾਸੇਨਾਯੋਵਾ ਤੇ ਅਮਰੀਕਾ ਦੀ ਜਾਜੇਲ ਬੋਬਾਡਿਲਾ ਵਿਚਾਲੇ ਸ਼ੁਰੂਆਤੀ ਰਾਊਂਡ ਦੇ ਮੁਕਾਬਲੇ ਦੀ ਜੇਤੂ ਨਾਲ ਮੁਕਾਬਲਾ ਹੋਵੇਗਾ। ਮੰਗੋਲੀਆ ਦੀ ਮੁੱਕੇਬਾਜ਼ ਜਾਗਾਲਾਰਨ ਓਚਿਰਾਬਾਤ ਨੂੰ 48 ਕਿ. ਗ੍ਰਾ. ਵਰਗ ਵਿਚ ਚੋਟੀ ਦਾ ਦਰਜਾ ਦਿੱਤਾ ਗਿਆ ਹੈ।
ਭਾਰਤ ਵਲੋਂ ਰਾਣੀ ਪਿੰਕੀ (51 ਕਿ. ਗ੍ਰਾ.), ਸੋਨੀਆ (57), ਸਰਿਤਾ ਦੇਵੀ (60), ਲਵਲੀਨਾ ਬੋਗੋਹਰਨ (69), ਸਵੀਟੀ (75) ਤੇ ਸੀਮਾ ਪੂਨੀਆ (81 ਪਲਸ) ਨੂੰ ਪਹਿਲੇ ਰਾਊਂਡ ਵਿਚ ਬਾਈ ਮਿਲੀ ਹੈ।
ਹਾਲਾਂਕਿ ਮਨੀਸ਼ਾ (54), ਸਿਮਰਨਜੀਤ ਕੌਰ (64) ਤੇ ਭਾਗਿਆਵਤੀ ਕਾਚਾਰੀ (81) ਨੂੰ ਕੁਆਰਟਰ ਫਾਈਨਲ ਵਿਚ ਪਹੁੰਚਣ ਲਈ ਦੋ ਰਾਊਂਡਾਂ ਤਕ ਸੰਘਰਸ਼ ਕਰਨਾ ਪਵੇਗਾ। ਇਨ੍ਹਾਂ ਦੇ ਮੁਕਾਬਲੇ ਮੰਗਲਵਾਰ ਨੂੰ ਹੋਣੇ ਹਨ।